दिल दे तार

ਦਿਲ ਦੇ ਤਾਰ, ਕਹਿੰਦੇ ਵਾਰ ਵਾਰ ਮਾਂ,
ਚਰਨਾਂ 'ਚ ਤੇਰੇ ਰਵ੍ਹਾਂ,
ਕਰ ਖ਼ਿਆਲ ਲਾ, ਚਰਣਾ ਨਾਲ ਮਾਂ,
ਬਸ ਤੈਨੂੰ ਐਨਾਂ ਕਵ੍ਹਾਂ,,,
ਦਿਲ ਦੇ ਤਾਰ, ਕਹਿੰਦੇ ਵਾਰ ਵਾਰ xll

ਮਾਂਏਂ ਮੇਰੀ, ਖੈਰਾਂ ਹੋਣ ਤੇਰੀਆਂ*,
ਪਾਰ ਤੂੰ, ਲਾ ਦੇ ਬੰਨ੍ਹੇ ਬੇੜੀਆਂ ll
ਕਿਰਪਾ ਤੂੰ, ਕਰ ਦੇ ਮਈਆ,
ਝੋਲੀ ਤੂੰ, ਭਰ ਦੇ ਮਈਆ,
ਦੁਨੀਆਂ ਦੇ ਤਾਹਨੇ* ਸਵ੍ਹਾਂ,,,
ਸ਼ੇਰਾਂ ਵਾਲੀ ਮਾਂ, ਮੇਹਰਾਂ ਵਾਲੀ ਹਰ,
ਸਾਹ ਨਾਲ, ਨਾਮ ਲਵ੍ਹਾਂ,
ਕਰ ਖ਼ਿਆਲ ਲਾ, ਚਰਣਾ ਨਾਲ ਮਾਂ,
ਬਸ ਤੈਨੂੰ ਐਨਾਂ ਕਵ੍ਹਾਂ,,,
ਦਿਲ ਦੇ ਤਾਰ, ਕਹਿੰਦੇ ਵਾਰ ਵਾਰ xll

ਤੇਰੇ ਦਰੋਂ, ਖ਼ਾਲੀ ਕੋਈ ਨਹੀਂ ਜਾਂਵਦਾ*,
ਮੰਗੀਆਂ ਮੁਰਾਦਾਂ, ਤੈਥੋਂ ਪਾਂਵਦਾ ll
ਮੈਨੂੰ ਵੀ, ਦਾਦ ਦੇ ਮਈਆ,
ਜਿੰਦਗੀ, ਸਵਾਦ ਦੇ ਮਈਆ,  
ਸ਼ੁਕਰਾਨਾ* ਹਰ ਪਲ ਕਵ੍ਹਾਂ,,,
ਸੁਣਿਆ ਮਾਂਵਾਂ ਕਹਿੰਦੇ, ਠੰਡੀਆਂ ਛਾਂਵਾਂ ਮੈਂ,
ਇਸ ਛਾਂ 'ਚ, ਬੈਠਾ ਰਵ੍ਹਾਂ,  
ਕਰ ਖ਼ਿਆਲ ਲਾ, ਚਰਣਾ ਨਾਲ ਮਾਂ,
ਬਸ ਤੈਨੂੰ ਐਨਾਂ ਕਵ੍ਹਾਂ,,,
ਦਿਲ ਦੇ ਤਾਰ, ਕਹਿੰਦੇ ਵਾਰ ਵਾਰ xll

ਪੂਰਨ ਦੀ, ਏਹੋ ਫ਼ਰਿਆਦ ਮਾਂ*,
ਬੱਚੜੇ ਨੂੰ, ਰੱਖੀ ਸਦਾ ਯਾਦ ਮਾਂ ll
ਗੁਣ ਤੇਰੇ ਗਾਉਂਦੇ ਰਹਿਣਾ, ਨਾਮ ਧਿਆਉਂਦੇ ਰਹਿਣਾ,  
ਜੈ ਜੈ ਜੈ ਮਾਂ* ਕਵ੍ਹਾਂ,,,
ਕਰ ਦੇ ਮੇਹਰ ਹੁਣ, ਲਾ ਨਾ ਦੇਰ ਮਾਂ,
ਹਰ ਪਲ ਮੈਂ, ਸੁਰ ਤੇ ਰਵ੍ਹਾਂ,
ਕਰ ਖ਼ਿਆਲ ਲਾ, ਚਰਣਾ ਨਾਲ ਮਾਂ,
ਬਸ ਤੈਨੂੰ ਐਨਾਂ ਕਵ੍ਹਾਂ,,,
ਦਿਲ ਦੇ ਤਾਰ, ਕਹਿੰਦੇ ਵਾਰ ਵਾਰ xll

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (449 downloads)