माता रानिये साणु तेरी

ਮਾਤਾ ਰਾਣੀਏ, ਸਾਨੂੰ ਤੇਰੀ ਸਦਾ ਲੋੜ ਏ ll
*ਤੈਨੂੰ ਪਤਾ, ਕੇਹੜੇ ਘਰ, ਕੇਹੜੀ ਛੈਅ ਦੀ ਥੋੜ ਏ* ll
ਮਾਤਾ ਰਾਣੀਏ, ਸਾਨੂੰ ਤੇਰੀ,,,,,,,,,,,,,,,,,,,,,

ਦਇਆਵਾਨ ਹੋ ਕੇ ਤੂੰ ਮਾਂ, ਜਿਹਨਾਂ ਨੂੰ ਏ ਤੱਕਦੀ l
ਕੱਖਾਂ ਦੀ ਔਕਾਤ ਝੱਟ, ਹੋ ਜਾਂਦੀ ਏ ਲੱਖ ਦੀ ll
*ਤੂੰ ਜਦੋਂ ਚਾਹਵੇਂ, ਸੌ ਬਣਦਾ ਕਰੋੜ ਏ* l
ਤੈਨੂੰ ਪਤਾ, ਕੇਹੜੇ ਘਰ, ਕੇਹੜੀ ਛੈਅ ਦੀ ਥੋੜ ਏ,,,
ਮਾਤਾ ਰਾਣੀਏ, ਸਾਨੂੰ ਤੇਰੀ,,,,,,,,,,,,,,,,,,,,,

ਜਾਈਏ ਜੇ ਕੁਰਾਹੇ ਤੂੰਹੀਓਂ, ਰਾਹੇ ਸਾਨੂੰ ਪਾਉਂਦੀ ਏ l
ਬਣ ਕੇ ਮਲਾਹ ਬੇੜਾ, ਸਾਡਾ ਬੰਨ੍ਹੇ ਲਾਉਂਦੀ ਏ ll
*ਟੁੱਟੀ ਡੋਰ ਆਸਾਂ ਦੀ ਨੂੰ, ਲੱਗ ਜਾਂਦਾ ਜੋੜ ਏ* l
ਤੈਨੂੰ ਪਤਾ, ਕੇਹੜੇ ਘਰ, ਕੇਹੜੀ ਛੈਅ ਦੀ ਥੋੜ ਏ,,,
ਮਾਤਾ ਰਾਣੀਏ, ਸਾਨੂੰ ਤੇਰੀ,,,,,,,,,,,,,,,,,,,,,

ਤੇਰੀਆਂ ਮਾਂ ਰਹਿਮਤਾਂ ਦਾ, ਮੀਂਹ ਏ ਜਦੋਂ ਵਰ੍ਹਦਾ l  
ਦੁੱਖਾਂ ਦੀਆਂ ਭੱਠੀਆਂ ਨੂੰ, ਠੰਡਾ ਓਹ ਹੈ ਕਰਦਾ ll
*ਜਿੰਦਗੀ 'ਚ ਖੁਸ਼ੀਆਂ ਦਾ, ਆਉਂਦਾ ਨਵਾਂ ਮੋੜ ਏ* l
ਤੈਨੂੰ ਪਤਾ, ਕੇਹੜੇ ਘਰ, ਕੇਹੜੀ ਛੈਅ ਦੀ ਥੋੜ ਏ,,,
ਮਾਤਾ ਰਾਣੀਏ, ਸਾਨੂੰ ਤੇਰੀ,,,,,,,,,,,,,,,,,,,,,

ਨਿਰਦੋਸ਼ ਦੁਖੀਆਂ ਨੇ, ਜਦੋਂ ਵਾਜ਼ਾਂ ਮਾਰੀਆਂ l
ਹਾਰ ਗਈਆਂ ਉਹਨਾਂ ਤੋਂ, ਮੁਸੀਬਤਾਂ ਏਹ ਸਾਰੀਆਂ ll
*ਹਰ ਜਾਲ ਮੁਸ਼ਕਿਲਾਂ ਦਾ, ਤੂੰ ਮਾਂ ਦਿੱਤਾ ਤੋੜ ਏ* l
ਤੈਨੂੰ ਪਤਾ, ਕੇਹੜੇ ਘਰ, ਕੇਹੜੀ ਛੈਅ ਦੀ ਥੋੜ ਏ,,,
ਮਾਤਾ ਰਾਣੀਏ, ਸਾਨੂੰ ਤੇਰੀ,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ  
download bhajan lyrics (470 downloads)