जबर जुलम दी जालमा ने हद मुकाई,
होये प्यासे खून दे बई भाई भाई,
किती इल्तफिरंगियाँ की वरतेया भाना,
साथो बाबा खोह लिया तेरा ननकाना,
तू हिन्दू ते मुसलमान सी हिक नाल लाउंदा,
इको राम रहीम ने गल बह समजानदा,
रस्ते वखो वखरे पर एक टिकाना,
साथो बाबा खोह लिया ......
इथे बाबा वरतियाँ बड़ियाँ तकदीरा,
धरती धुत पंजाब दी होई फट के लीरा,
भांडा टिंडा बंड के बेह गया घराना,
साथो बाबा खोह लिया ........
एथे भाई बन गये ने भाईयाँ दे वैरी,
कोड़े राकक्षक जन्म पये कई बली कन्धारी,
चोरा ने गल पा लिया साधा दा वाना,
साथो बाबा खोह लिया ....
पानी वंड लये जालमा धरती माँ रोई,
अखी आ के तक ले दुनिया अधमोई,
छड चमकीला आखदा सिविआ मर जाना ,
साथो बाबा खोह लिया
ਜ਼ਬਰ ਜ਼ੁਲਮ ਦੀ ਜ਼ਾਲਮਾਂ, ਨੇ ਹੱਦ ਮੁੱਕਾਈ
ਹੋਏ ਪਿਆਸੇ ਖੂਨ ਦੇ, ਬਈ ਭਾਈ ਭਾਈ ll
ਕੀਤੀ ਇਲਤ ਫ਼ਿਰੰਗੀਆਂ, ਕੀ ਵਰਤਿਆ ਭਾਣਾ,
ਸਾਥੋਂ ਬਾਬਾ ਖੋਹ ਲਿਆ, ਤੇਰਾ ਨਨਕਾਣਾ,,,,ll
ਤੂੰ ਹਿੰਦੂ ਤੇ ਮੁਸਲਮਾਨ ਸੀ, ਹਿੱਕ ਨਾਲ ਲਾਉਂਦਾ
ਇੱਕੋ ਰਾਮ ਰਹੀਮ ਨੇ, ਗੱਲ ਬਹਿ ਸਮਝਾਉਂਦਾ
ਰਸਤੇ ਵੱਖੋ ਵੱਖਰੇ, ਪਰ ਇੱਕ ਟਿਕਾਣਾ
ਸਾਥੋਂ ਬਾਬਾ ਖੋਹ ਲਿਆ, ਤੇਰਾ ਨਨਕਾਣਾ,,,,ll
ਇੱਥੇ ਬਾਬਾ ਵਰਤੀਆਂ, ਬੜੀਆਂ ਤਕਦੀਰਾਂ
ਧਰਤੀ ਘੁੱਪ ਪੰਜਾਬ ਦੀ, ਹੋਈ ਫੱਟ ਕੇ ਲੀਰਾਂ
ਭਾਂਡਾ ਟੀਂਡਾ ਵੰਡ ਕੇ, ਬਹਿ ਗਿਆ ਘਰਾਣਾ
ਸਾਥੋਂ ਬਾਬਾ ਖੋਹ ਲਿਆ, ਤੇਰਾ ਨਨਕਾਣਾ,,,,ll
ਇੱਥੇ ਭਾਈ ਬਣ ਗਏ ਨੇ, ਭਾਈਆਂ ਦੇ ਵੈਰੀ
ਕੌਢੇ ਰਾਕਸ਼ਸ਼ ਜੰਮ ਪਏ, ਕਈ ਬਲ਼ੀ ਕੰਧਾਰੀ
ਚੋਰਾਂ ਨੇ ਗੱਲ ਪਾ ਲਿਆ, ਸਾਧਾਂ ਦਾ ਬਾਣਾ
ਸਾਥੋਂ ਬਾਬਾ ਖੋਹ ਲਿਆ, ਤੇਰਾ ਨਨਕਾਣਾ,,,,ll
ਪਾਣੀ ਵੰਡ ਲਏ ਜ਼ਾਲਮਾਂ, ਧਰਤੀ ਮਾਂ ਰੋਈ
ਅੱਖੀਂ ਆ ਕੇ ਤੱਕ ਲੈ, ਦੁਨੀਆਂ ਅੱਧਮੋਈ
ਛੱਡ ਚਮਕੀਲਾ ਆਖਦਾ, ਸਿਵਿਆਂ ਮਰ ਜਾਣਾ
ਸਾਥੋਂ ਬਾਬਾ ਖੋਹ ਲਿਆ, ਤੇਰਾ ਨਨਕਾਣਾ,,,,ll
ਅਪਲੋਡਰ- ਅਨਿਲ ਰਾਮੂਰਤੀ ਭੋਪਾਲ