डमरू तेरा शिव शंकर डमरू वालेया

डमरू तेरा शिव शंकर डमरू वालेया
तेरे डमरू दी मतवाली हो गई गोरा
धरती अम्बर ते पताले धुमा पै गईया
डमरू सुनके तेरा भगता चडीया लोरा

तीना लोका दे विच डमरू जद वी वजदा ऐ,
नचन देव लोक दे देवी देवते सारे
तेरा डमरू भोलेया जिसदे मन नु भा गया
ओहनू सुरगो वध जे आउंदे बड़े नजारे

चढ़ गई डमरू दी मस्ती मस्त फकीरा
पूजा डमरू दी करदा ऐ हर संसारी
गुगे माडी उते जद वी डमरू वजदा ऐ
जाहर पीर आ गये धन भोले भंडारी

भोले बाबा जी तेरे खेड न्यारे
ब्रह्मा विष्णु है संगी साथी तेरे
विच मुरारी शंकर शम्भू जटाधारीया
तू ते ला लै जा के विच कैलाशा दे डेरे

ਡੰਮਰੂ ਤੇਰਾ, ਸ਼ਿਵ ਸ਼ੰਕਰ ਡੰਮਰੂ ਵਾਲਿਆਂ,
ਤੇਰੇ ਡੰਮਰੂ ਦੀ, ਮਤਵਾਲੀ ਹੋ ਗਈ ਗੌਰਾਂ ll,
*ਧਰਤੀ ਅੰਬਰ ਤੇ, ਪਤਾਲੇ ਧੁੰਮਾਂ ਪੈ ਗਈਆਂ ll,
ਡੰਮਰੂ ਸੁਣਕੇ ਤੇਰਾ, ਭਗਤਾਂ ਚੜ੍ਹੀਆਂ,, ਲੋਰਾਂ,,,

ਤਿੰਨਾਂ ਲੋਕਾਂ ਦੇ ਵਿੱਚ, ਡੰਮਰੂ ਜਦ ਵੀ ਵੱਜਦਾ ਏ,
ਨੱਚਣ ਦੇਵ ਲੋਕ ਦੇ, ਦੇਵੀ ਦੇਵਤੇ ਸਾਰੇ ll
*ਤੇਰਾ ਡੰਮਰੂ ਭੋਲਿਆ, ਜਿਸਦੇ ਮਨ ਨੂੰ ਭਾਅ ਗਿਆ ll,
ਉਸਨੂੰ ਸੁਰਗੋਂ ਵੱਧ ਕੇ, ਆਉਂਦੇ ਬੜੇ,, ਨਜ਼ਾਰੇ,,,

ਚੜ੍ਹ ਗਈ ਡੰਮਰੂ, ਦੀ ਮਸਤੀ ਮਸਤ ਫਕੀਰਾਂ,
ਪੂਜਾ ਡੰਮਰੂ, ਦੀ ਕਰਦਾ ਏ ਹਰ ਸੰਸਾਰੀ ll
*ਗੁਗੇ ਮੜ੍ਹੀ ਉੱਤੇ, ਜਦ ਵੀ ਡੰਮਰੂ ਵੱਜਦਾ ਏ ll,
ਜ਼ਾਹਰ ਪੀਰ ਆ ਗਏ, ਧੰਨ ਭੋਲੇ,, ਭੰਡਾਰੀ,,,

ਭੋਲੇ ਬਾਬਾ, ਜੀ ਤੇਰੇ ਖੇਡ ਨਿਆਰੇ,
ਬ੍ਰਹਮਾ ਵਿਸ਼ਨੂੰ, ਹੈ ਸੰਗੀ ਸਾਥੀ ਤੇਰੇ ll
*ਵਿੱਚ ਮੁਰਾਰੀ, ਸ਼ੰਕਰ ਸ਼ੰਭੂ ਜਟਾਧਾਰੀਆ ll,
ਤੂੰ ਤੇ ਲਾ ਲਏ ਜਾ ਕੇ, ਵਿੱਚ ਕੈਲਾਸ਼ ਦੇ,, ਡੇਰੇ,,,
ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (610 downloads)