ਲੱਗੇ ਪਿਪਲਾਂ ਦੀ, ਮਿੱਠੀ ਮਿੱਠੀ ਛਾਂ,
ਮਈਆ ਤੇਰੇ ਮੰਦਿਰਾਂ ਤੇ ll
ਵੇਖੀ ਸਵਰਗਾਂ ਤੋਂ,,, ਜੈ ਹੋ / ਜੈ ਜੈ ll,
ਵੇਖੀ ਸਵਰਗਾਂ ਤੋਂ, ਸੋਹਣੀ ਸੋਹਣੀ ਥਾਂ,
ਦਾਤੀ ਤੇਰੇ ਮੰਦਿਰਾਂ ਤੇ,,,
ਲੱਗੇ ਪਿਪਲਾਂ ਦੀ,,,,,,,,,,,,,,,,,,,,,,,,,,,
ਉੱਚੀਆਂ ਚੜ੍ਹਾਈਆਂ ਚੜ੍ਹਾਂ, "ਨਾਮ ਦੇ ਸਹਾਰੇ" l ( ਮਈਆ )
ਕਰਦੇ ਨੇ ਸ਼ਾਂਤ ਦਿਲ, ਮਿੱਠੜੇ ਜੈਕਾਰੇ ll ( ਤੇਰੇ )
ਪਤਾ ਲਗਦਾ ਨਾ*,,, ਜੈ ਹੋ,
ਪਤਾ ਲਗਦਾ ਨਾ, ਕਿੰਝ ਮੈਂ ਕਹਾਂ*,,, ਜੈ ਹੋ ll,
ਦਾਤੀ ਤੇਰੇ ਮੰਦਿਰਾਂ ਤੇ,,,
ਲੱਗੇ ਪਿਪਲਾਂ ਦੀ,,,,,,,,,,,,,,,,,,,,,,,,,,,
ਛੱਤਰ ਲਿਜਾਂਦੇ ਬੱਚੇ, "ਬੜੇ ਮਨ ਮੋਹਣੇ" l ( ਬੱਚੇ )
ਜਾਂਦੇ ਨੇ ਭਗਤ ਲੈ ਕੇ, "ਝੰਡੇ ਕਿੰਨੇ ਸੋਹਣੇ" ll ( ਤੇਰੇ )
ਝੰਡੇ ਝੋਲਦੇ ਨੇ*,,, ਜੈ ਹੋ,
ਝੰਡੇ ਝੋਲਦੇ ਨੇ, ਉੱਚੀ ਕਰ ਬਾਂਹ*,,, ਜੈ ਹੋ ll,
ਦਾਤੀ ਤੇਰੇ ਮੰਦਿਰਾਂ ਤੇ,,,
ਲੱਗੇ ਪਿਪਲਾਂ ਦੀ,,,,,,,,,,,,,,,,,,,,,,,,,,,
ਮੰਦਿਰਾਂ 'ਚੋਂ ਆ ਕੇ ਘਰੇ, "ਦਿਲ ਨਹੀਂਓਂ ਲੱਗਦਾ" l ( ਮਾਂ )
ਸਾਗਰ ਪ੍ਰੇਮ ਦਾ ਮਾਂ, "ਕਿੱਥੇ ਐਸਾ ਵੱਗਦਾ" ll ( ਮਾਂ )
ਦਿਲ ਕਰੇ ਮੇਰਾ*,,, ਜੈ ਹੋ,
ਦਿਲ ਕਰੇ ਅੱਖਾਂ, ਮੀਚ ਪਹੁੰਚ ਜਾਂ*,,, ਜੈ ਹੋ ll,
ਦਾਤੀ ਤੇਰੇ ਮੰਦਿਰਾਂ ਤੇ,,,
ਲੱਗੇ ਪਿਪਲਾਂ ਦੀ,,,,,,,,,,,,,,,,,,,,,,,,,,,
ਬੱਦਲਾਂ 'ਚੋਂ ਮਿੱਠੇ ਮਿੱਠੇ, "ਬਰਸਣ ਫ਼ੁਹਾਰੇ'' l ( ਮਈਆ )
ਭਗਤ ਸੌਗਾਤਾਂ ਲੈ ਕੇ, "ਖੜੇ ਮਾਂ ਦਵਾਰੇ ਤੇਰੇ" ll ( ਤੇਰੇ )
ਤੇਰਾ ਬੱਚੜਾ*,,, ਜੈ ਹੋ,
ਤੇਰਾ ਬੱਚਾ, ਸਰਦੂਲ ਗਾਵੇ ਮਾਂ*,,, ਜੈ ਹੋ ll,
ਦਾਤੀ ਤੇਰੇ ਮੰਦਿਰਾਂ ਤੇ,,,
ਲੱਗੇ ਪਿਪਲਾਂ ਦੀ,,,,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ