मैनु मेरे साईंयाँ औकात विच रखी

( सुख होवे दुःख होवे सदा शुक्र मनावा,
निवा होके हर वेले तैनू दिल दी सुनावा,
कदे मुख उत्ते मेरे गल मंदडी ना आवे,
कदे भूल के ना साईयाँ दिल किसे दा दुखावा,
हर वेले हो मंगा मेरे अंग संग वसी,
हर आंख नम होवे, जदो दुनिया तो जावा। )

औकात विच रखी मैनु औकात विच रखी,
मैनु मेरे मालका औकात विच रखी,
चंगे चाहे माडे तू हालत विच रखी,
मैनु मेरे मालका औकात विच रखी......

हर वेले साईंया तेरा शुकर मनावा मैं,
सुख होवे दुःख होवे तेनु न भुलावा मैं,
नीवापन मेरे जज्बात विच रखी,
मैनु मेरे मालका औकात विच रखी......

रुतबा न मंगदा मैं ओदा नहियो मंगदा,
गुरु जी दीवाना तेरे सेवका दे संग दा,
मैंनू सेवादारा दी जमात विच रखी,
मैनु मेरे मालका औकात विच रखी......

भागा वाली तेरी मेरी जदो मुलाकात होवे,
जदो मेरी झोली विच पानी कोई दात होवे,
श्रद्धा ते सबूरी दी सौगात विच रखी,
मैनु मेरे मालका औकात विच रखी......

हक ते हलाल वाली रुखी सुखी खावा मैं,
जदों कुछ पावा गुरु जी होर झुक जावा मै,
सादा पन मेरी गल बात विच रखी,
मैनु मेरे मालका औकात विच रखी......

( ਸੁੱਖ ਹੋਵੇ ਦੁੱਖ ਹੋਵੇ, ਸਦਾ ਸ਼ੁੱਕਰ ਮਨਾਵਾਂ,
ਨੀਵਾਂ ਹੋ ਕੇ ਹਰ ਵੇਲੇ, ਤੈਨੂੰ ਦਿਲ ਦੀ ਸੁਣਾਵਾਂ l
ਕਦੇ ਮੁਖ਼ ਉੱਤੇ ਮੇਰੇ, ਗੱਲ ਮੰਦੜੀ ਨਾ ਆਵੇ,
ਕਦੇ ਭੁੱਲ ਕੇ, ਨਾ ਸਾਈਂਆਂ ਦਿਲ, ਕਿਸੇ ਦਾ ਦੁਖਾਵਾਂ l
ਹਰ ਵੇਲੇ ਹੋ ਮੰਗਾਂ, ਮੇਰੇ ਅੰਗ ਸੰਗ ਵੱਸੀਂ,
ਹਰ ਅੱਖ ਨਮ ਹੋਵੇ, ਜਦੋਂ ਦੁਨੀਆਂ ਤੋਂ ਜਾਵਾਂ lll )    

ਔਕਾਤ ਵਿੱਚ ਰੱਖੀ ਮੈਨੂੰ, ਔਕਾਤ ਵਿੱਚ ਰੱਖੀ*,
ਮੈਨੂੰ ਮੇਰੇ ਮਾਲਕਾ/ਸਾਈਂਆਂ, ਔਕਾਤ ਵਿੱਚ ਰੱਖੀ ll
ਚੰਗੇ ਚਾਹੇ ਮਾੜੇ ll, ਤੂੰ ਹਾਲਤ ਵਿਚ ਰੱਖੀ,
ਮੈਨੂੰ ਮੇਰੇ ਮਾਲਕਾ/ਸਾਈਂਆਂ, ਔਕਾਤ ਵਿੱਚ ਰੱਖੀ xll -ll
ਔਕਾਤ ਵਿੱਚ ਰੱਖੀ ਮੈਨੂੰ, ਔਕਾਤ ਵਿੱਚ,,,,,,,,,,,,,,,

ਹਰ ਵੇਲੇ ਸਾਈਂਆਂ ਤੇਰਾ, ਸ਼ੁਕਰ ਮਨਾਵਾਂ ਮੈਂ,
ਸੁੱਖ ਹੋਵੇ ਦੁੱਖ ਹੋਵੇ, ਤੈਨੂੰ ਨਾ ਭੁਲਾਵਾਂ ਮੈਂ ll
ਨੀਵਾਂਪਨ ਮੇਰੇ, *ਜ਼ਜ਼ਬਾਤ ਵਿਚ ਰੱਖੀ ll,
ਮੈਨੂੰ ਮੇਰੇ ਮਾਲਕਾ/ਸਾਈਂਆਂ, ਔਕਾਤ ਵਿੱਚ ਰੱਖੀ xll -ll
ਔਕਾਤ ਵਿੱਚ ਰੱਖੀ ਮੈਨੂੰ, ਔਕਾਤ ਵਿੱਚ,,,,,,,,,,,,,,,

ਰੁੱਤਬਾ ਨਾ ਮੰਗਦਾ ਮੈਂ, ਔਹਦਾ ਨਹੀਓਂ ਮੰਗਦਾ,
ਸਾਈਂਆਂ ਮੈਂ ਦੀਵਾਨਾ ਤੇਰੇ, ਸੇਵਕਾਂ ਦੇ ਸੰਗ ਦਾ ll
ਮੈਨੂੰ ਸੇਵਾਦਾਰਾਂ ਦੀ, *ਜ਼ਮਾਤ ਵਿੱਚ ਰੱਖੀ ll,
ਮੈਨੂੰ ਮੇਰੇ ਮਾਲਕਾ/ਸਾਈਂਆਂ, ਔਕਾਤ ਵਿੱਚ ਰੱਖੀ xll -ll
ਔਕਾਤ ਵਿੱਚ ਰੱਖੀ ਮੈਨੂੰ, ਔਕਾਤ ਵਿੱਚ,,,,,,,,,,,,,,,

ਭਾਗਾਂ ਵਾਲੀ ਤੇਰੀ ਮੇਰੀ, ਜਦੋਂ ਮੁਲਾਕਾਤ ਹੋਵੇ,
ਜਦੋਂ ਮੇਰੀ ਝੋਲੀ ਵਿੱਚ, ਪਾਣੀ ਕੋਈ ਦਾਤ ਹੋਵੇ ll
ਸ਼ਰਧਾ ਤੇ ਸਬੂਰੀ ਵੀ, *ਸੌਗਾਤ ਵਿੱਚ ਰੱਖੀ ll,
ਮੈਨੂੰ ਮੇਰੇ ਮਾਲਕਾ/ਸਾਈਂਆਂ, ਔਕਾਤ ਵਿੱਚ ਰੱਖੀ xll -ll
ਔਕਾਤ ਵਿੱਚ ਰੱਖੀ ਮੈਨੂੰ, ਔਕਾਤ ਵਿੱਚ,,,,,,,,,,,,,,,

ਹੱਕ ਤੇ ਹਲਾਲ ਵਾਲੀ, ਰੁੱਖੀ ਸੁੱਕੀ ਖਾਵਾਂ ਮੈਂ,
ਜਦੋਂ ਕੁੱਛ ਪਾਵਾਂ ਸਾਈਂਆਂ, ਹੋਰ ਝੁੱਕ ਜਾਵਾਂ ਮੈਂ ll
ਸਾਦਾਪਨ ਮੇਰੀ, *ਗੱਲਬਾਤ ਵਿੱਚ ਰੱਖੀ ll,
ਮੈਨੂੰ ਮੇਰੇ ਮਾਲਕਾ/ਸਾਈਂਆਂ, ਔਕਾਤ ਵਿੱਚ ਰੱਖੀ xll -ll
ਔਕਾਤ ਵਿੱਚ ਰੱਖੀ ਮੈਨੂੰ, ਔਕਾਤ ਵਿੱਚ,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (449 downloads)