देखो जी आयी, शिव भोले दी बारात,
आयी जी आयी, शिव भोले दी बारात,
आया जी आया वेखो गौरा दा लाड़ा,
तन ते भभूति ओहदे, गीठ गीठ दाड़ा,
मथे ते सजा के वेखो चंद आ गया जी,
लोकीं आखदे ने सारे, आखदे ने सारे,
किथों ए मस्त मलंग आ गया जी,
लोकीं आखदे ने सारे.....
हथ त्रिशूल गल सप लमकाया ए,
कोई ना बाराती नाल चज दा लेआया ए,
भूत ते प्रेत लै के संग आ गया जी,
लोकीं आखदे ने सारे, आखदे ने सारे,
किथों ए मस्त मलंग आ गया जी,
लोकीं आखदे ने सारे.....
गौरा नू वेखो जी व्हयोंन अज्ज आ गया,
सबना दे बेड़े बन्ने लाऊँन अज्ज आ गया,
नंदी जी वजाउंदा वेखो टल आ गया जी,
लोकीं आखदे ने सारे, आखदे ने सारे,
किथों ए मस्त मलंग आ गया जी,
लोकीं आखदे ने सारे.....
लाड़ा वेख गौरा दिया सईया घबराईया सी,
गौरा कोल जा के ओ ता, पाउंदिया दुहाईयाँ सी,
बाप तेरा गौरा जुलम कमा गया जी,
लोकीं आखदे ने सारे, आखदे ने सारे,
किथों ए मस्त मलंग आ गया जी,
लोकीं आखदे ने सारे.....
अवतार कहंदा एहो जेही जंझ नहिओ वेखी मैं,
कमोल वाले उत्ते भोले किरपा भी किती तै,
रवी वालिये तो आपे सिफत लिखा गया जी,
लोकीं आखदे ने सारे, आखदे ने सारे,
किथों ए मस्त मलंग आ गया जी,
लोकीं आखदे ने सारे.....
ਦੇਖੋ ਜੀ ਆਈ, ਸ਼ਿਵ ਭੋਲੇ ਦੀ ਬਰਾਤ*,
ਆਈ ਜੀ ਆਈ, ਸ਼ਿਵ ਭੋਲੇ ਦੀ ਬਰਾਤ ll
ਆਈਆ ਜੀ ਆਈਆ, ਵੇਖੋ ਗੌਰਾਂ ਦਾ ਲਾੜ੍ਹਾ ll
ਤਨ ਤੇ ਭਬੂਤੀ ਓਹਦੇ, ਗਿੱਠ ਗਿੱਠ ਦਾੜ੍ਹਾ l
*ਮੱਥੇ ਤੇ ਸਜਾ ਕੇ ਵੇਖੋ, ਚੰਦ ਆ ਗਿਆ ਜੀ,
ਲੋਕੀਂ ਆਖਦੇ ਨੇ ਸਾਰੇ,,, ( ਆਖਦੇ ਨੇ ਸਾਰੇ )
ਕਿੱਥੋਂ ਏਹੇ ਮਸਤ, ਮਲੰਗ ਆ ਗਿਆ ਜੀ,
ਲੋਕੀਂ ਆਖਦੇ ਨੇ ਸਾਰੇ ll
ਹੱਥ ਤ੍ਰਿਸ਼ੂਲ ਗਲ਼, ਸੱਪ ਲਮਕਾਇਆ ਏ,
ਕੋਈ ਨਾ ਬਰਾਤੀ ਨਾਲ, "ਚੱਜ਼ ਦਾ ਲਿਆਇਆ ਏ" l
ਭੂਤ ਤੇ ਪ੍ਰੇਤ ਲੈ ਕੇ*, ਸੰਗ ਆ ਗਿਆ ਜੀ,
ਲੋਕੀਂ ਆਖਦੇ ਨੇ ਸਾਰੇ,,, ( ਆਖਦੇ ਨੇ ਸਾਰੇ )
ਕਿੱਥੋਂ ਏਹੇ ਮਸਤ, ਮਲੰਗ ਆ ਗਿਆ ਜੀ,
ਲੋਕੀਂ ਆਖਦੇ ਨੇ ਸਾਰੇ ll
ਗੌਰਾ ਨੂੰ ਵੇਖੋ ਜੀ, ਵਿਆਹੁਣ ਅੱਜ ਆ ਗਿਆ,
ਸਭਨਾਂ ਦੇ ਬੇੜੇ ਬੰਨ੍ਹੇ, "ਲਾਉਣ ਅੱਜ ਆ ਗਿਆ" ll
ਨੰਦੀ ਜੀ ਵਜਾਉਂਦਾ*, ਵੇਖੋ ਟੱਲ ਆ ਗਿਆ ਜੀ,
ਲੋਕੀਂ ਆਖਦੇ ਨੇ ਸਾਰੇ,,, ( ਆਖਦੇ ਨੇ ਸਾਰੇ )
ਕਿੱਥੋਂ ਏਹੇ ਮਸਤ, ਮਲੰਗ ਆ ਗਿਆ ਜੀ,
ਲੋਕੀਂ ਆਖਦੇ ਨੇ ਸਾਰੇ ll
ਲਾੜ੍ਹਾ ਵੇਖ ਗੌਰਾਂ ਦੀਆਂ, ਸਈਆਂ ਘਬਰਾਈਆਂ ਸੀ,
ਗੌਰਾਂ ਕੋਲ ਜਾ ਕੇ ਉਹ ਤਾਂ, "ਪਾਉਂਦੀਆਂ ਦੁਹਾਈਆਂ ਸੀ" ll
ਬਾਪ ਤੇਰਾ ਗੌਰਾਂ*, ਜ਼ੁਲਮ ਕਮਾ ਗਿਆ ਜੀ,
ਲੋਕੀਂ ਆਖਦੇ ਨੇ ਸਾਰੇ,,, ( ਆਖਦੇ ਨੇ ਸਾਰੇ )
ਕਿੱਥੋਂ ਏਹੇ ਮਸਤ, ਮਲੰਗ ਆ ਗਿਆ ਜੀ,
ਲੋਕੀਂ ਆਖਦੇ ਨੇ ਸਾਰੇ ll
ਅਵਤਾਰ ਕਹਿੰਦਾ ਏਹੋ ਜਿਹੀ, ਜੰਞ ਨਹੀਂਓਂ ਵੇਖੀ ਮੈਂ,
ਕਮੌਲ ਵਾਲੇ ਉੱਤੇ ਭੋਲੇ, "ਕਿਰਪਾ ਵੀ ਕੀਤੀ ਤੈਂ" ll
ਰਵੀ ਵਾਲੀਏ ਤੋਂ ਆਪੇ*, ਸਿਫ਼ਤ ਲਿਖਾ ਗਿਆ ਜੀ,
ਲੋਕੀਂ ਆਖਦੇ ਨੇ ਸਾਰੇ,,, ( ਆਖਦੇ ਨੇ ਸਾਰੇ )
ਕਿੱਥੋਂ ਏਹੇ ਮਸਤ, ਮਲੰਗ ਆ ਗਿਆ ਜੀ,
ਲੋਕੀਂ ਆਖਦੇ ਨੇ ਸਾਰੇ ll
ਅਪਲੋਡਰ- ਅਨਿਲਰਾਮੂਰਤੀਭੋਪਾਲ