जे मै श्याम नू यार बनाया ते रोला पै गया

ਜੇ ਮੈਂ ਸ਼ਾਮ ਨੂੰ ਯਾਰ ਬਣਾਇਆ ਤੇ ਰੌਲਾ ਪੈ ਗਿਆ
====================================
ਧੁਨ- ਲੈ ਕੇ ਪਹਿਲਾ ਪਹਿਲਾ ਪਿਆਰ
ਲੋਕੀਂ, ਸੌ ਸੌ ਯਾਰ ਬਣਾਏ, ਕਿਸੇ ਉਫ਼ ਨਾ ਕੀਤੀ ਹਾਏ,
ਜੇ ਮੈਂ, ਸ਼ਾਮ ਨੂੰ ਯਾਰ ਬਣਾਇਆ, ਤੇ ਰੌਲਾ ਪੈ ਗਿਆ ll
^
ਸੂਲੀ ਉੱਤੇ, ਚੜ੍ਹ ਜਾਣਾ, ਆਸ਼ਕਾਂ ਦੀ ਸ਼ਾਨ ਏ,
ਸਾਂਵਰੇ ਤੋਂ, ਕਰ ਦੇਂਦੇ, "ਜਿੰਦ ਕੁਰਬਾਨ ਏ" ll
ਕੋਈ, ਗਲ਼ੇ 'ਚ ਲੌਕਟ ਪਾਵੇ,
ਕੋਈ, ਹੱਥੇ ਨਾਂਅ ਲਿਖਵਾਵੇ l
ਜੇ ਮੈਂ, ਤਿਲਕ ਲਗਾਇਆ, ਤੇ ਰੌਲਾ ਪੈ ਗਿਆ,,,
ਲੋਕੀਂ, ਸੌ ਸੌ ਯਾਰ ਬਣਾਏ,,,,,,,,,,,,,,,,,,,,,,
^
ਦਿਲ ਤੇ ਨਾ, ਵੱਸ ਸਾਡਾ, ਹੋਈਆਂ ਅੱਖਾਂ ਚਾਰ ਏ,
ਹੋਇਆ ਕੀ, ਜ਼ੁਲਮ ਸਾਥੋਂ, "ਕੀਤਾ ਅਸੀਂ ਪਿਆਰ ਏ" ll
ਮੀਰਾਂ, ਸ਼ਾਮ ਦੀਵਾਨੀ ਹੋਈ,
ਭੀਲਣੀ, ਰਾਮ ਨਾਮ ਵਿੱਚ ਖੋਈ l
ਜੇ ਮੈਂ, ਨੱਚ ਕੇ ਸ਼ਾਮ ਮਨਾਇਆ, ਤੇ ਰੌਲਾ ਪੈ ਗਿਆ,,,
ਲੋਕੀਂ, ਸੌ ਸੌ ਯਾਰ ਬਣਾਏ,,,,,,,,,,,,,,,,,,,,,,
^
ਅਸੀਂ ਜਦੋਂ, ਕਿਸੇ ਤੇ ਨਹੀਂ, ਕੀਤਾ ਇਤਰਾਜ਼ ਏ,
ਹਰ ਬੰਦਾ, ਸਾਡੇ ਕੋਲੋਂ, "ਫਿਰ ਕਿਓਂ ਨਾਰਾਜ਼ ਏ" ll
ਲੋਕੀਂ, ਗੱਲ ਨੂੰ ਵਧਾਵੇ, ਅੱਗ, ਘਰ ਘਰ ਲਾਵੇ l
ਜੇ ਮੈਂ, ਭੇਦ ਲੁਕਾਇਆ, ਤੇ ਰੌਲਾ ਪੈ ਗਿਆ,,,
ਲੋਕੀਂ, ਸੌ ਸੌ ਯਾਰ ਬਣਾਏ,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (227 downloads)