बम बम भोले शिव शंकर जी
बम बम भोले केलाशपति जी
गोरा बनके दुल्हन सज गई
शिव शंकर बन लाड़ा जी
भोलेनाथ दी अज है शादी
नचदा आलम सारा जी.... 2
तीन लोक अज इकठे होए
शाईयां अज बहारा जी
गोरा बनके दुल्हन सज....
1) देवी देव की भूत परेती
बनके बराती आये आ
भोलेनाथ मेरे शिव शंकर दे
रलके जयकारे लाये आ. .. 2
सज धज के सब होगये इकठे.... 2
हरकोई शिव नु प्यारा जी
गोरा बनके दुल्हन......... 2
2) केहन गोरा दिया सखीया
गोरा केसा वर तु चुनेया ए
गल विच फनियर सिर ते जटावा
हाथ विच डमरू फडेआ ए.... 2
तन ते भस्मा मलिया ओहने... 2
केसा रूप न्यारा जी
गोरा बनके दुल्हन सज.....
3) दीपु हरिपुरिये आजो रलके
शिव नु दाईये वदाई जी
नरिंदर निषाद ने नच नच के
अज शिव महिमा है गाई जी...2
किनी सोहनी लगदी जोड़ी
सोहनी लगदी जोड़ी
मै दिल करदा वेखी जावा जी
गोरा बनके दुल्हन सज....
ਬਮ ਬਮ ਭੋਲੇ ਸ਼ਿਵ ਸ਼ੰਕਰ ਜੀ
ਬਮ ਬਮ ਭੋਲੇ ਕੈਲਾਸ਼ਪਤੀ ਜੀ
ਗੋਰਾ ਬਣਕੇ ਦੁਲਹਨ ਸਜ ਗਈ
ਸ਼ਿਵ ਸ਼ੰਕਰ ਬਣ ਲਾੜਾ ਜੀ
ਭੋਲੇਨਾਥ ਦੀ ਅਜ ਹੈ ਸ਼ਾਦੀ
ਨਚਦਾ ਆਲਮ ਸਾਰਾ ਜੀ... 2
ਤਿੰਨ ਲੋਕ ਅਜ ਇਕੱਠੇ ਹੋਏ
ਸ਼ਾਈਆ ਅਜ ਬਹਾਰਾਂ ਜੀ
ਗੋਰਾ ਬਣਕੇ ਦੁਲਹਨ....
1) ਦੇਵੀ ਦੇਵ ਕੀ ਭੂਤ ਪੇ੍ਤੀ
ਬਣਕੇ ਬਰਾਤੀ ਆਏਆ
ਭੋਲੇਨਾਥ ਮੇਰੇ ਸ਼ਿਵ ਸ਼ੰਕਰ ਦੇ
ਰਲਕੇ ਜੈਕਾਰੇ ਲਾਏਆ.... 2
ਸਜ ਧਜ ਕੇ ਸਭ ਹੋ ਗਏ ਇਕੱਠੇ... 2
ਹਰ ਕੋਈ ਸ਼ਿਵ ਨੂੰ ਪਿਆਰਾ ਜੀ
ਗੋਰਾ ਬਣਕੇ ਦੁਲਹਨ...... 2
2) ਕਹਿਣ ਗੋਰਾ ਦੀਆ ਸਖੀਆਂ
ਗੋਰਾ ਕੈਸਾ ਵਰ ਤੂੰ ਚੁਣਿਆਂ ਏ
ਗਲ ਵਿੱਚ ਫ਼ਨੀਅਰ ਸਿਰ ਤੇ ਜਟਾਵਾਂ
ਹੱਥ ਵਿੱਚ ਡਮਰੂ ਫੜਿਆ ਏ....2
ਤਨ ਤੇ ਭਸਮਾ ਮਲੀਆ ਓਨੇ
ਕੈਸਾ ਰੂਪ ਨਿਆਰਾ ਜੀ
ਗੋਰਾ ਬਣਕੇ ਦੁਲਹਨ...... 2
3) ਦੀਪੂ ਹਰੀਪੂਰੀਏ ਆਜੋ ਰਲਕੇ
ਸ਼ਿਵ ਨੂੰ ਦਈਏ ਵਧਾਈ ਜੀ
ਨਰਿੰਦਰ ਨਿਸ਼ਾਦ ਨੇ ਨਚ ਨਚ ਕੇ
ਅਜ ਸ਼ਿਵ ਮਹਿਮਾ ਏ ਗਾਈ ਜੀ.. 2
ਕਿੰਨੀ ਸੋਹਣੀ ਲਗਦੀ ਜੋੜੀ
ਸੋਹਣੀ ਲਗਦੀ ਜੋੜੀ
ਮੈਂ ਦਿਲ ਕਰਦਾ ਵੇਖੀ ਜਾਵਾਂ ਜੀ
ਗੋਰਾ ਬਣਕੇ ਦੁਲਹਨ ਸਜ.... 2