ये वृन्दावन दा चोर हाये मैं लुटी गई / ਨੀ ਓਹ ਵ੍ਰਿੰਦਾ ਵਣ ਦਾ ਚੋਰ ਹਾਏ ਮੈਂ ਲੁੱਟੀ ਗਈ

ਨੀ ਓਹ ਵ੍ਰਿੰਦਾਵਨ ਦਾ ਚੋਰ

( ਰਾਧਾ, ਹੋ ਗਈ ਬਾਵਰੀ,
ਕ੍ਰਿਸ਼ਨ, ਚਰਨ ਦੀ ਆਸ l
ਛਲੀਆ, ਮਨ ਹੀ, ਲੈ ਗਿਆ,
ਅਬ ਕਿਸ ਪਰ ਕਰੂੰ ਵਿਸ਼ਵਾਸ ll )

ਨੀ ਓਹ, ਵ੍ਰਿੰਦਾ ਵਣ ਦਾ ਚੋਰ,,,
( ਹਾਏ ਮੈਂ, ਲੁੱਟੀ ਗਈ ) ll
ਓ ਲੁੱਟੀ ਗਈ ਮੈਂ*, ਲੁੱਟੀ ਗਈ ll
ਨੀ ਮੇਰਾ, ਦਿਲ ਓਹ, ਲੈ ਗਿਆ ਚੋਰ,,,
( ਹਾਏ ਮੈਂ, ਲੁੱਟੀ ਗਈ ) ll
ਨੀ ਓਹ, ਵ੍ਰਿੰਦਾ ਵਣ ਦਾ ਚੋਰ,,,,,,,

ਮਸਾਂ, ਮਸਾਂ ਮੈਂ, ਨਿਧੀ ਵਣ ਆਈ ll
ਓ ਮੇਰੀ, ਬਿੰਦੀਆਂ ਨੂੰ, ਲੈ ਗਿਆ ਚੋਰ,,,
( ਹਾਏ ਮੈਂ, ਲੁੱਟੀ ਗਈ ) ll
ਨੀ ਓਹ, ਵ੍ਰਿੰਦਾ ਵਣ ਦਾ ਚੋਰ,,,,,,,

ਮਸਾਂ, ਮਸਾਂ ਮੈਂ, ਨੱਥ ਬਣਵਾਈ ll
ਓ ਮੇਰੀ, ਨੱਥ ਦੀ, ਲੈ ਗਿਆ ਡੋਰ,,,
( ਹਾਏ ਮੈਂ, ਲੁੱਟੀ ਗਈ ) ll
ਨੀ ਓਹ, ਵ੍ਰਿੰਦਾ ਵਣ ਦਾ ਚੋਰ,,,,,,,

ਮਸਾਂ, ਮਸਾਂ ਮੈਂ, ਝੁਮਕੇ ਬਣਵਾਏ ll
ਓ ਮੇਰੇ, ਝੁਮਕੇ ਦੇ, ਲੈ ਗਿਆ ਬੋਰ,,,
( ਹਾਏ ਮੈਂ, ਲੁੱਟੀ ਗਈ ) ll
ਨੀ ਓਹ, ਵ੍ਰਿੰਦਾ ਵਣ ਦਾ ਚੋਰ,,,,,,,

ਮਸਾਂ, ਮਸਾਂ ਮੈਂ, ਕੰਗਣ ਘੜਵਾਏ ll
ਓ ਮੇਰੀ, ਬਹੀਂਆਂ, ਗਿਆ ਮਰੋੜ,,,
( ਹਾਏ ਮੈਂ, ਲੁੱਟੀ ਗਈ ) ll
ਨੀ ਓਹ, ਵ੍ਰਿੰਦਾ ਵਣ ਦਾ ਚੋਰ,,,,,,,

ਮਸਾਂ, ਮਸਾਂ ਮੈਂ, ਅੰਗੂਠੀ ਬਣਵਾਈ ll
ਓ ਮੇਰੀ, ਉਂਗਲੀ, ਗਿਆ ਮਰੋੜ,,,
( ਹਾਏ ਮੈਂ, ਲੁੱਟੀ ਗਈ ) ll
ਨੀ ਓਹ, ਵ੍ਰਿੰਦਾ ਵਣ ਦਾ ਚੋਰ,,,,,,,

ਮਸਾਂ, ਮਸਾਂ ਮੈਂ, ਪਾਇਲ ਬਣਵਾਈ ll
ਓ ਮੇਰੀ, ਪਾਇਲ ਦੇ, ਲੈ ਗਿਆ ਬੋਰ,,,
( ਹਾਏ ਮੈਂ, ਲੁੱਟੀ ਗਈ ) ll
ਨੀ ਓਹ, ਵ੍ਰਿੰਦਾ ਵਣ ਦਾ ਚੋਰ,,,,,,,

ਮਸਾਂ, ਮਸਾਂ ਮੈਂ, ਸਤਿਸੰਗ ਆਈ ll
ਓ ਮੇਰੀ, ਚੁੰਨਰੀ, ਲੈ ਗਿਆ ਚੋਰ,,,
( ਹਾਏ ਮੈਂ, ਲੁੱਟੀ ਗਈ ) ll
ਨੀ ਓਹ, ਵ੍ਰਿੰਦਾ ਵਣ ਦਾ ਚੋਰ,,,,,,,

ਮਸਾਂ, ਮਸਾਂ ਸ਼ਾਮ, ਮਿਲਣ ਨੂੰ ਆਈ ll
ਓ ਮੇਰੇ, ਘਰ ਵਿੱਚ, ਪੈ ਗਿਆ ਸ਼ੋਰ,,,
( ਹਾਏ ਮੈਂ, ਲੁੱਟੀ ਗਈ ) ll
ਨੀ ਓਹ, ਵ੍ਰਿੰਦਾ ਵਣ ਦਾ ਚੋਰ,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ



श्रेणी