राधे कर चुनरी दी छां के अज मेरे शाम ने आना / ਓ ਰਾਧੇ ਕਰ ਚੁੰਨਰੀ ਦੀ ਛਾਂ ਕਿ ਅੱਜ ਮੇਰੇ ਸ਼ਾਮ ਨੇ ਆਉਣਾ

ਰਾਧੇ ਕਰ ਚੁੰਨਰੀ ਦੀ ਛਾਂ

ਧੁਨ- ਬਣ ਤਿੱਤਲੀ ਮੈਂ ਉੱਡਦੀ ਫਿਰਾਂ
ਓ ਰਾਧੇ, ਕਰ, ਚੁੰਨਰੀ ਦੀ ਛਾਂ,
ਕਿ ਅੱਜ ਮੇਰੇ, ਸ਼ਾਮ ਨੇ ਆਉਣਾ ॥
ਸ਼ਾਮ ਨੇ, ਆਉਣਾ ਮੇਰੇ ਘਨ, ਸ਼ਾਮ ਨੇ ਆਉਣਾ ॥
ਓ ਸਾਰੀ, ਦੁਨੀਆਂ, ਜਪੇ ਜੀਹਦਾ ਨਾਂਅ,
ਕਿ ਅੱਜ ਮੇਰੇ, ਸ਼ਾਮ ਨੇ ਆਉਣਾ ।
ਰਾਧੇ, ਕਰ, ਚੁੰਨਰੀ ਦੀ ਛਾਂ, ਕਿ ਅੱਜ ਮੇਰੇ...

ਹੱਥ ਵਿੱਚ, ਬੰਸੀ ਲੈ ਕੇ, ਸ਼ਾਮ ਮੇਰੇ ਆਣਗੇ,
ਸ਼ਾਮ ਮੇਰੇ ਆਣਗੇ ।
ਆਪਣੇ, ਪਿਆਰਿਆਂ ਨੂੰ, ਦਰਸ਼ ਦਿਖਾਣਗੇ,
ਦਰਸ਼ ਦਿਖਾਣਗੇ ॥
ਓ ਬੈਠੇ ਪਲਕਾਂ, ਵਿਛਾ ਕੇ, ਥਾਂ ਥਾਂ,
ਕਿ ਅੱਜ ਮੇਰੇ, ਸ਼ਾਮ ਨੇ ਆਉਣਾ ।
ਰਾਧੇ, ਕਰ, ਚੁੰਨਰੀ ਦੀ ਛਾਂ, ਕਿ ਅੱਜ ਮੇਰੇ...

ਮੋਟੇ ਮੋਟੇ, ਨੈਣ ਓਹਦੇ, ਟੇਢੀ ਮੇਢੀ ਚਾਲ ਏ,
ਟੇਢੀ ਮੇਢੀ ਚਾਲ ਏ ।
ਗੋਪੀਆਂ, ਗਵਾਲੇ ਗਊਆਂ, ਰਾਧਾ ਜੀ ਵੀ ਨਾਲ ਏ,
ਰਾਧਾ ਜੀ ਵੀ ਨਾਲ ਏ ॥
ਓ ਕੀ ਕੀ, ਸ਼ਾਮ ਦੀ ਮੈਂ, ਸਿਫ਼ਤ ਕਰਾਂ,
ਕਿ ਅੱਜ ਮੇਰੇ, ਸ਼ਾਮ ਨੇ ਆਉਣਾ ।
ਰਾਧੇ, ਕਰ, ਚੁੰਨਰੀ ਦੀ ਛਾਂ, ਕਿ ਅੱਜ ਮੇਰੇ...

ਸੋਹਣੇ ਸ਼ਾਮ, ਤੇਰੇ ਉੱਤੇ, ਆਇਆ ਸਾਡਾ ਦਿਲ ਵੇ,
ਆਇਆ ਸਾਡਾ ਦਿਲ ਵੇ ।
ਯਮੁਨਾ, ਕਿਨਾਰੇ ਕਿਤੇ, ਆ ਕੇ ਸਾਨੂੰ ਮਿਲ ਵੇ,
ਆ ਕੇ ਸਾਨੂੰ ਮਿਲ ਵੇ ॥
ਓ ਤੇਰੇ, ਚਰਨਾਂ ਚ, ਸੀਸ ਮੈਂ ਧਰਾਂ,
ਕਿ ਅੱਜ ਮੇਰੇ, ਸ਼ਾਮ ਨੇ ਆਉਣਾ ।
ਰਾਧੇ, ਕਰ, ਚੁੰਨਰੀ ਦੀ ਛਾਂ, ਕਿ ਅੱਜ ਮੇਰੇ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

राधे कर चुन्नरी दी छां

धुन – बन तितली मैं उड़दी फिरां

ओ राधे, कर, चुन्नरी दी छां,
कि अज्ज मेरे, शाम ने आउणा ॥
शाम ने, आउणा मेरे घन, शाम ने आउणा ॥
ओ सारी, दुनिया, जपे जीहदा नांअ,
कि अज्ज मेरे, शाम ने आउणा ।
राधे, कर, चुन्नरी दी छां, कि अज्ज मेरे...

हथ विच, बंसी लै के, शाम मेरे आणगे,
शाम मेरे आणगे ।
आपणे, प्यारियां नूं, दरश दिखाणगे,
दरश दिखाणगे ॥
ओ बैठे पलकां, विछा के, थां थां,
कि अज्ज मेरे, शाम ने आउणा ।
राधे, कर, चुन्नरी दी छां, कि अज्ज मेरे...

मोटे मोटे, नैण ओहदे, टेढ़ी मेढ़ी चाल ए,
टेढ़ी मेढ़ी चाल ए ।
गोपियां, गवाले गऊआं, राधा जी वी नाल ए,
राधा जी वी नाल ए ॥
ओ की की, शाम दी मैं, सिफ़त करां,
कि अज्ज मेरे, शाम ने आउणा ।
राधे, कर, चुन्नरी दी छां, कि अज्ज मेरे...

सोहणे शाम, तेरे उत्ते, आया साडा दिल वे,
आया साडा दिल वे ।
यमुना, किनारे किते, आ के सानूं मिल वे,
आ के सानूं मिल वे ॥
ओ तेरे, चरणां च, सीस मैं धरां,
कि अज्ज मेरे, शाम ने आउणा ।
राधे, कर, चुन्नरी दी छां, कि अज्ज मेरे...

अपलोडर – अनिल राममूर्ति भोपाल

श्रेणी