ਨੀ ਮੈਂ ਨੱਚ ਨੱਚ ਖੁਸ਼ੀਆਂ ਮਨਾਵਾਂ
ਨੀ ਮੈਂ, ਨੱਚ ਨੱਚ, ਖੁਸ਼ੀਆਂ ਮਨਾਵਾਂ,
ਮੇਰੇ ਘਰ, ਸ਼ਾਮ ਆਏ ਨੇ ॥
ਓ ਮੇਰੇ ਘਰ, ਸ਼ਾਮ ਆਏ ਨੇ,
ਓ ਮੇਰੇ ਘਰ, ਸ਼ਾਮ ਆਏ ਨੇ ॥
ਨੀ ਮੈਂ, ਨੱਚ ਨੱਚ, ਸ਼ਗੁਨ ਮਨਾਵਾਂ,
ਮੇਰੇ ਘਰ, ਸ਼ਾਮ ਆਏ ਨੇ ।
ਨੀ ਮੈਂ, ਨੱਚ ਨੱਚ, ਖੁਸ਼ੀਆਂ ਮਨਾਵਾਂ...
ਸਭਨਾ ਨੂੰ, ਦੇਖੋ ਅੱਜ, ਮਸਤੀ ਜੇਹੀ ਛਾਈ ਏ ।
ਕਿੰਨੇ, ਚਿਰਾਂ ਬਾਅਦ ਏਹ, ਸੁਹਾਣੀ ਘੜ੍ਹੀ ਆਈ ਏ ॥
ਨੀ ਮੈਂ, ਸਾਰਿਆਂ ਨੂੰ, ਆਪ ਬੁਲਾਵਾਂ,
ਮੇਰੇ ਘਰ, ਸ਼ਾਮ ਆਏ ਨੇ ।
ਨੀ ਮੈਂ, ਨੱਚ ਨੱਚ, ਖੁਸ਼ੀਆਂ ਮਨਾਵਾਂ...
ਖੁਸ਼ੀਆਂ ਦਾ, ਸਾਡੇ ਵੇਹੜੇ, ਵੱਜਿਆ ਏ ਢੋਲ ਜੀ ।
ਘੜ੍ਹੀ ਮਿਲੀ, ਐਸੀ ਅੱਜ, ਬੜੀ ਅਨਮੋਲ ਜੀ ॥
ਨੀ ਮੈਂ, ਘੁੰਮ ਘੁੰਮ, ਕਿੱਕਲੀਆਂ ਪਾਵਾਂ,
ਮੇਰੇ ਘਰ, ਸ਼ਾਮ ਆਏ ਨੇ ।
ਨੀ ਮੈਂ, ਨੱਚ ਨੱਚ, ਖੁਸ਼ੀਆਂ ਮਨਾਵਾਂ...
ਗਵਾਲ ਤੇ, ਗੋਪਾਲ ਅੱਜ, ਬੰਨ੍ਹ ਆਏ ਟੋਲੀਆਂ ।
ਖੇਲਣੀ ਏ, ਸ਼ਾਮ ਨਾਲ, ਫ਼ੁੱਲਾਂ ਵਾਲੀ ਹੋਲੀਆਂ ॥
ਨੀ ਮੈਂ, ਪਿਆਰ ਵਾਲੇ, ਫ਼ੁੱਲ ਬਰਸਾਵਾਂ,
ਮੇਰੇ ਘਰ, ਸ਼ਾਮ ਆਏ ਨੇ ।
ਨੀ ਮੈਂ, ਨੱਚ ਨੱਚ, ਖੁਸ਼ੀਆਂ ਮਨਾਵਾਂ...
ਸਾਂਵਰੇ, ਸਲੋਨੇ ਅੱਜ, ਤਨ ਮਨ ਰੰਗਿਆ ।
ਪਾਇਆ, ਸਰਕਾਰ ਕੋਲੋਂ, ਜੋ ਵੀ ਅਸੀਂ ਮੰਗਿਆ ॥
ਓਹਦੀ, ਰਹਿਮਤਾਂ ਦਾ, ਸ਼ੁਕਰ ਮਨਾਵਾਂ,
ਮੇਰੇ ਘਰ, ਸ਼ਾਮ ਆਏ ਨੇ ।
ਨੀ ਮੈਂ, ਨੱਚ ਨੱਚ, ਖੁਸ਼ੀਆਂ ਮਨਾਵਾਂ...
ਵੇਹੜੇ ਵਿੱਚ, ਅੱਜ ਸਾਡੇ, ਵੱਜਣ ਸ਼ਹਿਨਾਈਆਂ ।
ਵਾਰੋ ਵਾਰੀ, ਸਖੀਆਂ ਅੱਜ, ਦੇਣ ਵਧਾਈਆਂ ॥
ਨੀ ਮੈਂ, ਖੁਸ਼ੀ ਵਿੱਚ, ਫ਼ੁੱਲੀ ਨਾ ਸਮਾਵਾਂ,
ਮੇਰੇ ਘਰ, ਸ਼ਾਮ ਆਏ ਨੇ ।
ਨੀ ਮੈਂ, ਨੱਚ ਨੱਚ, ਖੁਸ਼ੀਆਂ ਮਨਾਵਾਂ...
ਸ਼ਾਮ, ਪਿਆਰੇ ਅੱਜ, ਘਰ ਮੇਰੇ ਆਏ ਨੇ ।
ਸਭ, ਸੰਗਤਾਂ ਨੇ ਓਹਦੇ, ਦਰਸ਼ਨ ਪਾਏ ਨੇ ॥
ਨੀ ਮੈਂ, ਖੁਸ਼ੀ ਵਿੱਚ, ਭਜਨ ਓਹਦੇ ਗਾਵਾਂ,
ਮੇਰੇ ਘਰ, ਸ਼ਾਮ ਆਏ ਨੇ ।
ਨੀ ਮੈਂ, ਨੱਚ ਨੱਚ, ਖੁਸ਼ੀਆਂ ਮਨਾਵਾਂ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
नी मैं नच्च नच्च खुशियाँ मनावां — हिंदी लिप्यंतरण
नी मैं, नच्च नच्च, खुशियाँ मनावां,
मेरे घर, शाम आए ने ॥
ओ मेरे घर, शाम आए ने,
ओ मेरे घर, शाम आए ने ॥
नी मैं, नच्च नच्च, शगुन मनावां,
मेरे घर, शाम आए ने ।
नी मैं, नच्च नच्च, खुशियाँ मनावां...
सभना नूं, देखो अज्ज, मस्ती जेही छाई ए ।
किन्ने, चिरां बाद एह, सुहाणी घड़ी आई ए ॥
नी मैं, सारियां नूं, आप बुलावां,
मेरे घर, शाम आए ने ।
नी मैं, नच्च नच्च, खुशियाँ मनावां...
खुशियाँ दा, साडे वेहड़े, वज्जिया ए ढोल जी ।
घड़ी मिली, ऐसी अज्ज, बड़ी अनमोल जी ॥
नी मैं, घूम घूम, किक्कलियां पावां,
मेरे घर, शाम आए ने ।
नी मैं, नच्च नच्च, खुशियाँ मनावां...
ग्वाल ते, गोपाल अज्ज, बन्न आए टोलियां ।
खेलणी ए, शाम नाल, फुल्लां वाली होलियां ॥
नी मैं, प्यार वाले, फुल्ल बरसावां,
मेरे घर, शाम आए ने ।
नी मैं, नच्च नच्च, खुशियाँ मनावां...
सांवरे, सलोने अज्ज, तन मन रंगिया ।
पाया, सरकार कोलों, जो वी असीं मंगिया ॥
ओहदी, रहमतां दा, शुक्र मनावां,
मेरे घर, शाम आए ने ।
नी मैं, नच्च नच्च, खुशियाँ मनावां...
वेहड़े विच, अज्ज साडे, वज्जण शहनाइयां ।
वारो वारी, सखियां अज्ज, देण वधाइयां ॥
नी मैं, खुशी विच, फुल्ली ना समावां,
मेरे घर, शाम आए ने ।
नी मैं, नच्च नच्च, खुशियाँ मनावां...
शाम, प्यारे अज्ज, घर मेरे आए ने ।
सभ, संगतां ने ओहदे, दर्शन पाए ने ॥
नी मैं, खुशी विच, भजन ओहदे गावां,
मेरे घर, शाम आए ने ।
नी मैं, नच्च नच्च, खुशियाँ मनावां...