बंसरी वालेया मैं तेरे वारे वारे जांदी हां/ਬੰਸੀ ਵਾਲਿਆਂ ਮੈਂ ਤੇਰੇ

ਬੰਸੀ ਵਾਲਿਆਂ ਮੈਂ ਤੇਰੇ

ਬੰਸੀ, ਵਾਲਿਆ ਮੈਂ ਤੇਰੇ, ਵਾਰੇ ਵਾਰੇ, ਜਾਂਦੀ ਆਂ ॥
ਹਾਰਾਂ, ਵਾਲਿਆ ਮੈਂ ਤੇਰੇ, ਵਾਰੇ ਵਾਰੇ, ਜਾਂਦੀ ਆਂ ॥
ਓ ਮੱਖਣ, ਬਿਲੋ ਕੇ ਤੈਨੂੰ, ਘਰ ਚ ਬੁਲਾਂਦੀ ਆਂ ॥
ਕੁੰਡਲਾਂ, ਵਾਲਿਆ ਮੈਂ ਤੇਰੇ, ਵਾਰੇ ਵਾਰੇ, ਜਾਂਦੀ ਆਂ ॥
ਬੰਸੀ, ਵਾਲਿਆਂ ਮੈਂ ਤੇਰੇ, ਵਾਰੇ ਵਾਰੇ...

ਕਰ ਲੈ, ਕਬੂਲ ਸਾਡੇ, ਦਿਲ ਵਾਲੀ ਅਰਜ਼ੀ ।
ਹੋ, ਦਿਲ ਵਾਲੀ ਅਰਜ਼ੀ ॥
ਇੱਕ ਵਾਰੀ, ਮੰਨ ਲੈ ਤੂੰ, ਅੱਗੇ ਤੇਰੀ ਮਰਜ਼ੀ ॥
ਹੋ, ਅੱਗੇ ਤੇਰੀ ਮਰਜ਼ੀ ॥
ਓ ਤੇਰੀਆਂ, ਰਾਹਵਾਂ ਵਿੱਚ, ਨੈਣ ਵਿਛਾਂਦੀ ਆਂ ॥
ਬੰਸੀ, ਵਾਲਿਆ ਮੈਂ ਤੇਰੇ, ਵਾਰੇ ਵਾਰੇ...

ਰੁੱਸਿਆ ਜੇ, ਸ਼ਿਆਮਾ ਦੇਖੀਂ, ਮੈਂ ਵੀ ਰੁੱਸ ਜਾਵਾਂਗੀ ।
ਹੋ, ਮੈਂ ਵੀ ਰੁੱਸ ਜਾਵਾਂਗੀ ॥
ਰੋਵਾਂਗੀ ਮੈਂ, ਨਾਲੇ ਸ਼ਿਆਮਾ, ਤੈਨੂੰ ਵੀ ਰੁਲਾਵਾਂਗੀ ॥
ਹੋ, ਤੈਨੂੰ ਵੀ ਰੁਲਾਵਾਂਗੀ ॥
ਓ ਮਿੰਨਤਾਂ ਵੀ, ਕਰਦੀ ਆਂ ਤੇ, ਤਰਲੇ ਵੀ ਪਾਂਦੀ ਆਂ ॥
ਬੰਸੀ, ਵਾਲਿਆ ਮੈਂ ਤੇਰੇ, ਵਾਰੇ ਵਾਰੇ...

ਆਪਣਾ, ਬਣਾ ਕੇ ਸਾਨੂੰ, ਕਾਹਨੂੰ ਤਰਸਾਂਦਾ ਏਂ ।
ਹੋ, ਕਾਹਨੂੰ ਤਰਸਾਂਦਾ ਏਂ ॥
ਸੁਣਿਆਂ ਏਂ, ਤੂੰ ਤੇ ਹਰ, ਵਚਨ ਨਿਭਾਂਦਾ ਏਂ ॥
ਹੋ, ਵਚਨ ਨਿਭਾਂਦਾ ਏਂ ॥
ਓ ਕਹਿੰਦੇ ਨੇ, ਲੋਕੀਂ ਮੈਨੂੰ, ਹੋਈ ਮੈਂ ਦੀਵਾਨੀ ਆਂ ॥
ਬੰਸੀ, ਵਾਲਿਆ ਮੈਂ ਤੇਰੇ, ਵਾਰੇ ਵਾਰੇ...

ਜਾਣੀ ਨਾ, ਕਦਰ ਜੇ ਤੂੰ, ਸ਼ਿਆਮਾ ਮੇਰੇ ਪਿਆਰ ਦੀ ।
ਹੋ, ਸ਼ਿਆਮਾ ਮੇਰੇ ਪਿਆਰ ਦੀ ॥
ਦਿਲ, ਹਾਰ ਬੈਠੀ ਹਾਂ ਮੈਂ, ਜਾਨ ਵੀ ਹੈ ਹਾਰਦੀ ॥
ਹੋ, ਜਾਨ ਵੀ ਹੈ ਹਾਰਦੀ ॥
ਓ ਆਜਾ ਵੇ, ਆਜਾ ਜਿੰਦ, ਜਾਨ ਤੋਂ ਮੈਂ ਜਾਂਦੀ ਆਂ ॥
ਬੰਸੀ, ਵਾਲਿਆ ਮੈਂ ਤੇਰੇ, ਵਾਰੇ ਵਾਰੇ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

बंसी वालिया मैं तेरे

बंसी, वालिया मैं तेरे, वारे वारे, जांदी आं ॥
हारां, वालिया मैं तेरे, वारे वारे, जांदी आं ॥
ओ माखन, बिलो के तैनूं, घर च बुलांदी आं ॥
कुंडलां, वालिया मैं तेरे, वारे वारे, जांदी आं ॥
बंसी, वालिया मैं तेरे, वारे वारे...

कर लै, कबूल साडे, दिल वाली अरज़ी ।
हो, दिल वाली अरज़ी ॥
इक्क वारी, मन्न लै तूं, अग्गे तेरी मर्ज़ी ॥
हो, अग्गे तेरी मर्ज़ी ॥
ओ तेरीयां, राहवां विच, नैन विछांदी आं ॥
बंसी, वालिया मैं तेरे, वारे वारे...

रुस्सिया जे, श्यामा देखीं, मैं वी रुस्स जावांगी ।
हो, मैं वी रुस्स जावांगी ॥
रोवांगी मैं, नाले श्यामा, तैनूं वी रुलावांगी ॥
हो, तैनूं वी रुलावांगी ॥
ओ मिन्नतां वी, करदी आं ते, तरले वी पांदी आं ॥
बंसी, वालिया मैं तेरे, वारे वारे...

आपणा, बना के सानूं, काहनूं तरसांदा एं ।
हो, काहनूं तरसांदा एं ॥
सुणियां एं, तूं ते हर, वचन निभांदा एं ॥
हो, वचन निभांदा एं ॥
ओ कहिंदे ने, लोकीं मैनूं, होई मैं दीवानी आं ॥
बंसी, वालिया मैं तेरे, वारे वारे...

जाणी ना, कदर जे तूं, श्यामा मेरे प्यार दी ।
हो, श्यामा मेरे प्यार दी ॥
दिल, हार बैठी हां मैं, जान वी है हारदी ॥
हो, जान वी है हारदी ॥
ओ आजा वे, आजा जिंद, जान तों मैं जांदी आं ॥
बंसी, वालिया मैं तेरे, वारे वारे...

अपलोडर — अनिलरामूर्ति, भोपाल

श्रेणी