श्यामा मुरली वालेया मुरली सुनांदा जा / ਸ਼ਿਆਮਾ ਮੁਰਲੀ ਵਾਲਿਆ ਮੁਰਲੀ ਸੁਣਾਦਾਂ ਜਾ

ਸ਼ਿਆਮਾ ਮੁਰਲੀ ਵਾਲਿਆ ਮੁਰਲੀ ਸੁਣਾਦਾਂ ਜਾ

ਤਰਜ਼- ਕਰਨੇ ਦਰਸ਼ਨ ਤੇਰੇ
ਸ਼ਿਆਮਾ, ਮੁਰਲੀ ਵਾਲਿਆ, ਮੁਰਲੀ ਸੁਣਾਦਾਂ ਜਾ ।
ਸੋਹਣੇ, ਨੈਣਾਂ ਵਾਲਿਆ, ਮੁਰਲੀ ਸੁਣਾਦਾਂ ਜਾ ॥
ਓ ਮੁਰਲੀ, ਸੁਣਾਦਾਂ ਜਾ... ਸੋਹਣੇ, ਨੈਣਾਂ ਵਾਲਿਆ... ।
ਓ ਸੋਹਣੇ, ਨੈਣਾਂ ਵਾਲਿਆ... ਮੁਰਲੀ, ਸੁਣਾਦਾਂ ਜਾ... ।
ਸ਼ਿਆਮਾ, ਮੁਰਲੀ ਵਾਲਿਆ, ਮੁਰਲੀ ਸੁਣਾਦਾਂ...

ਮੋਰ, ਮੁਕਟ, ਪੀਤੰਬਰ ਸੋਹੇ ।
ਗਲ਼, ਵੈਜੰਤੀ, ਮਾਲਾ ਸੋਹੇ ॥
ਓ ਕਾਲੀ, ਕਮਲੀ ਵਾਲਿਆ, ਦਿਲ ਨੂੰ ਚੁਰਾਂਦਾ ਜਾ ।
ਓ ਦਿਲ ਨੂੰ, ਚੁਰਾਂਦਾ ਜਾ... ਸੋਹਣੇ ਨੈਣਾਂ ਵਾਲਿਆ ।
ਓ ਸੋਹਣੇ, ਨੈਣਾਂ ਵਾਲਿਆ... ਮੁਰਲੀ, ਸੁਣਾਦਾਂ ਜਾ... ।
ਸ਼ਿਆਮਾ, ਮੁਰਲੀ ਵਾਲਿਆ, ਮੁਰਲੀ ਸੁਣਾਦਾਂ...

ਯਮੁਨਾ, ਤੱਟ ਤੇ, ਰਾਸ ਰਚਾਵੇ ।
ਗਵਾਲ਼, ਬਾਲ, ਸੰਗ ਲੈ ਜਾਵੇ ॥
ਓ ਰਾਸ, ਰਚਾਵਣ ਵਾਲਿਆ, ਰਾਸ, ਰਚਾਂਦਾ ਜਾ ।
ਓ ਰਾਸ, ਰਚਾਂਦਾ ਜਾ... ਸੋਹਣੇ ਨੈਣਾਂ ਵਾਲਿਆ... ।
ਓ ਸੋਹਣੇ, ਨੈਣਾਂ ਵਾਲਿਆ... ਮੁਰਲੀ, ਸੁਣਾਦਾਂ ਜਾ... ।
ਸ਼ਿਆਮਾ, ਮੁਰਲੀ ਵਾਲਿਆ, ਮੁਰਲੀ ਸੁਣਾਦਾਂ...

ਵ੍ਰਿੰਦਾ, ਵਣ ਵਿੱਚ, ਗਊਆਂ ਚਰਾਵੇ ।
ਮੱਖਣ, ਕਾਨ੍ਹਾ, ਲੁੱਟ ਲੁੱਟ ਖਾਵੇ ॥
ਓ ਮੱਖਣ, ਖਾਵਣ ਵਾਲਿਆ, ਮੁਰਲੀ, ਸੁਣਾਦਾਂ ਜਾ ।
ਓ ਮੁਰਲੀ, ਸੁਣਾਦਾਂ ਜਾ... ਸੋਹਣੇ, ਨੈਣਾਂ ਵਾਲਿਆ... ।
ਓ ਸੋਹਣੇ, ਨੈਣਾਂ ਵਾਲਿਆ... ਮੁਰਲੀ, ਸੁਣਾਦਾਂ ਜਾ... ।
ਸ਼ਿਆਮਾ, ਮੁਰਲੀ ਵਾਲਿਆ, ਮੁਰਲੀ ਸੁਣਾਦਾਂ...

ਵ੍ਰਿੰਦਾ, ਵਣ ਦੇ, ਬਾਂਕੇ ਬਿਹਾਰੀ ।
ਸੁਣ ਲੈ, ਪ੍ਰਭੂ ਜੀ, ਅਰਜ਼ ਹਮਾਰੀ ॥
ਓ ਬਿਗੜੀ, ਬਣਾਵਣ ਵਾਲਿਆ, ਬਿਗੜੀ, ਬਣਾਈ ਜਾ ।
ਓ ਬਿਗੜੀ, ਬਣਾਵਣ ਵਾਲਿਆ... ਬਿਗੜੀ, ਬਣਾਈ ਜਾ... ।
ਓ ਸੋਹਣੇ, ਨੈਣਾਂ ਵਾਲਿਆ... ਮੁਰਲੀ, ਸੁਣਾਦਾਂ ਜਾ... ।
ਸ਼ਿਆਮਾ, ਮੁਰਲੀ ਵਾਲਿਆ, ਮੁਰਲੀ ਸੁਣਾਦਾਂ...
ਅਪਲੋਡਰ- ਅਨਿਲਰਾਮੂਰਤੀਭੋਪਾਲ

श्रेणी