जोगी भगतां नूं वाज़ां मारदा

वांटा लमियाँ ते रास्ता पहाड़ दा,
जोगी भगता नु वाजा है मारदा,
जो भी श्रदा दे नाल उथे जावंदे,
मुहो मंगियाँ मुरादा ने पाँवदे,
वांटा लमियाँ ते रास्ता पहाड़ दा,

उचे पर्वत लंबा रस्ता,
ठंडियाँ चलन हवावा ने ,
ठन्डे पानी दे सोमे वगदे.
बदला कितिया छावा ने,

आउंदे दर तो ने स्वरग नजारे जी,
दुःख भगता दे कट देंदा सारे जी,
जो भी श्रधा दे नाल उथे जावंदे,
मुहो मंगियाँ मुरादा ने पांवदे
वांटा लमियाँ ते रास्ता पहाड़ दा,

शाहतलाइया दी धरती ते,
धुना जोगी रमाया ऐ,
माँ रत्नों दियां ग़ुआ चरा के,
शिव दा वचन पुगाया ऐ,

जिमिदारा दियां फसला उजाड़ियाँ,
माता रतनो ने गुदे नाल ताड़ियाँ,
कहन्दी एह की है खेड बनाई तू,
लसी रोटिया दी कदर ना पाई तू,
वांटा लमियाँ ते रास्ता पहाड़ दा,

साड़े दिल विच रीज बड़ी है,
दरस गुफा दा पौना ऐ,
बाबा जी दा रोट चड़ा के,
जीवन सफल बनाउना ऐ.

ओहदा जन्म मरन मूक जांवदा
जो भी दर्श जोगी दा पांवदा,
जो वी शरदा दे नाल उथे जांवदा
मुहो मंगियाँ मुरादा ने पांवदे,
वांटा लमियाँ ते रास्ता पहाड़ दा,

चेत महिना आया भगतो,
कर लो दर्शन जोगी दा,
मन करके जो लाये जयकारे,
दुःख दूर हॉवे हर रोगी दा,

ओहदे श्रधा दे फूल वी चडा लाइए,
मुहो मंगियाँ मुरादा ओहतो पा लईये,
जो भी श्रधा दे नाल उथे जांवदे,
मुहो मंगियाँ मुरादा ने पांवदे,
वांटा लमियाँ ते रास्ता पहाड़ दा,


जो बी अमर कहानी बाबे दी,
श्रधा दे नाल पड़दा ऐ,
धुनें वाला जोगी मेरा,
मेहरा उसते करदा ऐ

लाडी चड के चडाईया उथे जाँवदा,
ताहियो गुण बाबा जी दे ओह ता गांवदा,
जो भी श्रधा दे नाल उथे जांवदे,
मुहो मंगियाँ मुरादा ने पांवदे.
वांटा लमियाँ ते रास्ता पहाड़ दा,



ਵਾਟਾਂ ਲੰਮੀਆਂ ਤੇ, ਰਸਤਾ ਪਹਾੜ ਦਾ,
ਜੋਗੀ ਭਗਤਾਂ ਨੂੰ, ਵਾਜ਼ਾਂ ਹੈ ਮਾਰਦਾ,
ਜੋ ਵੀ ਸ਼ਰਧਾ ਦੇ, ਨਾਲ ਉੱਥੇ ਜਾਂਵਦੇ,
ਮੂੰਹੋਂ ਮੰਗੀਆਂ, ਮੁਰਾਦਾਂ ਨੇ ਪਾਂਵਦੇ,
ਵਾਟਾਂ ਲੰਮੀਆਂ ਤੇ, ਰਸਤਾ,,,,,,,,,

ਉੱਚੇ ਪਰਬਤ, ਲੰਬਾ ਰਸਤਾ,
"ਠੰਡੀਆਂ ਚੱਲਣ, ਹਵਾਂਵਾਂ ਨੇ" l
ਠੰਡੇ ਪਾਣੀ ਦੇ, ਸੋਮੇ ਵੱਗਦੇ,
"ਬੱਦਲਾਂ ਕੀਤੀਆਂ, ਛਾਂਵਾਂ ਨੇ" l

ਆਉਂਦੇ ਦਰ ਤੋਂ ਨੇ, ਸਵਰਗ ਨਜ਼ਾਰੇ ਜੀ,
ਦੁੱਖ ਭਗਤਾਂ ਦੇ, ਕੱਟ ਦੇਂਦਾ ਸਾਰੇ ਜੀ,
ਜੋ ਵੀ ਸ਼ਰਧਾ ਦੇ, ਨਾਲ ਉੱਥੇ ਜਾਂਵਦੇ,
ਮੂੰਹੋਂ ਮੰਗੀਆਂ, ਮੁਰਾਦਾਂ ਨੇ ਪਾਂਵਦੇ,
ਵਾਟਾਂ ਲੰਮੀਆਂ ਤੇ, ਰਸਤਾ,,,,,,,,,

ਸ਼ਾਹਤਲਾਈਆਂ, ਦੀ ਧਰਤੀ ਤੇ,
"ਧੂਣਾ ਜੋਗੀ, ਰਮਾਇਆ ਏ" l
ਮਾਂ ਰਤਨੋ ਦੀਆਂ, ਗਊਆਂ ਚਰਾ ਕੇ,
"ਸ਼ਿਵਾ ਦਾ ਵਚਨ, ਪੁਗਾਇਆ ਏ" l


ਜਿਮੀਦਾਰਾਂ ਦੀਆਂ, ਫਸਲਾਂ ਉਜਾੜੀਆਂ
ਮਾਤਾ ਰਤਨੋ ਨੇ, ਗੁੱਸੇ ਨਾਲ ਤਾੜਿਆ,
ਕਹਿੰਦੀ ਏਹ ਕੀ ਹੈ, ਖੇਡ ਬਣਾਈ ਤੂੰ,
ਲੱਸੀ ਰੋਟੀਆਂ ਦੀ, ਕਦਰ ਨਾ ਪਾਈ ਤੂੰ,
ਵਾਟਾਂ ਲੰਮੀਆਂ ਤੇ, ਰਸਤਾ,,,,,,,,,

ਸਾਡੇ ਦਿਲ ਵਿੱਚ, ਰੀਝ ਬੜੀ ਹੈ,
"ਦਰਸ਼ ਗੁਫਾ ਦਾ, ਪਾਉਣਾ ਏ" l
ਬਾਬਾ ਜੀ ਦਾ, ਰੋਟ ਚੜ੍ਹਾ ਕੇ,
"ਜੀਵਨ ਸਫ਼ਲ, ਬਣਾਉਣਾ ਏ" l

ਓਹਦਾ ਜਨਮ ਮਰਨ, ਮੁੱਕ ਜਾਂਵਦਾ,
ਜੋ ਵੀ ਦਰਸ਼, ਜੋਗੀ ਦਾ ਪਾਂਵਦਾ,
ਜੋ ਵੀ ਸ਼ਰਧਾ ਦੇ, ਨਾਲ ਉੱਥੇ ਜਾਂਵਦੇ,
ਮੂੰਹੋਂ ਮੰਗੀਆਂ, ਮੁਰਾਦਾਂ ਨੇ ਪਾਂਵਦੇ,
ਵਾਟਾਂ ਲੰਮੀਆਂ ਤੇ, ਰਸਤਾ,,,,,,,,,

ਚੇਤ ਮਹੀਨਾ, ਆਇਆ ਭਗਤੋ,
"ਕਰ ਲਓ ਦਰਸ਼ਨ, ਜੋਗੀ ਦਾ" l
ਮਨ ਕਰਕੇ ਜੋ, ਲਾਏ ਜੈਕਾਰਾ,
"ਦੁੱਖ ਦੂਰ ਹੋਵੇ, ਹਰ ਰੋਗੀ ਦਾ" l

ਓਹਦੇ ਸ਼ਰਧਾ ਦੇ, ਫੁੱਲ ਵੀ ਚੜ੍ਹਾ ਲਈਏ,
ਮੂੰਹੋਂ ਮੰਗੀਆਂ ਮੁਰਾਦਾਂ, ਓਹਤੋਂ ਪਾ ਲਈਏ,
ਜੋ ਵੀ ਸ਼ਰਧਾ ਦੇ, ਨਾਲ ਉੱਥੇ ਜਾਂਵਦੇ,
ਮੂੰਹੋਂ ਮੰਗੀਆਂ, ਮੁਰਾਦਾਂ ਨੇ ਪਾਂਵਦੇ,
ਵਾਟਾਂ ਲੰਮੀਆਂ ਤੇ, ਰਸਤਾ,,,,,,,,,

ਜੋ ਵੀ ਅਮਰ, ਕਹਾਣੀ ਬਾਬੇ ਦੀ,
"ਸ਼ਰਧਾ ਦੇ ਨਾਲ, ਪੜ੍ਹਦਾ ਏ" l
ਧੂਣੇ ਵਾਲਾ, ਜੋਗੀ ਮੇਰਾ,
"ਮੇਹਰਾਂ ਉਸਤੇ, ਕਰਦਾ ਏ" l

ਲਾਡੀ ਚੜ੍ਹ ਕੇ, ਚੜ੍ਹਾਈਆਂ ਉੱਥੇ ਜਾਂਵਦਾ,
ਤਾਹੀਓਂ ਗੁਣ ਬਾਬਾ ਜੀ ਦੇ, ਉਹ ਤਾਂ ਗਾਂਵਦਾ,
ਜੋ ਵੀ ਸ਼ਰਧਾ ਦੇ, ਨਾਲ ਉੱਥੇ ਜਾਂਵਦੇ,
ਮੂੰਹੋਂ ਮੰਗੀਆਂ, ਮੁਰਾਦਾਂ ਨੇ ਪਾਂਵਦੇ,
ਵਾਟਾਂ ਲੰਮੀਆਂ ਤੇ, ਰਸਤਾ,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (800 downloads)