ਇਕ ਵਾਰੀ ਗੁਫਾ ਵਿਚੋਂ ਬੋਲ, ਬੋਲ ਪੌਣਾਹਾਰੀਆ
ਬੋਲ ਪੌਣਾਹਾਰੀਆ ਬੋਲ ਦੁਧਾ ਧਾਰੀਆ
ਰੱਖ ਚਰਨਾ ਦੇ ਕੋਲ ਬੋਲ ਪੌਣਾਹਾਰੀਆ
ਇਕ ਵਾਰੀ ਗੁਫਾ ਵਿਚੋਂ ਬੋਲ ਬੋਲ ਪੌਣਾਹਾਰੀਆ
ਤੇਰਾ ਦਰ ਛੱਡ ਬਾਬਾ ਕੇਹੜੇ ਦਰ ਜਾਵਾਂ
ਕਿਸਨੂੰ ਮੈਂ ਦਿਲ ਦਾ ਹਾਲ ਸੁਣਾਵਾਂ
ਦੁਖ ਸੁਖ ਮੇਰੇ ਨਾਲ ਫੋਲ, ਫੋਲ ਪੌਣਾਹਾਰੀਆ
ਇਕ ਵਾਰੀ ਗੁਫਾ ਵਿਚੋਂ ਬੋਲ, ਬੋਲ ਪੌਣਾਹਾਰੀਆ
ਕੋਈ ਨਾ ਦਿਲ ਦੇ ਦਰਦ ਨੂੰ ਜਾਣੇ
ਆਪਣੇ ਸੀ ਜੋ ਹੋ ਗਏ ਬੇਗਾਨੇ
ਡਗਮਗ ਦਿਲ ਰਿਹਾ ਡੋਲ, ਡੋਲ ਪੌਣਾਹਾਰੀਆ
ਇਕ ਵਾਰੀ ਗੁਫਾ ਵਿਚੋਂ ਬੋਲ, ਬੋਲ ਪੌਣਾਹਾਰੀਆ
ਵੱਸਦਾ ਰਹੇ ਬਾਬਾ ਤੇਰਾ ਏਹ ਦੁਆਰਾ
ਦੋਸ਼ੀ ਬੱਚਿਆਂ ਨੂੰ ਦੇਵੇ ਜੋ ਸਹਾਰਾ
ਤਾਹੀਓਂ ਆਇਆਂ ਚੱਲ ਤੇਰੇ ਕੋਲ, ਬੋਲ ਪੌਣਾਹਾਰੀਆ
ਇਕ ਵਾਰੀ ਗੁਫਾ ਵਿਚੋਂ ਬੋਲ, ਬੋਲ ਪੌਣਾਹਾਰੀਆ