इक सेल्फी लेनी ऐह

मैं दर तेरे ते जावांगा,गल लग के खिचके लिअवागा ॥
सारी दुनिया नु जो लगे ॥,लगेगी बड़ी कमाल नी माँ,
इक सेल्फी लेनी ऐह,मैं लेनी तेरे नाल नी माँ ॥

नाम तेरा मैं एडिट करके,प्रोफाइल ते लावांगा,
मैं और मेरी मियाँ लिख के,फेसबुक ते पावांगा,
सारी दुनिया लाइक करेगी ,करेगी सालो साल नी माँ,
इक सेल्फी लेनी ऐह,मैं लेनी तेरे नाल नी माँ ॥

सेल्फी तेरी मेरी दी मैं,कापिया कई बनावागा,
सोहने सोहने फ्रेम लवा के,शीशे विच मद्वावंगा,
सेल्फी नाल सजावांगा मैं,घर दी हर इक वाल नी माँ,
इक सेल्फी लेनी ऐह,मैं लेनी तेरे नाल नी माँ ॥

सेल्फी दे विच माइए तेनु,स्टाइल नाल दिखावंगा,
प्यारा प्यारा मुखड़ा तेरा,स्माइल नाल दिखावांगा,
सेल्फी किथे खिची लोकी,पुशाना करके काल नी माँ,
इक सेल्फी लेनी ऐह,मैं लेनी तेरे नाल नी माँ ॥

सेल्फी तेरी मेरी माइए,हर था ते चह जायेगी,
प्यार एहे सचा माँ पुतर दा,दुनिया नू दरसाएहेगी,
सागर नु एहे दुनिया जाने,कह की तेरा लाल नी माँ,
इक सेल्फी लेनी ऐह,मैं लेनी तेरे नाल नी माँ ॥

ਮੈਂ ਦਰ ਤੇਰੇ ਤੇ ਜਾਵਾਂਗਾ, ਗੱਲ ਲੱਗ ਕੇ ਖਿੱਚ ਲਿਆਵਾਂਗਾ ॥
ਸਾਰੀ ਦੁਨੀਆਂ ਨੂੰ ਜੋ ਲੱਗੇ ॥ ,ਲੱਗੇਗੀ ਬੜੀ ਕਮਾਲ ਨੀ ਮਾਂ,
ਇੱਕ ਸੈਲਫੀ ਲੈਣੀ ਏ, ਮੈਂ ਲੈਣੀ ਤੇਰੇ ਨਾਲ ਨੀ ਮਾਂ

ਨਾਮ ਤੇਰਾ ਮੈਂ ਐਡਿਟ ਕਰਕੇ, ਪ੍ਰੋਫ਼ਾਈਲ ਤੇ ਲਾਵਾਂਗਾ,
ਮੈਂ ਔਰ ਮੇਰੀ ਮਈਆ ਲਿਖ ਕੇ, ਫੇਸਬੁੱਕ ਤੇ ਪਾਵਾਂਗਾ,
ਸਾਰੀ ਦੁਨੀਆਂ ਲਾਇਕ ਕਰੇਗੀ , ਕਰੇਗੀ ਸਾਲੋਂ ਸਾਲ ਨੀ ਮਾਂ,
ਇੱਕ ਸੈਲਫੀ ਲੈਣੀ ਏ, ਮੈਂ ਲੈਣੀ ਤੇਰੇ ਨਾਲ ਨੀ ਮਾਂ

ਸੈਲਫੀ ਤੇਰੀ ਮੇਰੀ ਦੀ ਮੈਂ, ਕਾਪੀਆਂ ਕਈ ਬਣਾਵਾਂਗਾ,
ਸੋਹਣੇ ਸੋਹਣੇ ਫਰੇਮ ਲਵਾ ਕੇ, ਸ਼ੀਸ਼ੇ ਵਿਚ ਮੜ੍ਹਾਵਾਂਗਾ,
ਸੈਲਫੀ ਨਾਲ ਸਜਾਵਾਂਗਾ ਮੈਂ , ਘਰ ਦੀ ਹਰ ਇੱਕ ਵਾਲ ਨੀ ਮਾਂ,
ਇੱਕ ਸੈਲਫੀ ਲੈਣੀ ਏ, ਮੈਂ ਲੈਣੀ ਤੇਰੇ ਨਾਲ ਨੀ ਮਾਂ

ਸੈਲਫੀ ਦੇ ਵਿਚ ਮਾਏਂ ਤੈਨੂੰ, ਸਟਾਈਲ ਨਾਲ ਦਿਖਾਵਾਂਗਾ,
ਪਿਆਰਾ ਪਿਆਰਾ ਮੁਖੜਾ ਤੇਰਾ, ਸਮਾਈਲ ਨਾਲ ਦਿਖਾਵਾਂਗਾ,
ਸੈਲਫੀ ਕਿਥੇ ਖਿੱਚੀ ਲੋਕਾਂ, ਪੁੱਛਣਾ ਕਰਕੇ ਕਾਲ ਨੀ ਮਾਂ,
ਇੱਕ ਸੈਲਫੀ ਲੈਣੀ ਏ, ਮੈਂ ਲੈਣੀ ਤੇਰੇ ਨਾਲ ਨੀ ਮਾਂ

ਸੈਲਫੀ ਤੇਰੀ ਮੇਰੀ ਮਾਏਂ, ਹਰ ਥਾਂ ਤੇ ਛਾ ਜਾਏਗੀ ,
ਪਿਆਰ ਏ ਸੱਚਾ ਮਾਂ ਪੁੱਤਰ ਦਾ, ਦੁਨੀਆਂ ਨੂੰ ਦਰਸਾਏਗੀ,
ਸਾਗਰ ਨੂੰ ਇਹ ਦੁਨੀਆਂ ਜਾਣੇ ,ਕਹਿ ਕੇ ਤੇਰਾ ਲਾਲ ਨੀ ਮਾਂ,
ਇੱਕ ਸੈਲਫੀ ਲੈਣੀ ਏ, ਮੈਂ ਲੈਣੀ ਤੇਰੇ ਨਾਲ ਨੀ ਮਾਂ
download bhajan lyrics (1411 downloads)