लगिया ने मौजा हुन लाई रखी सोहनिया

लगिया ने मौजा हुन लाई रखी सोहनिया,
चंगी आ के मंदी आ,निभाईरखी सोहनिया,

हसर निमाने जदों,अमला तो तोलना
शर्म दे मारे में ते,कुज नहियो बोलना
चादर च अपनी,लुकाई रखी सोहनिया
चंगी आ के मंदी आ,निभाईरखी सोहनिया,

आप दे गुलाम दा में,एहना गुलाम आ,
लोकी कहंदे खास मैं ते, आसा तो वी आम आ,
परदा जे पाया ऐ ते,पाई रखी सोहनिया,
चंगी आ के मंदी आ,निभाईरखी सोहनिया,

नाम तेरा ले के प्यारे,शान असा पाई ऐ
तेरे हाथ ढोर साईंआ,आपो ही चढाई ऐ
चढ़े होए रंग नु चढाई रखी सोहनिया
चंगी आ के मंदी आ,निभाईरखी सोहनिया,

किसे नु मैं अपना,दुखड़ा सुनिया नही
तेरे वाजो किसे मेनू,सीहने नाल लाया नही
सीहने नाल लाया ऐ ते, लाई रखी सोहनिया
चंगी आ के मंदी आ,निभाईरखी सोहनिया,

नाम तेरे ले के प्यारे,गुलाम सारे सजे ने
कसम खुदा दी तुसा,एब साडे कज्जे ने
लुके होए ऐबा नु,लुकाई रखी सोहनिया
चंगी आ के मंदी आ,निभाईरखी सोहनिया,

आप दे गुलाम दा,बनिया गुलाम मै,
ऐह नालो वध होर,लेना की इनाम मैं
बनिया गुलाम ते,बनाई रखी सोहनिया
चंगी आ के मंदी आ,निभाईरखी सोहनिया,


ਲੱਗੀਆਂ ਨੇ ਮੌਜਾਂ, ਹੁਣ ਲਾਈ ਰੱਖੀ ਸੋਹਣਿਆ
ਚੰਗੀ ਆਂ ਕਿ ਮੰਦੀ ਆਂ, ਨਿਭਾਈ ਰੱਖੀ ਸੋਹਣਿਆ

ਹਸ਼ਰ ਨਿਮਾਣੇ ਜਦੋਂ, ਅਮਲਾਂ ਤੋਂ ਟੋਲਨਾ
ਸ਼ਰਮ ਦੇ ਮਾਰੇ ਮੈਂ ਤੇ, ਕੁਝ ਨਹੀਓਂ ਬੋਲਣਾ
ਚਾਦਰ ਚ ਆਪਣੀ, ਲੁਕਾਈ ਰੱਖੀ ਸੋਹਣਿਆ
ਚੰਗੀ ਆਂ ਕਿ ਮੰਦੀ ਆਂ, ਨਿਭਾਈ ਰੱਖੀ ਸੋਹਣਿਆ

ਆਪ ਦੇ ਗੁਲਾਮਾਂ ਦਾ ਮੈਂ, ਅਦਨਾ ਗੁਲਾਮ ਆਂ
ਲੋਕੀ ਕਹਿੰਦੇ ਖਾਸ ਮੈਂ ਤੇ, ਆਮਾਂ ਤੋਂ ਵੀ ਆਮ ਆਂ
ਪਰਦਾ ਜੇ ਪਾਇਆ ਈ ਤੇ, ਪਾਈ ਰੱਖੀ ਸੋਹਣਿਆ
ਚੰਗੀ ਆਂ ਕਿ ਮੰਦੀ ਆਂ, ਨਿਭਾਈ ਰੱਖੀ ਸੋਹਣਿਆ

ਨਾਮ ਤੇਰਾ ਲੈ ਕੇ ਪਿਆਰੇ, ਸ਼ਾਨ ਅਸਾਂ ਪਾਈ ਏ
ਤੇਰੇ ਹੱਥ ਡੋਰ ਸਾਈਆਂ, ਆਪੇ ਹੀ ਚੜ੍ਹਾਈ ਏ
ਚੜ੍ਹੇ ਹੋਏ ਰੰਗ ਨੂੰ, ਚੜ੍ਹਾਈ ਰੱਖੀ ਸੋਹਣਿਆ
ਚੰਗੀ ਆਂ ਕਿ ਮੰਦੀ ਆਂ, ਨਿਭਾਈ ਰੱਖੀ ਸੋਹਣਿਆ

ਕਿਸੇ ਨੂੰ ਮੈਂ ਆਪਣਾ, ਦੁੱਖੜਾ ਸੁਣਾਇਆ ਨਹੀਂ
ਤੇਰੇ ਵਾਝੋਂ ਕਿਸੇ ਮੈਨੂੰ, ਸੀਨੇ ਨਾਲ ਲਾਇਆ ਨਹੀਂ
ਸੀਨੇ ਨਾਲ ਲਾਇਆ ਈ ਤੇ, ਲਾਈ ਰੱਖੀ ਸੋਹਣਿਆ
ਚੰਗੀ ਆਂ ਕਿ ਮੰਦੀ ਆਂ, ਨਿਭਾਈ ਰੱਖੀ ਸੋਹਣਿਆ

ਨਾਮ ਤੇਰਾ ਲੈ ਕੇ ਪਿਆਰੇ, ਗੁਲਾਮ ਸਾਰੇ ਸੱਜੇ ਨੇ
ਕਸਮ ਖੁਦਾ ਦੀ ਤੁਸਾਂ, ਐਬ ਸਾਡੇ ਕੱਜੇ ਨੇ
ਲੁੱਕੇ ਹੋਏ ਐਬਾਂ ਨੂੰ, ਲੁਕਾਈਂ ਰੱਖੀ ਸੋਹਣਿਆ
ਚੰਗੀ ਆਂ ਕਿ ਮੰਦੀ ਆਂ, ਨਿਭਾਈ ਰੱਖੀ ਸੋਹਣਿਆ

ਆਪ ਦੇ ਗੁਲਾਮਾਂ ਦਾ, ਬਣਿਆ ਗੁਲਾਮ ਮੈਂ
ਇਹ ਨਾਲੋਂ ਵੱਧ ਹੋਰ, ਲੈਣਾ ਕੀ ਇਨਾਮ ਮੈਂ
ਬਣਿਆ ਗੁਲਾਮ ਤੇ, ਬਣਾਈ ਰੱਖੀ ਸੋਹਣਿਆ
ਚੰਗੀ ਆਂ ਕਿ ਮੰਦੀ ਆਂ, ਨਿਭਾਈ ਰੱਖੀ ਸੋਹਣਿਆ
download bhajan lyrics (1170 downloads)