दे दर्शन इक्क वार

उचे मंदिरा वाले तेरी सदा ही जय
जोगी दुधाधारी तेरी सदा ही जय

दे दर्शन इक वार जोगियां दे दर्शन
द्वार ते आइये हर साल नैन साडे क्यों तरसन
दे दर्शन इक वार जोगियां दे दर्शन

दुरो आईया संगता सी सुन लै पुकार जी
हर कोई मंगदा है तेरा ही दीदार जी
सब दे दिल दी पुकार की दिल साडे क्यों तरसन
दे दर्शन इक वार जोगियां दे दर्शन

हथा विच झंडे फड़े बोलदे जय कारे ने
नाल लै के ढोली कोई नचदे पये सारे ने
नच नच पाऊदे ने धमाल ते कहंदे सहनु दे दर्शन
दे दर्शन इक वार जोगियां दे दर्शन

भगत प्यारे बाबा फुल बरसानवदे
करके दीदार तेरा सीने ठण्ड पांवदे
गुफा ते लाऊंदे हाजरिया करके तन मन अर्पण
दे दर्शन इक वार जोगियां दे दर्शन

गुफा तेरी प्यारी सारे भगता नु लगदी
जगमग ज्योत तेरे मंदिरा च जगदी
हूँ आ के दर्श दिखा जा बालम जी बोले धड कण
दे दर्शन इक वार जोगियां दे दर्शन



ਧੁਨ- ਰੰਗ ਬਰਸੇ ਦਰਬਾਰ

ਉੱਚੇ ਮੰਦਿਰਾਂ ਵਾਲੇ ਤੇਰੀ ਸਦਾ ਹੀ ਜੈ
ਜੋਗੀ ਦੁੱਧਾਧਾਰੀ ਤੇਰੀ ਸਦਾ ਹੀ ਜੈ

ਦੇ ਦਰਸ਼ਨ ll ਇੱਕ ਵਾਰ, ਜੋਗੀਆ ਦੇ ਦਰਸ਼ਨ ll
*ਦਵਾਰ ਤੇ ਆਈਏ ਹਰ ਸਾਲ, ਨੈਣ ਸਾਡੇ ਕਿਓਂ ਤਰਸਣ,
ਦੇ ਦਰਸ਼ਨ ll ਇੱਕ ਵਾਰ, ਜੋਗੀਆ ਦੇ ਦਰਸ਼ਨ ll

ਦੂਰੋਂ ਆਈਆਂ ਸੰਗਤਾਂ ਦੀ, ਸੁਣ ਲੈ ਪੁਕਾਰ ਜੀ l
ਹਰ ਕੋਈ ਮੰਗਦਾ ਹੈ, ਤੇਰਾ ਹੀ ਦੀਦਾਰ ਜੀ ll
*ਸਭ ਦੇ ਦਿਲ ਦੀ ਪੁਕਾਰ, ਕਿ ਦਿਲ ਸਾਡੇ ਕਿਓਂ ਤਰਸਣ,
ਦੇ ਦਰਸ਼ਨ ll ਇੱਕ ਵਾਰ ਜੋਗੀਆ ਦੇ ਦਰਸ਼ਨ ll

ਹੱਥਾਂ ਵਿੱਚ ਝੰਡੇ ਫੜੇ, ਬੋਲਦੇ ਜੈਕਾਰੇ ਨੇ l
ਨਾਲ ਲੈ ਕੇ ਢੋਲੀ ਕੋਈ, ਨੱਚਦੇ ਪਏ ਸਾਰੇ ਨੇ ll
*ਨੱਚ ਨੱਚ ਪਾਉਂਦੇ ਨੇ ਧਮਾਲ, ਤੇ ਕਹਿੰਦੇ ਸਾਨੂੰ ਦੇ ਦਰਸ਼ਨ,
ਦੇ ਦਰਸ਼ਨ ll ਇੱਕ ਵਾਰ ਜੋਗੀਆ ਦੇ ਦਰਸ਼ਨ ll

ਭਗਤ ਪਿਆਰੇ ਬਾਬਾ, ਫ਼ੁੱਲ ਬਰਸਾਂਵਦੇ l
ਕਰਕੇ ਦੀਦਾਰ ਤੇਰਾ, ਸੀਨੇ ਠੰਡ ਪਾਂਵਦੇ ll
*ਗੁਫ਼ਾ ਤੇ ਲਾਉਂਦੇ ਹਾਜ਼ਰੀਆਂ, ਕਰਕੇ ਤਨ ਮਨ ਅਰਪਣ,
ਦੇ ਦਰਸ਼ਨ ll ਇੱਕ ਵਾਰ ਜੋਗੀਆ ਦੇ ਦਰਸ਼ਨ ll

ਗੁਫ਼ਾ ਤੇਰੀ ਪਿਆਰੀ ਸਾਰੇ, ਭਗਤਾਂ ਨੂੰ ਲੱਗਦੀ l
ਜਗਮਗ ਜੋਤ ਤੇਰੇ, ਮੰਦਿਰਾਂ 'ਚ ਜੱਗਦੀ ll
*ਹੁਣ ਆ ਕੇ ਦਰਸ਼ ਦਿਖਾ ਜਾ, ਬਾਲਮ ਦੀ ਬੋਲੇ ਧੜਕਣ,  
ਦੇ ਦਰਸ਼ਨ ll ਇੱਕ ਵਾਰ ਜੋਗੀਆ ਦੇ ਦਰਸ਼ਨ ll
ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (586 downloads)