बाबे दा जैकारा सदा बोल भगता

बाबे दा जैकारा सदा बोल भगता
अवे न तू अवे न तू ढोल भगता
कर उसदा ध्यान मन शक्ति महान
बेह के चरना च उसदे तू कोल भगता
बाबे दा जैकारा सदा बोल भगता .....

देख सोहने मंदिरा ते झंडे झुल्दे
इस दरो सबना दे भाग खुल्दे
शीश चहनी झुका थुड मथे उते ला
जींद अपनी ना मिटटी विच रोल भगता
बाबे दा जैकारा सदा बोल भगता


नेह्चा नाल बाबा जी दा सुख रोट तू
मिलेगा सहारा तक ओहदी ओट तू
महिमा उसदी तू गा नाम दिल ते लिखा
कोरे वरके न अवे तू फरोल भगता
बाबे दा जैकारा सदा बोल भगता

कखा तो एह लख पला विच करदा
हर इक जीव दे दुःख हरदा
एह है दीन दयाल एहदी लीला है कमाल
देवे सारिया नु गड़े अनटोल भगता
बाबे दा जैकारा सदा बोल भगता

फेरने तू छड लोब मोह दे मनके
जप लै तू नाम बस एह्दा बन के
कंडा कमल है कहंदा जो जलंधर च रहंदा
तेरा जीवन बड़ा है अनमोल भगता
बाबे दा जैकारा सदा बोल भगता

ਬਾਬੇ ਦਾ ਜੈਕਾਰਾ, ਸਦਾ ਬੋਲ ਭਗਤਾ l
ਐਵੇ ਨਾ ਤੂੰ ਐਵੇ ਨਾ ਤੂੰ, ਡੋਲ ਭਗਤਾ ll
ਕਰ ਉਸਦਾ ਧਿਆਨ, ਮਨ ਸ਼ਕਤੀ ਮਹਾਨ ll,
*ਬਹਿ ਕੇ ਚਰਨਾਂ 'ਚ, ਉਸਦੇ ਤੂੰ ਕੋਲ ਭਗਤਾ,
ਬਾਬੇ ਦਾ ll ਜੈਕਾਰਾ ਸਦਾ,,,,,,,,,,,,,,,,,,,,,

ਦੇਖ ਸੋਹਣੇ ਮੰਦਿਰਾਂ ਤੇ, ਝੰਡੇ ਝੁੱਲਦੇ,
ਇਸ ਦਰੋਂ ਸਭਨਾਂ ਦੇ, ਭਾਗ ਖੁੱਲਦੇ
ਸੀਸ ਚਰਣੀ ਝੁਕਾ, ਧੂੜ ਮੱਥੇ ਉੱਤੇ ਲਾ ll,
*ਜਿੰਦ ਆਪਣੀ ਨਾ, ਮਿੱਟੀ ਵਿੱਚ ਰੋਲ਼ ਭਗਤਾ,
ਬਾਬੇ ਦਾ ll ਜੈਕਾਰਾ ਸਦਾ,,,,,,,,,,,,,,,,,,,,,

ਨੇਹਚਾ ਨਾਲ ਬਾਬਾ ਜੀ ਦਾ, ਸੁੱਖ ਰੋਟ ਤੂੰ,
ਮਿਲੇਗਾ ਸਹਾਰਾ, ਤੱਕ ਓਹਦੀ ਓਟ ਤੂੰ ll
ਮਹਿਮਾ ਉਸਦੀ ਤੂੰ ਗਾ, ਨਾਮ ਦਿਲ ਤੇ ਲਿਖਾ ll,
*ਕੋਰੇ ਵਰਕੇ ਨਾ, ਐਵੇਂ ਤੂੰ ਫ਼ਰੋਲ ਭਗਤਾ,
ਬਾਬੇ ਦਾ ll ਜੈਕਾਰਾ ਸਦਾ,,,,,,,,,,,,,,,,,,,,,

ਕੱਖਾਂ ਤੋਂ ਏਹ ਲੱਖ, ਪਲਾਂ ਵਿੱਚ ਕਰਦਾ,
ਹਰ ਇੱਕ ਜੀਵ ਦੇ, ਦੁੱਖ ਹਰਦਾ ll
ਏਹ ਹੈ ਦੀਨ ਦਿਆਲ, ਏਹਦੀ ਲੀਲਾ ਹੈ ਕਮਾਲ ll,
*ਦੇਵੇ ਸਾਰਿਆਂ ਨੂੰ ਗੱਫੇ, ਅਣਤੋਲ ਭਗਤਾ,
ਬਾਬੇ ਦਾ ll ਜੈਕਾਰਾ ਸਦਾ,,,,,,,,,,,,,,,,,,,,,

ਫੇਰਨੇ ਤੂੰ ਛੱਡ, ਲੋਭ ਮੋਹ ਦੇ ਮਣਕੇ,
ਜਪ ਲੈ ਤੂੰ ਨਾਮ, ਬੱਸ ਏਹਦਾ ਬਣਕੇ ll
ਕੰਡਾ ਕਮਲ ਹੈ ਕਹਿੰਦਾ, ਜੋ ਜਲੰਧਰ 'ਚ ਰਹਿੰਦਾ ll,
*ਤੇਰਾ ਜੀਵਨ ਬੜਾ ਹੈ, ਅਣਮੋਲ ਭਗਤਾ,
ਬਾਬੇ ਦਾ ll ਜੈਕਾਰਾ ਸਦਾ,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (530 downloads)