कद नज़र मेहर दी पावेगा

दिन चडीआ चल के छिप चलेआ हाले तक आस वी मुकी नही
देह बिन हडिया दा पिंजर गई पर नजब हाले तक रुकी नही
आसी आसा लाई बैठे आ कद खैर झोली विच पावेगा
जिंगदी दिया शामा ढल चालिया कद नजर मेहर दी पावेगा

इक तेरे हुकम दे अन्दर ही एह दुनिया सारी चलदी ऐ
तेरे हुकम च पैदा हुंडी ऐ तेरे हुकम नाल ख़ाक च रुलदी ऐ
एह बंजर बन गई जिन्दगी नु कद फूल आसा दा लावेंगा
जिंगदी दिया शामा ढल चालिया कद नजर मेहर दी पावेगा

फिर तो एह रात विछोड़े दी मुह साहमने अड़ के खड गई ऐ
इक पल वी लगदा पहर जेहा जींद विच विचाले अड़ गई ऐ
ना डूबे ते ना पार होये  डूबीआ नु आप तरावेंगा
जिंगदी दिया शामा ढल चालिया कद नजर मेहर दी पावेगा

बाबा नानक जी एक ओट तेरी होर सब सहारा मूक गए ने
मैं सुनिया पैंदा खैर ओहना जो दर तेरे ते झुक गाये ने
दर आ के खड़े भिखारी नु दस होर किना तरसावेंगा
जिंगदी दिया शामा ढल चालिया कद नजर मेहर दी पावेगा

ਦਿਨ ਚੜ੍ਹਿਆ ਚੱਲ ਕੇ ਛਿੱਪ ਚੱਲਿਆ, ਹਾਲੇ ਤੱਕ ਆਸ ਵੀ ਮੁੱਕੀ ਨਹੀਂ l
ਦੇਹ ਬਣ ਹੱਡੀਆਂ ਦਾ ਪਿੰਜਰ ਗਈ, ਪਰ ਨਬਜ਼ ਹਾਲੇ ਤੱਕ ਰੁੱਕੀ ਨਹੀਂ ll
*ਅਸੀਂ ਆਸਾਂ ਲਾਈ ਬੈਠੇ ਆਂ ll, ਕਦ ਖ਼ੈਰ ਝੋਲੀ ਵਿੱਚ ਪਾਵੇਂਗਾ,
ਜਿੰਦਗੀ ਦੀਆਂ ਸ਼ਾਮਾਂ ਢੱਲ ਚੱਲੀਆਂ, ਕਦ ਨਜ਼ਰ ਮੇਹਰ ਦੀ ਪਾਵੇਂਗਾ ll

ਇੱਕ ਤੇਰੇ ਹੁਕਮ ਦੇ ਅੰਦਰ ਹੀ, ਏਹ ਦੁਨੀਆਂ ਸਾਰੀ ਚੱਲਦੀ ਏ l
ਤੇਰੇ ਹੁਕਮ 'ਚ ਪੈਦਾ ਹੁੰਦੀ ਏ, ਤੇਰੇ ਹੁਕਮ ਨਾਲ ਖ਼ਾਕ 'ਚ ਰਲ਼ਦੀ ਏ ll
*ਏਹ ਬੰਜ਼ਰ ਬਣ ਗਈ ਜਿੰਦਗੀ ਨੂੰ ll, ਕਦ ਫ਼ੁੱਲ ਆਸਾਂ ਦਾ ਲਾਵੇਂਗਾ,
ਜਿੰਦਗੀ ਦੀਆਂ ਸ਼ਾਮਾਂ ਢੱਲ ਚੱਲੀਆਂ, ਕਦ ਨਜ਼ਰ ਮੇਹਰ ਦੀ ਪਾਵੇਂਗਾ ll

ਫਿਰ ਤੋਂ ਏਹ ਰਾਤ ਵਿਛੋੜੇ ਦੀ, ਮੂੰਹ ਸਾਹਮਣੇ ਅੱਡ ਕੇ ਖੜ ਗਈ ਏ l
ਇੱਕ ਪਲ ਵੀ ਲੱਗਦਾ ਪਹਿਰ ਜੇਹਾ, ਜਿੰਦ ਵਿੱਚ ਵਿਚਾਲੇ ਅੜ੍ਹ ਗਈ ਏ ll
*ਨਾ ਡੁੱਬੇ ਤੇ ਨਾ ਪਾਰ ਹੋਏ ll, ਡੁੱਬਦਿਆਂ ਨੂੰ ਆਪ ਤਰਾਵੇਂਗਾ,
ਜਿੰਦਗੀ ਦੀਆਂ ਸ਼ਾਮਾਂ ਢੱਲ ਚੱਲੀਆਂ, ਕਦ ਨਜ਼ਰ ਮੇਹਰ ਦੀ ਪਾਵੇਂਗਾ ll
 
ਬਾਬਾ ਨਾਨਕ ਜੀ ਇੱਕ ਓਟ ਤੇਰੀ, ਹੋਰ ਸਭ ਸਹਾਰੇ ਮੁੱਕ ਗਏ ਨੇ l
ਮੈਂ ਸੁਣਿਆ ਪੈਂਦੀ ਖ਼ੈਰ ਓਹਨਾਂ, ਜੋ ਦਰ ਤੇਰੇ ਤੇ ਝੁੱਕ ਗਏ ਨੇ ll
*ਦਰ ਆ ਕੇ ਖੜੇ ਭਿਖਾਰੀ ਨੂੰ ll, ਦੱਸ ਹੋਰ ਕਿੰਨਾ ਤਰਸਾਵੇਂਗਾ,
ਜਿੰਦਗੀ ਦੀਆਂ ਸ਼ਾਮਾਂ ਢੱਲ ਚੱਲੀਆਂ, ਕਦ ਨਜ਼ਰ ਮੇਹਰ ਦੀ ਪਾਵੇਂਗਾ ll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (606 downloads)