वाटां लंमियाँ ते रस्ता पहाड़ दा
असी चलके आये हां तेरे द्वार जी
सहनु चरना च ला लै पौनाहारीया
एहना बचेया दी सुन लै पुकार जी
वाटां लंमियाँ ते..........
दुनिया दारी दा मोह छड के
तेरा ही लड़ फड़ेआ ऐ
सहनु ता हूँ नाम तेरे दी
मस्ती दा रंग चड़ेआ ऐ
बूहे खोल जे तू साडीआ नसीबा दे
तेरे दर दे कहिये सेवादार जी
सहनु चरना च ला लै पौनाहारिया
एहना बचेया दी सुन लै पुकार जी
वाटां लंमियाँ ते रस्ता पहाड़ दा
पौनाहारी दूधाधारी
सब दे दिल दिया जाने तू
अपने दर ते आये भगता दी
हर इक रमज पछाने तू
कदों मेहर तू करेंगा मेहरा वालेया
साडे दिल विच स्धरा हजार जी
सहनु चरना च ला लै पौनाहारीया
एहना बचेया दी सुन लै पुकार जी
वाटां लंमियाँ ते रस्ता पहाड़ दा
सरहाले दा घुला कहंदा
हे सहनु गल लाऊना नही
प्यार तेरे दी सोहने बाबा
पैर पिछांह हूँ पाऊंना नही
साडे दिला नु ऐना कु विशवाश ऐ
अज नही ते कल होंगे दीदार जी
सहनु चरना च ला लै पौनाहरिया
एह्नना बचेया दी सुन लै पुकार जी
वाटां लंमियाँ ते रस्ता पहाड़ दा
ਵਾਟਾਂ ਲੰਮੀਆਂ ਤੇ, ਰਸਤਾ ਪਹਾੜ ਦਾ,
ਅਸੀਂ ਚੱਲਕੇ, ਆਏ ਹਾਂ ਤੇਰੇ ਦਵਾਰ ਜੀ,
ਸਾਨੂੰ ਚਰਨਾਂ 'ਚ, ਲਾ ਲੈ ਪੌਣਾਹਾਰੀਆ,
ਏਹਨਾਂ ਬੱਚਿਆਂ ਦੀ, ਸੁਣ ਲੈ ਪੁਕਾਰ ਜੀ ll
ਵਾਟਾਂ ਲੰਮੀਆਂ ਤੇ,,,,,,,,,,,,,,,,,,
ਦੁਨੀਆਂਦਾਰੀ, ਦਾ ਮੋਹ ਛੱਡਕੇ,
ਤੇਰਾ ਹੀ ਲੜ੍ਹ ਫੜ੍ਹਿਆ ਏ,
ਸਾਨੂ ਤਾ ਹੁਣ, ਨਾਮ ਤੇਰੇ ਦੀ,
ਮਸਤੀ ਦਾ ਰੰਗ ਚੜ੍ਹਿਆ ਏ ll
ਬੂਹੇ ਖੋਲ੍ਹੇ ਜੇ ਤੂੰ, ਸਾਡਿਆਂ ਨਸੀਬਾਂ ਦੇ,
ਤੇਰੇ ਦਰ ਦੇ, ਕਹਾਈਏ ਸੇਵਾਦਾਰ ਜੀ,
ਸਾਨੂੰ ਚਰਨਾਂ 'ਚ, ਲਾ ਲੈ ਪੌਣਾਹਾਰੀਆ,
ਏਹਨਾਂ ਬੱਚਿਆਂ ਦੀ, ਸੁਣ ਲੈ ਪੁਕਾਰ ਜੀ,
ਵਾਟਾਂ ਲੰਮੀਆਂ ਤੇ,,,,,,,,,,,,,,,,,,
ਪੌਣਾਹਾਰੀ, ਦੁੱਧਾਧਾਰੀ,
ਸਭ ਦੇ ਦਿਲ ਦੀਆਂ ਜਾਣੇ ਤੂੰ,
ਆਪਣੇ ਦਰ ਤੇ, ਆਏ ਭਗਤਾਂ ਦੀ,
ਹਰ ਇੱਕ ਰਮਜ਼ ਪਛਾਣੇ ਤੂੰ ll
ਕਦੋ ਮੇਹਰ ਤੂੰ, ਕਰੇਂਗਾ ਮੇਹਰਾਂ ਵਾਲਿਆ,
ਸਾਡੇ ਦਿਲ ਵਿੱਚ, ਸੱਧਰਾਂ ਹਜ਼ਾਰ ਜੀ,
ਸਾਨੂੰ ਚਰਨਾਂ 'ਚ, ਲਾ ਲੈ ਪੌਣਾਹਾਰੀਆ,
ਏਹਨਾਂ ਬੱਚਿਆਂ ਦੀ, ਸੁਣ ਲੈ ਪੁਕਾਰ ਜੀ,
ਵਾਟਾਂ ਲੰਮੀਆਂ ਤੇ,,,,,,,,,,,,,,,,,,
ਸਰਹਾਲੇ ਦਾ, ਘੁੱਲਾ ਕਹਿੰਦਾ,
ਜੇ ਸਾਨੂੰ ਗਲ਼ ਲਾਉਣਾ ਨਹੀਂ,
ਪਿਆਰ ਤੇਰੇ ਦੀ, ਸੋਹਣੇ ਬਾਬਾ,
ਪੈਰ ਪਿਛਾਂਹ ਹੁਣ ਪਾਉਣਾ ਨਹੀਂ ll
ਸਾਡੇ ਦਿਲਾਂ ਨੂੰ, ਐਨਾ ਕੁ ਵਿਸ਼ਵਾਸ ਏ,
ਅੱਜ ਨਹੀਂ ਤੇ ਕੱਲ, ਹੋਣਗੇ ਦੀਦਾਰ ਜੀ,
ਸਾਨੂੰ ਚਰਨਾਂ 'ਚ, ਲਾ ਲੈ ਪੌਣਾਹਾਰੀਆ,
ਏਹਨਾਂ ਬੱਚਿਆਂ ਦੀ, ਸੁਣ ਲੈ ਪੁਕਾਰ ਜੀ,
ਵਾਟਾਂ ਲੰਮੀਆਂ ਤੇ,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ