रोटी खा ले ठाकरा

हथ जोड़ के बेह गया हूँ मैं
बस एह अरदासा करदा
रोटी खा लै ठाकुरा
वे मियन मिनता तेरिया करदा

सजर सुई गाऊ लवेरी,
तेरे बदले दे के आया
लख पंडित दिया मिनता करके
तेनु अपने घरे लिआया
ओह ता नाह नाह करदा सी
ओ मेरा बिन ठाकुर ना सरदा
रोटी खा लै ठाकुरा ............


मैं सवेर तो तेरिया मिनता करदा
तू मेनू किना होर सताऊना
मैं वी केह्डा तेरे बांगु वेहला
हाले खेता नु पानी लाऊना
मेरे बलद वी सारे भूखे
तू काह्तो तरस जरा ना करदा
वे रोटी खा लै ठाकुरा ............

समझ गया मैं तू ठाकुरा,
घर उचिया दे खाने खावे
मेरे जट गरीब जेहे दा
तेरे खाना मेच न आवे
तू हल वेखी राह खानिया किते
आह न मेरी रोटी वल नु करदा
रोटी खा लै ठाकुरा ............

आखिरी गल मेरी सुन लै तू ठाकुरा
ना मैं कोई चुस्त चलाकिया जाना
जे तू आडिया न छड़ीआ वेख लई
फिर गुसा मेनू वी आ जाना
फेर मनीष टपरिया लिख दयो न
तेरी बैठ गुलामी करदा
रोटी खा लै ठाकुरा ............


ਹੱਥ ਜੋੜ ਕੇ ਬਹਿ ਗਿਆ ਹੁਣ ਮੈਂ,
ਬੱਸ ਏਹ ਅਰਦਾਸਾਂ ਕਰਦਾ,
ਰੋਟੀ ਖਾ ਲੈ ਠਾਕੁਰਾ,
ਵੇ ਮੈਂ ਮਿੰਨਤਾਂ ਤੇਰੀਆਂ ਕਰਦਾ xll

ਸੱਜਰ ਸੂਈ, ਗਊ ਲਵੇਰੀ,
ਤੇਰੇ ਬਦਲੇ, ਦੇ ਕੇ ਆਇਆ l
ਲੱਖ ਪੰਡਿਤ ਦੀਆਂ, ਮਿੰਨਤਾਂ ਕਰਕੇ,
ਤੈਨੂੰ ਆਪਣੇ, ਘਰੇ ਲਿਆਇਆ ll
ਓਹ ਤਾ ਨਾਂਹ ਨਾਂਹ, ਕਰਦਾ ਸੀ
ਓ ਮੇਰਾ, ਬਿਨ ਠਾਕੁਰ ਨਾ ਸਰਦਾ,,,
ਰੋਟੀ ਖਾ ਲੈ ਠਾਕੁਰਾ,,,,,,,,,,,,,,,

ਮੈਂ ਸਵੇਰ ਤੋਂ, ਤੇਰੀਆਂ ਮਿੰਨਤਾਂ ਕਰਦਾ,
ਤੂੰ ਮੈਨੂੰ, ਕਿੰਨਾ ਹੋਰ ਸਤਾਉਣਾ l
ਮੈਂ ਵੀ ਕੇਹੜਾ, ਤੇਰੇ ਵਾਂਗੂ ਵੇਹਲਾ,
ਹਾਲੇ ਖੇਤਾਂ ਨੂੰ, ਪਾਣੀ ਲਾਉਣਾ ll
ਮੇਰੇ ਬਲਦ ਵੀ, ਸਾਰੇ ਭੁੱਖੇ
ਤੂੰ ਕਾਹਤੋਂ, ਤਰਸ ਜ਼ਰਾ ਨਾ ਕਰਦਾ,,,
ਵੇ ਰੋਟੀ ਖਾ ਲੈ ਠਾਕੁਰਾ,,,,,,,,,,,,,,,

ਸਮਝ ਗਿਆ ਮੈਂ, ਤੂੰ ਵੀ ਠਾਕੁਰਾ,
ਘਰ ਉੱਚਿਆਂ ਦੇ, ਖਾਣੇ ਖਾਵੇਂ l
ਮੇਰੇ ਜੱਟ, ਗਰੀਬ ਜੇਹੇ ਦਾ,
ਤੇਰੇ ਖਾਣਾ, ਮੇਚ ਨਾ ਆਵੇ ll
ਤੂੰ ਹੱਲ ਵੇਖੀਂ ਰਾਹ, ਖਾਣਿਆਂ ਕਿਤੇ
ਆਹ ਨਾ, ਮੇਰੀ ਰੋਟੀ ਵੱਲ ਨੂੰ ਕਰਦਾ,,,
ਵੇ ਰੋਟੀ ਖਾ ਲੈ ਠਾਕੁਰਾ,,,,,,,,,,,,,,,

ਆਖ਼ਿਰੀ ਗੱਲ ਮੇਰੀ, ਸੁਣ ਲੈ ਤੂੰ ਠਾਕੁਰਾ,
ਨਾ ਮੈਂ ਕੋਈ, ਚੁਸਤ ਚਲਾਕੀਆਂ ਜਾਣਾ l
ਜੇ ਤੂੰ ਅੜੀਆਂ ਨਾ, ਛੱਡੀਆਂ ਵੇਖ ਲਈਂ,
ਫਿਰ ਗੁੱਸਾ, ਮੈਨੂੰ ਵੀ ਆ ਜਾਣਾ ll
ਫੇਰ ਮਨੀਸ਼ ਟੱਪਰੀਆਂ, ਲਿਖ ਦਊ ਨਾ
ਤੇਰੀ, ਬੈਠ ਗੁਲਾਮੀ ਕਰਦਾ,,,
ਵੇ ਰੋਟੀ ਖਾ ਲੈ ਠਾਕੁਰਾ,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (641 downloads)