मूहों बोल जोगिया बोल,
कुंडी दिल अपने दी खोल ll
ऐना किता सी प्यार रतनो माई ने,
जो तू पाली बन के आया,
बाबा गाऊआ नु चराया l
मूहों बोल जोगिया बोल.....
दिल जानन नु तरसे,
ओही माँ पूत वालिया बाता l
गोदी बह गुज़ारे तू,
बारा साल दे दिन ते राता l
बुडडी जींद नु माँ बना के,
बेह गया सीने दे नाल ला के l
ऐना किता सी प्यार .........
ओह केहडीआ रमज़ा सी,
वे मैं रब तो पशु चरा लये l
लेखा ऐना वी न सी,
भूखे प्यासे वक़्त लंघा लये l
आसन पथरा ते विछा के,
बेह गया घूक समाधि ला के l
ऐना किता सी प्यार ......
माता रतनो दे वांगु,
असा तंद प्यार दे पाऊंने l
तेनु कोल बिठा जोगी,
सारे दुखड़े खोल सुनाऊने l
ऐ काला दास ने आसा लाईआ,
आ जा छड के शाहतलाईआ l
ऐना किता सी प्यार ...........
ਮੂੰਹੋ ਬੋਲ ਜੋਗੀਆ ਬੋਲ,
ਘੁੰਡੀ ਦਿਲ ਆਪਣੇ ਦੀ ਖੋਲ ll
ਐਨਾ ਕੀਤਾ ਸੀ ਪਿਆਰ*, ਰਤਨੋ ਮਾਈ ਨੇ,
ਜੋ ਤੂੰ, ਪਾਲੀ ਬਣ ਕੇ ਆਇਆ,
ਬਾਬਾ ਗਊਆਂ ਨੂੰ ਚਰਾਇਆ l
ਮੂੰਹੋ ਬੋਲ ਜੋਗੀਆ ਬੋਲ,,,,,,,,,,,,,,,
^ਦਿਲ, ਛਾਨਣ ਨੂੰ ਤਰਸੇ,
"ਓਹੀ ਮਾਂ ਪੁੱਤ ਵਾਲੀਆਂ ਬਾਤਾਂ" l
^ਗੋਦੀ ਬਹਿ ਗੁਜ਼ਾਰੇ ਤੂੰ,
"ਬਾਰਾਂ ਸਾਲ ਤੇ ਦਿਨ ਤੇ ਰਾਤਾਂ" ll
ਬੁੱਢੜੀ, ਜਿੰਦ ਨੂੰ ਮਾਂ ਬਣਾ ਕੇ,
ਬਹਿ ਗਿਆ ਸੀਨੇ ਦੇ ਨਾਲ ਲਾ ਕੇ l
ਐਨਾ ਕੀਤਾ ਸੀ ਪਿਆਰ*,,,,,,,,,,,,,,F
^ਓਹ, ਕੇਹੜੀਆਂ ਰਮਜ਼ਾਂ ਸੀ,
"ਵੇ ਮੈਂ ਰੱਬ ਤੋਂ ਪਸ਼ੂ ਚਰਾ ਲਏ" l
^ਲੇਖਾਂ, ਐਨਾ ਵੀ ਨਾ ਸੀ,
"ਭੁੱਖੇ ਪਿਆਸੇ ਵਕਤ ਲੰਘਾ ਲਏ" ll
ਆਸਣ, ਪੱਥਰਾਂ ਤੇ ਵਿਛਾ ਕੇ,
ਬਹਿ ਗਿਆ ਘੂਕ ਸਮਾਧੀ ਲਾ ਕੇ l
ਐਨਾ ਕੀਤਾ ਸੀ ਪਿਆਰ*,,,,,,,,,,,,,,F
^ਮਾਤਾ, ਰਤਨੋ ਦੇ ਵਾਂਗੂ,
"ਅਸਾਂ ਤੰਦ ਪਿਆਰ ਦੇ ਪਾਉਣੇ" l
^ਤੈਨੂੰ, ਕੋਲ ਬਿਠਾ ਜੋਗੀ,
"ਸਾਰੇ ਦੁੱਖੜੇ ਖੋਲ੍ਹ ਸੁਣਾਉਣੇ" ll
ਏਹ ਕਾਲਾ ਦਾਸ ਨੇ ਆਸਾਂ ਲਾਈਆਂ,
ਆ ਜਾ ਛੱਡ ਕੇ ਸ਼ਾਹਤਲਾਈਆਂ l
ਐਨਾ ਕੀਤਾ ਸੀ ਪਿਆਰ*,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ