जी बाबा पौणाहारी जी बाबा दुधाधारी

पैरा विच पहुए सोहवे हाथ विच चिमटा,
गल विच सिंगनी जोगी पाई रखदा,
नित भगता नु दर ते भुलाई रखदा,
जी बाबा पौनाहारी हो बाबा पौनाहारी,


ऐथर पर्वत उधर पर्वत,
विच सुर दा बूटा जी भगतो,
जेह्दा ओहदे दर ते जावे,
मिलदा स्वर्ग दा झुटा जी भगतो,
ओ जोगी मोर दी सवारी,
बड़ी लगदी प्यारी,
ओ ता अम्बरी उधरिया,लाई रखदा,
जी बाबा पौनाहारी हो बाबा पौनाहारी,

हेठ गुराने ला लाई ताड़ी,
नाम शिव डा जपदा जी जोगी,
बनखंडी विच गौं चारे,
गौं चारदा न थक्दा जी जोगी,
उसदी हुंदी बड़ी शोभा शोभा,
तहियो दर औंदा जोगी
ओहदे चरणों च शीश तू,झुकाई भगता
जी बाबा पौनाहारी हो बाबा दूधाधारी

ਪੈਰਾਂ ਵਿਚ ਪਹੂਏ ਸੋਹਵੇ ਹੱਥ ਵਿਚ ਚਿਮਟਾ
ਗੱਲ ਵਿਚ ਸਿੰਗੀ ਜੋਗੀ ਪਾਈ ਰੱਖਦਾ
ਨਿੱਤ ਭਗਤਾਂ ਨੂੰ ਦਰ ਤੇ ਬੁਲਾਈ ਰੱਖਦਾ
ਜੀ ਬਾਬਾ ਪੌਣਹਾਰੀ ਹੋ ਬਾਬਾ ਦੁੱਧਾਧਾਰੀ

ਐਧਰ ਪਰਬਤ ਓਧਰ ਪਰਬਤ,
ਵਿਚ ਸਰੂ ਦਾ ਬੂਟਾ ਜੀ ਭਗਤੋ
ਜਿਹੜਾ ਓਹਦੇ ਦਰ ਤੇ ਜਾਵੇ,
ਮਿਲਦਾ ਸਵਰਗ ਦਾ ਝੂਟਾ ਜੀ ਭਗਤੋ
ਓ ਜੋਗੀ ਮੋਰ ਦੀ ਸਵਾਰੀ,
ਬੜੀ ਲਗਦੀ ਪਿਆਰੀ,
ਉਹ ਤਾਂ ਅੰਬਰੀ ਉਡਾਰੀਆਂ, ਲਾਈ ਰੱਖਦਾ,
ਜੀ ਬਾਬਾ ਪੌਣਹਾਰੀ ਹੋ ਬਾਬਾ ਦੁੱਧਾਧਾਰੀ


ਹੇਠ ਗਰੂਨੇ ਲਾ ਲਈ ਤਾੜੀ,
ਨਾਮ ਸ਼ਿਵਾ ਦਾ ਜਪਦਾ ਜੀ ਜੋਗੀ
ਬਣਖੰਡੀ ਵਿਚ ਗਊਆਂ ਚਾਰੇ,
ਗਊਆਂ ਚਾਰਦਾ ਨਾ ਥੱਕਦਾ ਜੀ ਜੋਗੀ
ਓਹਦੀ ਹੁੰਦੀ ਬੜੀ ਸ਼ੋਭਾ,
ਤਾਹੀਓਂ ਦਰ ਆਉਂਦਾ ਜੋਗਾ
ਓਹਦੇ ਚਰਨਾਂ ਚ ਸੀਸ ਤੂੰ, ਝੁਕਾਈ ਭਗਤਾ,
ਜੀ ਬਾਬਾ ਪੌਣਹਾਰੀ ਹੋ ਬਾਬਾ ਦੁੱਧਾਧਾਰੀ

ਧੁਨ-ਬੰਜਾਰਣ ਕੁੜੀਏ
download bhajan lyrics (1014 downloads)