गुरु ग्रन्थ साहिब जी आए ने

ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਜੀ ll

ਵਾਹਿਗੁਰੂ ਵਾਹਿਗੁਰੂ, ਸੰਗਤ ਬੋਲੇ,
ਸੱਚਖੰਡ ਦੇ ਰਾਹ, ਰੱਬ ਨੇ ਖੋਲ੍ਹੇ l
ਚਾਰੇ ਪਾਸੇ, ਰੁਸ਼ਨਾਏ ਨੇ,
''ਵਰਖ਼ਾ ਕਰ ਦਿਓ, ਫ਼ੁੱਲਾਂ ਦੀ'' l
ਗੁਰੂ ਗਰੰਥ ਸਾਹਿਬ ਜੀ, ਆਏ ਨੇ,
"ਵਰਖ਼ਾ ਕਰ ਦਿਓ, ਫ਼ੁੱਲਾਂ ਦੀ" ll

ਅੱਗੇ ਅੱਗੇ, ਪੰਜ ਪਿਆਰੇ,
ਚਰਨ ਇਹਨਾਂ ਦੇ, ਧੋਵਣ ਸਾਰੇ ll
ਕਿੰਨੇ ਸੋਹਣੇ, ਰੂਪ ਸਜਾਏ ਨੇ,
"ਵਰਖ਼ਾ ਕਰ ਦਿਓ, ਫ਼ੁੱਲਾਂ ਦੀ" l
ਗੁਰੂ ਗਰੰਥ ਸਾਹਿਬ ਜੀ,,,,,,,,,,,

ਸੇਵਾਦਾਰਾਂ, ਰਾਹ ਸਜਾ ਤੇ,
ਨਾਲ ਕਲੀਰੇ, ਫ਼ੁੱਲ ਬਣਾ ਕੇ ll
ਖੁਸ਼ੀਆਂ ਦੇ, ਦੀਪ ਜਗਾਏ ਨੇ,
"ਵਰਖ਼ਾ ਕਰ ਦਿਓ, ਫ਼ੁੱਲਾਂ ਦੀ" l
ਗੁਰੂ ਗਰੰਥ ਸਾਹਿਬ ਜੀ,,,,,,,,,,,

ਬੋਲੇ,,,, ਸੋ ਨਿਹਾਲ,
ਸਤਿ ਸ਼੍ਰੀ ਅਕਾਲ,,,,,,
ਗੂੰਜਦੇ ਆਵਣ, ਅੱਜ ਜੈਕਾਰੇ,
ਜਾਈਏ ਸਿੰਘਾਂ, ਦੇ ਬਲਿਹਾਰੇ ll
ਸਿੱਖ ਕੌਮ ਦੇ, ਏਹ ਸਰਮਾਏ ਨੇ,
"ਵਰਖ਼ਾ ਕਰ ਦਿਓ, ਫ਼ੁੱਲਾਂ ਦੀ" l
ਗੁਰੂ ਗਰੰਥ ਸਾਹਿਬ ਜੀ,,,,,,,,,,,

ਆਜਾ ਮੰਗਲ, ਹਠੂਰ ਵਾਲਿਆ,
ਵਾਰਿਸ ਮਨ, ਮਗਰੂਰ ਵਾਲਿਆ ll
ਸੰਗਤਾਰ, ਕਮਲ ਗੁਣ ਗਾਏ ਨੇ,
"ਵਰਖ਼ਾ ਕਰ ਦਿਓ, ਫ਼ੁੱਲਾਂ ਦੀ" l
ਗੁਰੂ ਗਰੰਥ ਸਾਹਿਬ ਜੀ,,,,,,,,,,,
ਬੋਲੇ,,,, ਸੋ ਨਿਹਾਲ,
ਸਤਿ ਸ਼੍ਰੀ ਅਕਾਲ,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (484 downloads)