मेरा कम ना पहाड़ां विच कोई

ਮੇਰਾ ਕੰਮ ਨਾ ਪਹਾੜਾਂ ਵਿੱਚ ਕੋਈ,
ਆਵਾਂ ਜਾਵਾਂ ਤੇਰੇ ਬਦਲੇ ll
ਦੇ ਦੇ ਚਰਨਾਂ 'ਚ ਜੋਗੀ ਮੈਨੂੰ ਢੋਈ,
ਆਵਾਂ ਜਾਵਾਂ ਤੇਰੇ ਬਦਲੇ l
ਮੇਰਾ ਕੰਮ ਨਾ ਪਹਾੜਾਂ,,,,,,,,,,,,,,,,,,,,,,,,,

ਲੰਮੀਆਂ ਨੇ ਵਾਟਾਂ ਨਾਲੇ, ਉੱਚੀਆਂ ਪਹਾੜੀਆਂ l
ਜਿੱਥੇ ਅਸੀਂ ਆਈਏ ਬਾਬਾ, ਕਰਕੇ ਤਿਆਰੀਆਂ ll
ਆਏ ਗੁਫ਼ਾ ਉੱਤੇ, ਲੈ ਕੇ ਅਰਜ਼ੋਈ,
ਆਵਾਂ ਜਾਵਾਂ ਤੇਰੇ ਬਦਲੇ,,,
ਮੇਰਾ ਕੰਮ ਨਾ ਪਹਾੜਾਂ,,,,,,,,,,,,,,,,,,,,,,,,,

ਕੱਢ ਕੇ ਹਾਂ ਆਏ ਅਸੀਂ, ਵੇਹਲ ਕੰਮ ਕਾਰ ਤੋਂ l
ਮਾਣ ਸਤਿਕਾਰ ਮਿਲੇ, ਤੇਰੇ ਦਰਬਾਰ ਤੋਂ ll
ਗੱਲ ਦਿਲ ਦੀ ਨਾ, ਮੈਂ ਵੀ ਕੋਈ ਲੁਕੋਈ,
ਆਵਾਂ ਜਾਵਾਂ ਤੇਰੇ ਬਦਲੇ,,,
ਮੇਰਾ ਕੰਮ ਨਾ ਪਹਾੜਾਂ,,,,,,,,,,,,,,,,,,,,,,,,,

ਵਿਰਕਾਂ ਦੇ ਪ੍ਰੀਤ, ਬਲਿਹਾਰ ਦੱਸੀਂ ਜੁਗਤੀ l
ਜੋਗੀ ਦਰ ਜਾਵੀਂ ਤੈਨੂੰ, ਮਿਲ ਜਾਊਗੀ ਮੁਕਤੀ ll
ਜੋ ਵੀ ਮੰਗੀਏ, ਦੇਂਦਾ ਏ ਤੂੰ ਤੇ ਸੋਈ,
ਆਵਾਂ ਜਾਵਾਂ ਤੇਰੇ ਬਦਲੇ,,,
ਮੇਰਾ ਕੰਮ ਨਾ ਪਹਾੜਾਂ,,,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (676 downloads)