ਹੋ ਜਾ ਤੂੰ ਦਇਆਲ, ਦਇਆਵਾਨ ਜੋਗੀਆ,
ਰੁੱਖਾਂ ਮਿੱਸਾ ਕਰੀਂ, ਪ੍ਰਵਾਨ ਜੋਗੀਆ ll
^ਤੱਤੀ ਵਾਹ ਨਾ ਲੱਗੇ, ਬਾਬਾ ਤੇਰੇ ਲਾਲ ਨੂੰ l
^ਮੁੱਠੀ ਵਿੱਚ ਨੱਪ, ਲੈਣਾ ਏਹਦੇ ਕਾਲ ਨੂੰ ll
ਸ਼ਿਵਾਂ ਦਾ ਹੈ ਤੈਨੂੰ, ਵਰਦਾਨ ਜੋਗੀਆ,
ਹੋ ਜਾ ਤੂੰ ਦਇਆਲ, ਦਇਆਵਾਨ ਜੋਗੀਆ,,,
ਹੋ ਜਾ ਤੂੰ ਦਇਆਲ,,,,,,,,,,,,,,,,,,,,,,
^ਰੋਟ ਪ੍ਰਸ਼ਾਦ, ਭਗਤਾਂ ਬਣਾ ਲਿਆ l
^ਛੱਡ ਕੇ ਗੁਫ਼ਾ ਨੂੰ, ਆਜਾ ਗੁਫ਼ਾ ਵਾਲਿਆ ll
ਸਭਨਾਂ ਤੋਂ ਉੱਚੀ, ਤੇਰੀ ਸ਼ਾਨ ਜੋਗੀਆ,
ਹੋ ਜਾ ਤੂੰ ਦਇਆਲ, ਦਇਆਵਾਨ ਜੋਗੀਆ,,,
ਹੋ ਜਾ ਤੂੰ ਦਇਆਲ,,,,,,,,,,,,,,,,,,,,,,
^ਮੋਰ ਦੀ ਸਵਾਰੀ, ਕਰਕੇ ਆ ਜਾਵੋ l
^ਸਾਰੀ ਹੀ ਸੰਗਤ, ਨੂੰ ਦਰਸ਼ਨ ਦਿਖਾ ਜਾਵੋ ll
ਗੋਰਖ ਦਾ ਤੋੜਿਆ, ਤੂੰ ਮਾਣ ਜੋਗੀਆ,
ਹੋ ਜਾ ਤੂੰ ਦਇਆਲ, ਦਇਆਵਾਨ ਜੋਗੀਆ,,,
ਹੋ ਜਾ ਤੂੰ ਦਇਆਲ,,,,,,,,,,,,,,,,,,,,,,
^ਕ੍ਰਿਸ਼ਨ ਸੁਦਾਮੇ, ਵਾਲੇ ਭੋਗ ਲਾ ਲਵੀਂ l
^ਭਿਲਣੀ ਦੇ ਬੇਰਾਂ, ਨੂੰ ਵੀ ਅਪਣਾ ਲਵੀਂ ll
ਤੇਰੇ ਚਰਨਾਂ 'ਚ, ਪ੍ਰਣਾਮ ਜੋਗੀਆ,
ਹੋ ਜਾ ਤੂੰ ਦਇਆਲ, ਦਇਆਵਾਨ ਜੋਗੀਆ,,,
ਹੋ ਜਾ ਤੂੰ ਦਇਆਲ,,,,,,,,,,,,,,,,,,,,,,
^ਅੱਖੀਆਂ ਉਡੀਕਦੀਆਂ, ਤੈਨੂੰ ਜੋਗੀਆ l
^ਭੁੱਲ ਚੁੱਕ ਮਾਫ਼, ਕਰੀਂ ਮੈਨੂੰ ਜੋਗੀਆ ll
ਸੋਹਣੀ ਕਰੇ ਤੇਰਾ, ਗੁਣਗਾਣ ਜੋਗੀਆ,
ਹੋ ਜਾ ਤੂੰ ਦਇਆਲ, ਦਇਆਵਾਨ ਜੋਗੀਆ,,,
ਹੋ ਜਾ ਤੂੰ ਦਇਆਲ,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ