लोकी मैनु तेरा आखदे

ਧੁਨ- ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ

( ਜਾਣੀ ਜਾਣ, ਦਿਲਾਂ ਦੀਆਂ ਜਾਣ ਕੇ,
ਮੇਰੀ ਇੱਕ ਮੁਸ਼ਕਿਲ ਨੂੰ ਹੱਲ ਕਰਦੇ* l
ਮੇਰੇ ਵੱਲ, ਆ ਜਾ ਕੋਈ ਵੱਲ੍ਹ ਪਾ ਕੇ,
ਤੇ ਸਿੱਧੇ, ਤਕਦੀਰ ਮੇਰੀ ਦੇ, ਵੱਲ੍ਹ ਕਰਦੇ l
ਮੇਰੀ ਅਗਲਾਂ ਨੂੰ ਸੁਣਕੇ, ਚੁੱਪ ਨਾ ਬੈਠੀ,
ਮੂੰਹ ਖੋਲ੍ਹ ਕੋਈ ਤਾਂ, ਗੱਲ ਕਰਦੇ* l
ਮੇਰਾ ਕੰਮ ਤੇ ਤੂੰਹੀਓਂ, ਕਰਨਾ ਏ,
ਭਾਵੇਂ ਅੱਜ ਕਰਦੇ, ਭਾਵੇਂ ਕੱਲ ਕਰਦੇ ll )

ਓ ਮੇਰੇ ਦਾਤਾ ਮੇਰਾ, ਮਾਣ ਨਾ ਤੂੰ ਮੋੜ੍ਹੀ,
ਲੋਕੀਂ ਮੈਨੂੰ ਤੇਰਾ ਆਖਦੇ ll
ਬਾਂਹ ਫੜ੍ਹਕੇ, ਕਦੇ ਨਾ ਮੇਰੀ ਛੋੜੀ* ll,
ਲੋਕੀਂ ਮੈਨੂੰ ਤੇਰਾ ਆਖਦੇ l
ਓ ਮੇਰੇ ਦਾਤਾ ਮੇਰਾ,,,,,,,,,,,,,,,,,,,,,,,,

ਤੇਰਾ ਦਿੱਤਾ, ਤੇਰਾ ਹੀ ਖਾਣਾ,
"ਤੇਰੇ ਦਰ ਤੋਂ, ਲੈ ਕੇ ਜਾਣਾ" ll
ਹੋ ਇਸ ਦਰ ਤੋਂ, ਕਦੇ ਨਾ ਖ਼ਾਲੀ ਮੋੜੀ ll,
ਲੋਕੀਂ ਮੈਨੂੰ ਤੇਰਾ ਆਖਦੇ,,,
ਓ ਮੇਰੇ ਦਾਤਾ ਮੇਰਾ,,,,,,,,,,,,,,,,,,,,,,,,F

ਜੋਗੀਆ,,,, ਮੈਂ ਆਉਣਾ, ਤੇਰੇ ਕੋਲ ਵੇ ll
ਮੈਂ ਆਉਣਾ, ਤੇਰੇ ਕੋਲ ਵੇ* l
ਸੋਹਣਿਆ,,,, ਸੱਦ ਲੈ ਤੂੰ ਮੈਨੂੰ, ਆਪਣੇ ਕੋਲ ਵੇ l
ਜੋਗੀਆ,,,, ਮੈਂ ਆਉਣਾ, ਤੇਰੇ ਕੋਲ ਵੇ l

ਜੀ ਕਰਦਾ ਤੇਰੇ, ਕੋਲ ਮੈਂ ਜਾਵਾਂ,
"ਦਿਲ ਦੇ ਦੁੱਖੜੇ, ਖੋਲ੍ਹ ਸੁਣਾਵਾਂ" ll
ਮੈਨੂੰ ਚਰਨਾਂ ਦੇ, ਨਾਲ ਸਦਾ ਜੋੜੀ ll,
ਲੋਕੀਂ ਮੈਨੂੰ ਤੇਰਾ ਆਖਦੇ,,,
ਓ ਮੇਰੇ ਦਾਤਾ ਮੇਰਾ,,,,,,,,,,,,,,,,,,,,,,,,F

ਪਿਆਰ ਤੇਰੇ ਨਾਲ, ਜਿੰਦਗੀ ਮੇਰੀ,
"ਕੀ ਕੀ ਦੱਸਾਂ, ਮੇਹਰ ਮੈਂ ਤੇਰੀ" ll
ਮੁੱਖ ਕਦੇ ਨਾ, ਗ਼ਰੀਬ ਵਲੋਂ ਮੋੜੀ ll,
ਲੋਕੀਂ ਮੈਨੂੰ ਤੇਰਾ ਆਖਦੇ,,,
ਓ ਮੇਰੇ ਦਾਤਾ ਮੇਰਾ,,,,,,,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (558 downloads)