भोले दी बारात-3

ਗੌਰਾਂ ਨੀ ਲਾੜ੍ਹਾ ਤੇਰਾ, ਮੱਥੇ ਤੇ ਬੰਨ੍ਹਿਆਂ ਸੇਹਰਾ l
ਗੌਰਾਂ ਨੀ ਲਾੜ੍ਹਾ ਤੇਰਾ, ਮੱਥੇ ਤੇ ਬੰਨ੍ਹਿਆਂ ਸੇਹਰਾ ll,
ਵੇਖ ਕੇ ਹੈਰਾਨ, ਕਾਇਨਾਤ,,,
ਆਈ ਤੇਰੇ, ਭੋਲੇ ਦੀ ਬਰਾਤ ll
( ਆਈ ਤੇਰੇ, ਸ਼ੰਕਰ ਦੀ ਬਰਾਤ )

^ਮੱਥੇ ਤੇ ਚੰਨ ਸਜਾਇਆ, ਗਲ਼ ਦੇ ਵਿੱਚ ਫ਼ਨੀਅਰ ਪਾਇਆ,
^ਤਨ ਉੱਤੇ ਰਾਖ ਨੂੰ ਮੱਲ੍ਹ ਕੇ, ''ਵੱਖਰਾ ਏਹ ਰੂਪ ਬਣਾਇਆ'' ll
ਇੱਕ ਹੱਥ ਤ੍ਰਿਸ਼ੂਲ ਤੇ ਦੂਜੇ, ਡੰਮ ਡੰਮ ਡੰਮ ਡੰਮਰੂ ਵਜਾਇਆ l
ਲਾੜ੍ਹਾ ਏਹ ਬੜਾ ਅਨੋਖਾ, ਮਹਿਲੀਂ ਰੰਗ ਚੜ੍ਹਿਆ ਚੋਖ਼ਾ ll,
ਜੱਗ ਤੋਂ ਨਿਰਾਲੀ, ਏਹਦੀ ਬਾਤ,,,
ਆਈ ਤੇਰੇ, ਭੋਲੇ ਦੀ ਬਰਾਤ ll
( ਆਈ ਤੇਰੇ, ਸ਼ੰਕਰ ਦੀ ਬਰਾਤ )

^ਘੋੜ੍ਹੀ ਥਾਂ ਬੈਲ ਤੇ ਬਹਿ ਕੇ, ਭੂਤਾਂ ਨੂੰ ਨਾਲ ਓਹ ਲੈ ਕੇ,
^ਰਾਹੂ ਕੇਤੂ ਵੀ ਨੱਚਦੇ, "ਖੁਸ਼ ਨੇ ਭੋਲੇ ਸੰਗ ਰਹਿ ਕੇ" ll
ਬਣ ਗਏ ਸਭ ਦੇਵਤੇ ਜਾਂਞੀ, ਜੈ ਸ਼ਿਵ ਸ਼ੰਕਰ ਦੀ ਕਹਿ ਕੇ l
ਗੌਰਾਂ ਨੀ ਤੇਰਾ ਲਾੜ੍ਹਾ, ਗਿੱਠ ਗਿੱਠ ਪਿਆ ਲੰਮਕੇ ਦਾੜ੍ਹਾ ll,  
ਯਹ ਤੋਂ ਹੂਈ ਨਾ, ਕੋਈ ਬਾਤ,,,
ਆਈ ਤੇਰੇ, ਭੋਲੇ ਦੀ ਬਰਾਤ ll
( ਆਈ ਤੇਰੇ, ਸ਼ੰਕਰ ਦੀ ਬਰਾਤ )

^ਗੌਰਾਂ ਤੈਨੂੰ ਖੁਸ਼ੀਆਂ ਚੜ੍ਹੀਆਂ, ਪਰ ਵੇਖੀ ਪਛਤਾਵੇਂਗੀ,
^ਲੜ ਲੱਗ ਕੇ ਇਸ ਜੋਗੀ ਦੇ, "ਜੋਗਣ ਤੂੰ ਬਣ ਜਾਵੇਂਗੀ" ll
ਹੈ ਰਾਣੀ ਤੂੰ ਮਹਿਲਾਂ ਦੀ, ਸ਼ਿਵ ਸੰਗ ਕਿੰਝ ਰਹਿ ਪਾਵੇਂਗੀ l
ਕਹਿੰਦੇ ਮੜ੍ਹੀਆਂ ਦਾ ਵਾਸੀ, ਸੁਣਕੇ ਸਾਡੀ ਨਿੱਕਲੇ ਹਾਸੀ ll,
ਬੜੀ ਹੀ ਅਜ਼ੀਬ, ਆਈ ਰਾਤ,,,
ਆਈ ਤੇਰੇ, ਭੋਲੇ ਦੀ ਬਰਾਤ ll
( ਆਈ ਤੇਰੇ, ਸ਼ੰਕਰ ਦੀ ਬਰਾਤ )

^ਗੌਰਾਂ ਸ਼ੰਕਰ ਦੀ ਜੋੜੀ, ਸਭ ਨੂੰ ਹੀ ਲੱਗੇ ਪਿਆਰੀ,
^ਰਾਜੂ ਹਰਿ ਪੁਰੀਆ ਕਹਿੰਦਾ, ਸ਼ਿਵ ਦੀ ਏ ਮਹਿਮਾ ਨਿਆਰੀ ll
ਹੁੰਦੀ ਏ ਤੀਂਨ ਲੋਕ ਵਿੱਚ, ਜੋੜੀ ਦੀ ਚਰਚਾ ਭਾਰੀ l
ਗਾਉਂਦਾ ਏਹ ਸਲੀਮ ਵਿਆਹ ਜੀ, ਲੈ ਦਿਲ ਵਿੱਚ ਰੀਝਾਂ ਚਾਅ ਜੀ ll,
ਰਹਿਮਤ ਦੀ ਹੋਈ, ਬਰਸਾਤ,,,
ਆਈ ਤੇਰੇ, ਭੋਲੇ ਦੀ ਬਰਾਤ ll
( ਆਈ ਤੇਰੇ, ਸ਼ੰਕਰ ਦੀ ਬਰਾਤ )

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (510 downloads)