पौणाहारी दा चाला आ गया

ਮੈਥੋਂ ਤੁਰਿਆ ਨਹੀਂ ਜਾਂਦਾ, ਪੌਣਾਹਾਰੀ ਦਾ ਚਾਲਾ ਆ ਗਿਆ l
ਮੈਥੋਂ ਤੁਰਿਆ ਨਹੀਂ ਜਾਂਦਾ, ਦੁੱਧਾਧਾਰੀ ਦਾ ਚਾਲਾ ਆ ਗਿਆ l
ਮੈਂ ਆਪੇ ਲੈਜਾਂਗਾ ll, ਤੂੰ ਕਿਓਂ ਭਗਤਾ ਘਬਰਾ ਗਿਆ,,,
ਮੈਥੋਂ ਤੁਰਿਆ ਨਹੀਂ ਜਾਂਦਾ, ਪੌਣਾਹਾਰੀ ਦਾ,,,,,,,,,,,,,,,,,,,

ਘਰਵਾਲੇ ਮੈਨੂੰ ਆਣ ਨਾ ਦੇਂਦੇ, ਕਿਵੇਂ ਗੁਫ਼ਾ ਤੇ ਆਵਾਂ ll
ਮੈਂ ਚਿੱਠੀਆਂ ਪਾ ਦੂੰਗਾ ll, ਤੂੰ ਕਿਓਂ ਭਗਤਾ ਘਬਰਾ ਗਿਆ,,,
ਮੈਥੋਂ ਤੁਰਿਆ ਨਹੀਂ ਜਾਂਦਾ, ਪੌਣਾਹਾਰੀ ਦਾ,,,,,,,,,,,,,,,,,,,

ਗੁਫ਼ਾ ਤੇਰੀ ਦੀਆਂ ਕਠਿਨ ਚੜ੍ਹਾਈਆਂ, ਕਿਵੇਂ ਮੈਂ ਚੜ੍ਹ ਕੇ ਆਵਾਂ ll
ਮੈਂ ਬਾਂਹਵਾਂ ਫੜ੍ਹ ਲੂੰਗਾ ll, ਤੂੰ ਕਿਓਂ ਭਗਤਾ ਘਬਰਾ ਗਿਆ,,,
ਮੈਥੋਂ ਤੁਰਿਆ ਨਹੀਂ ਜਾਂਦਾ, ਪੌਣਾਹਾਰੀ ਦਾ,,,,,,,,,,,,,,,,,,,

ਨੰਗੇ ਨੰਗੇ ਪੈਰ ਮੈਥੋਂ ਚੱਲਿਆ ਨਾ ਜਾਵੇ, ਕਿਵੇਂ ਦਵਾਰੇ ਆਵਾਂ ll
ਮੈ ਸੜਕ ਬਣਾ ਦੂੰਗਾ ll, ਤੂੰ ਕਿਓਂ ਭਗਤਾ ਘਬਰਾ ਗਿਆ,,,
ਮੈਥੋਂ ਤੁਰਿਆ ਨਹੀਂ ਜਾਂਦਾ, ਪੌਣਾਹਾਰੀ ਦਾ,,,,,,,,,,,,,,,,,,,

ਕੋਲ ਤਾਂ ਮੇਰੇ ਪੈਸਾ ਹੈ ਨੀ, ਕਿਵੇਂ ਗੁਫ਼ਾ ਤੇ ਆਵਾਂ ll
ਮੈ ਝੋਲੀਆਂ ਭਰ ਦੂੰਗਾ ll, ਤੂੰ ਕਿਓਂ ਭਗਤਾ ਘਬਰਾ ਗਿਆ,,,
ਮੈਥੋਂ ਤੁਰਿਆ ਨਹੀਂ ਜਾਂਦਾ, ਪੌਣਾਹਾਰੀ ਦਾ,,,,,,,,,,,,,,,,,,,

ਕੋਲ ਤਾਂ ਮੇਰੇ ਪੈਸਾ ਹੈ ਨੀ, ਕਿਵੇਂ ਮੈਂ ਰੋਟ ਚੜ੍ਹਾਵਾਂ ll
ਮੈ ਆਪੇ ਹੀ ਲੈ ਲਾਂਗਾ ll, ਤੂੰ ਕਿਓਂ ਭਗਤਾ ਘਬਰਾ ਗਿਆ,,,
ਮੈਥੋਂ ਤੁਰਿਆ ਨਹੀਂ ਜਾਂਦਾ, ਪੌਣਾਹਾਰੀ ਦਾ,,,,,,,,,,,,,,,,,,,

ਕੋਲ ਤਾਂ ਮੇਰੇ ਪੈਸਾ ਹੈ ਨੀ, ਕਿਵੇਂ ਮੈਂ ਭੋਗ ਲਗਾਵਾਂ ll
ਮੈ ਲੰਗਰ ਲਗਵਾ ਦੂੰਗਾ ll, ਤੂੰ ਕਿਓਂ ਭਗਤਾ ਘਬਰਾ ਗਿਆ,,,
ਮੈਥੋਂ ਤੁਰਿਆ ਨਹੀਂ ਜਾਂਦਾ, ਪੌਣਾਹਾਰੀ ਦਾ,,,,,,,,,,,,,,,,,,,

ਕੋਲ ਤਾਂ ਮੇਰੇ ਪੈਸਾ ਹੈ ਨੀ, ਕਿਵੇਂ ਮੈਂ ਚੌਂਕੀ ਲੁਆਵਾਂ ll
ਮੈ ਮੰਡਲੀ/ਭਗਤ ਬੁਲਾ ਦੂੰਗਾ ll, ਤੂੰ ਕਿਓਂ ਭਗਤਾ ਘਬਰਾ ਗਿਆ,,,
ਮੈਥੋਂ ਤੁਰਿਆ ਨਹੀਂ ਜਾਂਦਾ, ਪੌਣਾਹਾਰੀ ਦਾ,,,,,,,,,,,,,,,,,,,

ਗੁਫ਼ਾ ਦੇ ਅੰਦਰ ਘੋਰ ਅੰਧੇਰਾ, ਕਿਵੇਂ ਮੈਂ ਦਰਸ਼ਨ ਪਾਵਾਂ ll
ਮੈਂ ਜੋਤ ਜਗਾ ਦੂੰਗਾ ll, ਤੂੰ ਕਿਓਂ ਭਗਤਾ ਘਬਰਾ ਗਿਆ,,,
ਮੈਥੋਂ ਤੁਰਿਆ ਨਹੀਂ ਜਾਂਦਾ, ਪੌਣਾਹਾਰੀ ਦਾ,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (412 downloads)