जोगी दिया मन्दिराँ दे

ਸਾਰੀ ਦੁਨੀਆਂ ਤੋਂ, ਖੇਲ੍ਹ ਨਿਆਰੇ,
'ਜੋਗੀ ਦਿਆਂ ਮੰਦਰਾਂ ਦੇ xll'
*ਦੇਖੇ ਸਵਰਗਾਂ ਤੋਂ, ਵੱਧ ਕੇ ਨਜ਼ਾਰੇ ll,
'ਜੋਗੀ ਦਿਆਂ ਮੰਦਰਾਂ ਦੇ xll',,,
ਸਾਰੀ ਦੁਨੀਆਂ ਤੋਂ, ਖੇਲ੍ਹ,,,,,,,,,,,,,,,,,,,,,,

ਭਰਥਰੀ ਵਰਗੇ, ਰਾਜੇ ਬੈਠੇ, "ਸਿੱਧ ਸਮਾਧੀ ਲਾ ਕੇ" l
ਘੋਰ ਤਪੱਸਿਆ, ਕੀਤੀ ਜਿਹਨਾਂ ਨੇ, "ਘਰ ਤੇ ਵਾਰ ਭੁਲਾ ਕੇ" ll
*ਰਾਜ ਪਾਟ, ਤਿਆਗੇ ਸਾਰੇ ll, 'ਜੋਗੀ ਦਿਆਂ ਮੰਦਰਾਂ ਦੇ xll',,,
ਸਾਰੀ ਦੁਨੀਆਂ ਤੋਂ, ਖੇਲ੍ਹ,,,,,,,,,,,,,,,,,,,,,,

ਬ੍ਰਹਮਾ ਵਿਸ਼ਨੂੰ, ਵੇਦ ਵਿਆਸ ਜੀ, "ਦਰ ਤੇ ਵੇਦ ਸੁਣਾਉਂਦੇ" l
ਕੁੱਲ ਦੁਨੀਆਂ ਦੇ, ਦੇਵੀ ਦੇਵਤਾ, "ਅੰਮ੍ਰਿਤ ਪਏ ਵਰਸਾਉਂਦੇ" ll
*ਸ਼ਿਵ, ਪਾਰਵਤੀ ਬਲਿਹਾਰੇ ll, 'ਜੋਗੀ ਦਿਆਂ ਮੰਦਰਾਂ ਦੇ xll',,,
ਸਾਰੀ ਦੁਨੀਆਂ ਤੋਂ, ਖੇਲ੍ਹ,,,,,,,,,,,,,,,,,,,,,,

ਅੰਗ ਬਬੂਤੀ, ਮੌਂਢੇ ਝੋਲੀ, ''ਚਿਮਟਾ ਹੱਥ ਵਿਰਾਜ਼ੇ'' l
ਪੈਰੀਂ ਪਊਏ, ਗਲ਼ ਵਿੱਚ ਸਿੰਗੀ, "ਮੋਰ ਸਵਾਰੀ ਸਾਜੇ" ll
*ਓਹ, ਸਭਨੂੰ ਲੱਗਣ ਪਿਆਰੇ ll, 'ਜੋਗੀ ਦਿਆਂ ਮੰਦਰਾਂ ਦੇ xll',,,
ਸਾਰੀ ਦੁਨੀਆਂ ਤੋਂ, ਖੇਲ੍ਹ,,,,,,,,,,,,,,,,,,,,,,

ਸਿਫਤ ਕਰਾਂ ਕੀ, ਉਸ ਜੋਗੀ ਦੀ, "ਤੀਨ ਲੋਕ ਕਰੇ ਪੂਜਾ" l
ਸਾਰੀ ਦੁਨੀਆਂ, ਕਹੇ ਭੋਲੇ ਦਾ, "ਏਹ ਅਵਤਾਰ ਹੈ ਦੂਜਾ" ll
*ਕੈਲਾਸ਼ ਨਾਥ, ਓਹਦੀ ਆਰਤੀ ਉਤਾਰੇ ll,
ਸਾਰੀ ਦੁਨੀਆਂ ਤੋਂ, ਖੇਲ੍ਹ,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (399 downloads)