मुँहों बोल भगता

ਮੂੰਹੋਂ ਬੋਲ ਭਗਤਾ, ਮੂੰਹੋਂ ਬੋਲ ਭਗਤਾ ll
*ਪੌਣਾਹਾਰੀ ਦਾ ਜੈਕਾਰਾ, ਮੂੰਹੋਂ ਬੋਲ ਭਗਤਾ l
ਮੂੰਹੋਂ ਬੋਲ ਭਗਤਾ, ਮੂੰਹੋਂ ਬੋਲ ਭਗਤਾ ll

ਇੱਕ ਵਾਰ, ਜੈਕਾਰਾ ਬੋਲੇ l
ਓਹ, ਭਗਤ ਕਦੇ ਨਾ ਡੋਲ੍ਹੇ l
ਏਹ*,,, ਜੈਕਾਰਾ ਹੀ ਮੁਰਾਦਾਂ, ਸਾਨੂੰ ਹੈ ਵੰਡਦਾ l
ਅਸੀਂ, ਜੋਗੀ ਦੇ ਪੁਜਾਰੀ l
ਓਹਦੇ, ਦਰ ਦੇ ਹਾਂ ਭਿਖਾਰੀ l
ਦਰ*,,, ਜੋਗੀ ਵਾਲਾ ਲੱਗੇ, ਸੱਚਖੰਡ ਦਾ l
*ਅਸਾਂ, ਜੋਗੀ ਵਾਲਾ ਦਰ ਲਿਆ, ਟੋਹਲ ਭਗਤਾ,,,
ਮੂੰਹੋਂ ਬੋਲ ਭਗਤਾ, ਮੂੰਹੋਂ ਬੋਲ ਭਗਤਾ ll

ਜਦੋਂ, ਸੰਗ ਜੈਕਾਰੇ ਲਾਵੇ l
ਸਭ ਨੂੰ, ਚਾਅ ਬੜਾ ਚੜ੍ਹ ਜਾਵੇ l
ਜਾ ਕੇ*,,, ਗੁਫ਼ਾ ਤੇ ਮੁਰਾਦਾਂ, ਸੰਗ ਮੰਗਦੇ l
ਜਦੋਂ, ਢੋਲੀ ਢੋਲ ਵਜਾਵੇ l
ਸਾਰਾ, ਸੰਗ ਹੀ ਭੰਗੜੇ ਪਾਵੇ l
ਮਨ*,,, ਜੋਗੀ ਵਾਲੇ, ਰੰਗ ਵਿੱਚ ਰੰਗਦੇ l
*ਤੂੰ ਵੀ, ਦਿਲ ਵਾਲੇ ਦੁੱਖੜੇ, ਲੈ ਖੋਲ੍ਹ ਭਗਤਾ,,,
ਮੂੰਹੋਂ ਬੋਲ ਭਗਤਾ, ਮੂੰਹੋਂ ਬੋਲ ਭਗਤਾ ll

ਜੋਤੀ, ਲਾ ਦੇ ਇੱਕ ਜੈਕਾਰਾ l
ਤੇਰਾ, ਹੋ ਜਾਊ ਪਾਰ ਉਤਾਰਾ l
ਜੋਗੀ*,,, ਸਭ ਦੇ ਦਿਲਾਂ ਦੀਆਂ ਜਾਣਦਾ l
ਸੇਵਾ, ਨੋਰਥ ਸੱਚ ਸੁਣਾਵੇ l
ਹਰ, ਸਾਲ ਜੋ ਚਾਲੇ ਜਾਵੇ l
ਓਹ ਤਾਂ*,,, ਜੋਗੀ ਦੇ ਸਹਾਰੇ, ਮੌਜਾਂ ਮਾਣਦਾ l
*ਹੋ,,ਮੌਜ਼, ਜੋਗੀ ਦੀ ਹੈ ਬੜੀ, ਅਨਮੋਲ ਭਗਤਾ,,,
ਮੂੰਹੋਂ ਬੋਲ ਭਗਤਾ, ਮੂੰਹੋਂ ਬੋਲ ਭਗਤਾ ll

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (433 downloads)