लड्डू वंण्डा रोट गुफ़ा ते चढ़ावां

ਲੱਡੂ ਵੰਡਾਂ, ਰੋਟ ਗੁਫ਼ਾ ਤੇ ਚੜ੍ਹਾਵਾਂ,
ਦਿੱਤਾ ਸਾਨੂੰ ਲਾਲ ਬਾਬੇ ਨੇ l
ਪਾਉਂਦੀ ਭੰਗੜਾ, ਦਵਾਰੇ ਓਹਦੇ ਜਾਵਾਂ,
ਦਿੱਤਾ ਸਾਨੂੰ ਲਾਲ ਬਾਬੇ ਨੇ l
ਲੱਡੂ ਵੰਡਾਂ, ਰੋਟ ਗੁਫ਼ਾ ਤੇ,,,,,,,,,,,,,,,,,,,,,,

ਸੱਚ ਤੋਂ ਵੀ ਸੱਚੀਆਂ ਨੇ, "ਓਹਦੀਆਂ ਕਹਾਣੀਆਂ' l
ਕਿੰਨਿਆਂ ਨੂੰ ਤਾਰਿਆ ਰੂਹਾਂ, "ਗਿਣੀਆਂ ਨਾ ਜਾਣੀਆਂ" ll
*ਓਹਦੀ ਸ਼ਕਤੀ ਤੋਂ, ਵਾਰੇ ਵਾਰੇ ਜਾਵਾਂ,
ਦਿੱਤਾ ਸਾਨੂੰ ਲਾਲ ਬਾਬੇ ਨੇ,,,
ਲੱਡੂ ਵੰਡਾਂ, ਰੋਟ ਗੁਫ਼ਾ ਤੇ,,,,,,,,,,,,,,,,,,,,,,

ਭੁੱਲੇ ਭੱਟਕੇ ਸੀ ਜੇਹੜੇ, "ਸਿੱਧੇ ਰਾਹੇ ਪਾ ਦਿੱਤੇ" l
ਸੁੱਕਿਆਂ ਰੁੱਖਾਂ ਨੂੰ ਫ਼ਲ, "ਬਾਬਾ ਜੀ ਨਾ ਲਾ ਦਿੱਤੇ" ll
*ਓਹਦੇ ਧੂਣੇ ਦੀ, ਭਬੂਤੀ ਮੱਥੇ ਲਾਵਾਂ,
ਦਿੱਤਾ ਸਾਨੂੰ ਲਾਲ ਬਾਬੇ ਨੇ,,,
ਲੱਡੂ ਵੰਡਾਂ, ਰੋਟ ਗੁਫ਼ਾ ਤੇ,,,,,,,,,,,,,,,,,,,,,,

ਗੁਫ਼ਾ ਵਿੱਚ ਬੈਠਾ ਓਹ, "ਮੁਰਾਦਾਂ ਪਿਆ ਵੰਡਦਾ" l
ਸਾਰਾ ਹੀ ਜਹਾਨ ਜਾ ਕੇ, "ਬਾਬਾ ਜੀ ਤੋਂ ਮੰਗਦਾ" ll
*ਓਸ ਦਰ ਦੀ ਕੀ, ਸਿਫ਼ਤ ਸੁਣਾਵਾਂ,
ਦਿੱਤਾ ਸਾਨੂੰ ਲਾਲ ਬਾਬੇ ਨੇ,,,
ਲੱਡੂ ਵੰਡਾਂ, ਰੋਟ ਗੁਫ਼ਾ ਤੇ,,,,,,,,,,,,,,,,,,,,,,

ਕੈਲਾਸ਼ ਨਾਥ ਕਿਵੇਂ, "ਦਰ ਨੂੰ ਭੁਲਾਵੇਗਾ" l
ਹਰ ਸਾਹ ਦੇ ਨਾਲ ਨਾਮ, "ਬਾਬਾ ਜੀ ਦਾ ਧਿਆਵੇਗਾ" ll
*ਸੋਹਣੀ ਕਹੇ ਮੱਥਾ, ਗੁਫ਼ਾ ਤੇ ਟਿਕਾਵਾਂ,
ਦਿੱਤਾ ਸਾਨੂੰ ਲਾਲ ਬਾਬੇ ਨੇ,,,
ਲੱਡੂ ਵੰਡਾਂ, ਰੋਟ ਗੁਫ਼ਾ ਤੇ,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (421 downloads)