सिद्ध जोगी तू बाबा पौणाहारिया

धुन:- ज़रा सामने तो आ ओ छलिये

सिद्ध जोगी तू बाबा पौणाहारिया,
तेरा सुंदर गुफ़ा दे विच वास है,
तू ता सबना दी बिगड़ी सँवारदा,
मैनु तेरे ते ही आस विशवास है,
सिद्ध जोगी तू बाबा पौणाहारिया......

गल विच सिंगी हठ विच चिमटा,
पैरी सोहन खड़ावा ने,
अंग भभूत रमाई बाबे ने,
सीस ते ककिया जटावा ने,
बाबा मोर दी सवारी करदा,
रेहँदा भगता दे आस पास है,
तू ता सबना दी बिगड़ी सँवारदा,
मैनु तेरे ते ही आस विशवास है,
सिद्ध जोगी तू बाबा पौणाहारिया......

हेठ गरुणे धुना लगा के,
शिवा दा नाम धियाउँदा ए,
जिस ते बाबा कर्म कमावे,
दर्श बाबे दा पाउँदा ए,
मैं भी चल के द्वारे तेरे आ गया,
मैनु तेरे दर्श दी प्यास है,
तू ता सबना दी बिगड़ी सँवारदा,
मैनु तेरे ते ही आस विशवास है,
सिद्ध जोगी तू बाबा पौणाहारिया......

भगत प्यारे पौणाहारी दे,
चढ़ के चढ़ाईया आउंदे ने,
रोट मणि प्रशाद बना के,
सुहे झंडे चढ़ाउंदे ने,
आया चलके मैं तेरे दरबार ते,
मेरे करदे तू कारज रास है,
तू ता सबना दी बिगड़ी सँवारदा,
मैनु तेरे ते ही आस विशवास है,
सिद्ध जोगी तू बाबा पौणाहारिया......

माँ रतनो दा पाली बनके,
गऊआ नु तू चराया सी,
बनखंडी विच गऊआ चरा के,
बारह घड़िया दा कर्जा लाया सी,
जदो रतनो ने मेहना मारया,
बाबे ने किता गुफ़ा दे विच वास है,
तू ता सबना दी बिगड़ी सँवारदा,
मैनु तेरे ते ही आस विशवास है,
सिद्ध जोगी तू बाबा पौणाहारिया......


ਧੁਨ- ਜ਼ਰਾ ਸਾਮਣੇ ਤੋ ਆ ਓ ਛਲੀਏ

ਸਿੱਧ ਜੋਗੀ, ਤੂੰ ਬਾਬਾ ਪੌਣਾਹਾਰੀਆ,
ਤੇਰਾ, ਸੁੰਦਰ ਗੁਫ਼ਾ ਦੇ ਵਿੱਚ ਵਾਸ ਹੈ,
ਤੂੰ ਤਾਂ, ਸਭਨਾਂ ਦੀ ਵਿਗੜੀ ਸੰਵਾਰਦਾ,
ਮੈਨੂੰ, ਤੇਰੇ ਤੇ ਹੀ ਆਸ ਵਿਸ਼ਵਾਸ ਹੈ ll
ਸਿੱਧ ਜੋਗੀ, ਤੂੰ ਬਾਬਾ ਪੌਣਾਹਾਰੀਆ,,,,

ਗਲ਼ ਵਿੱਚ ਸਿੰਗੀ, ਹੱਥ ਵਿੱਚ ਚਿਮਟਾ,
ਪੈਰੀਂ ਸੋਹਣ ਖੜ੍ਹਾਵਾਂ ਨੇ l
ਅੰਗ ਭਬੂਤ, ਰਮਾਈ ਬਾਬੇ ਨੇ,
ਸੀਸ ਤੇ ਕੱਕੀਆਂ ਜਟਾਵਾਂ ਨੇ ll
ਬਾਬਾ, ਮੋਰ ਦੀ ਸਵਾਰੀ ਕਰਦਾ,
ਰਹਿੰਦਾ, ਭਗਤਾਂ ਦੇ ਆਸ ਪਾਸ ਹੈ,
ਤੂੰ ਤਾਂ, ਸਭਨਾਂ ਦੀ ਵਿਗੜੀ ਸੰਵਾਰਦਾ,
ਮੈਨੂੰ, ਤੇਰੇ ਤੇ ਹੀ ਆਸ ਵਿਸ਼ਵਾਸ ਹੈ,
ਸਿੱਧ ਜੋਗੀ, ਤੂੰ ਬਾਬਾ ਪੌਣਾਹਾਰੀਆ,,,,

ਹੇਠ ਗਰੂਨੇ, ਧੂਣਾ ਲਗਾ ਕੇ,
ਸ਼ਿਵਾ ਦਾ ਨਾਮ ਧਿਆਉਂਦਾ ਏ l
ਜਿਸ ਤੇ ਬਾਬਾ, ਕਰਮ ਕਮਾਵੇ,
ਦਰਸ਼ ਬਾਬੇ ਦਾ ਪਾਉਂਦਾ ਏ ll
ਮੈਂ ਵੀ, ਚੱਲ ਕੇ ਦਵਾਰੇ ਤੇਰੇ ਆ ਗਿਆ,
ਮੈਨੂੰ, ਤੇਰੇ ਦਰਸ਼ ਦੀ ਪਿਆਸ ਹੈ,
ਤੂੰ ਤਾਂ, ਸਭਨਾਂ ਦੀ ਵਿਗੜੀ ਸੰਵਾਰਦਾ,
ਮੈਨੂੰ, ਤੇਰੇ ਤੇ ਹੀ ਆਸ ਵਿਸ਼ਵਾਸ ਹੈ,
ਸਿੱਧ ਜੋਗੀ, ਤੂੰ ਬਾਬਾ ਪੌਣਾਹਾਰੀਆ,,,,

ਭਗਤ ਪਿਆਰੇ, ਪੌਣਾਹਾਰੀ ਦੇ,
ਚੜ੍ਹ ਕੇ ਚੜ੍ਹਾਈਆਂ ਆਉਂਦੇ ਨੇ l
ਰੋਟ ਮਣੀ, ਪ੍ਰਸ਼ਾਦ ਬਣਾ ਕੇ,
ਸੂਹੇ ਝੰਡੇ ਚੜ੍ਹਾਉਂਦੇ ਨੇ ll
ਆਇਆ, ਚੱਲ ਕੇ ਮੈਂ ਤੇਰੇ ਦਰਬਾਰ ਤੇ,
ਮੇਰੇ, ਕਰਦੇ ਤੂੰ ਕਾਰਜ਼ ਰਾਸ ਹੈ,
ਤੂੰ ਤਾਂ, ਸਭਨਾਂ ਦੀ ਵਿਗੜੀ ਸੰਵਾਰਦਾ,
ਮੈਨੂੰ, ਤੇਰੇ ਤੇ ਹੀ ਆਸ ਵਿਸ਼ਵਾਸ ਹੈ,
ਸਿੱਧ ਜੋਗੀ, ਤੂੰ ਬਾਬਾ ਪੌਣਾਹਾਰੀਆ,,,,

ਮਾਂ ਰਤਨੋ ਦਾ, ਪਾਲੀ ਬਣ ਕੇ,
ਗਊਆਂ ਨੂੰ ਤੂੰ ਚਰਾਇਆ ਸੀ l
ਬਣਖੰਡੀ ਵਿੱਚ, ਗਊਆਂ ਚਰਾ ਕੇ,
ਬਾਰਾਂ ਘੜ੍ਹੀਆਂ ਦਾ, ਕਰਜ਼ਾ ਲਾਹਿਆ ਸੀ ll
ਜਦੋ, ਰਤਨੋ ਨੇ ਮੇਹਣਾ ਮਾਰਿਆ,
ਬਾਬੇ ਨੇ, ਕੀਤਾ ਗੁਫ਼ਾ ਦੇ ਵਿੱਚ ਵਾਸ ਹੈ,
ਤੂੰ ਤਾਂ, ਸਭਨਾਂ ਦੀ ਵਿਗੜੀ ਸੰਵਾਰਦਾ,
ਮੈਨੂੰ, ਤੇਰੇ ਤੇ ਹੀ ਆਸ ਵਿਸ਼ਵਾਸ ਹੈ,
ਸਿੱਧ ਜੋਗੀ, ਤੂੰ ਬਾਬਾ ਪੌਣਾਹਾਰੀਆ,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (464 downloads)