कर लो दीदार पौणाहारी दे

कर लो दीदार पौणाहारी दे, कर लो,
मेरा सतगुरु भेट सुनावे,
पौणाहारी नचदा आवे,
दीदार पौणाहारी दे, कर लो,
कर लो दीदार पौणाहारी दे, कर लो.......

पौणाहारी गुफा वाले बाबे ने अज्ज,
नवा ही खेड रचाया,
एह हथ विच फड़ के चिमटा जोगी,
नचदा नचदा आया,
हो गए अज्ज सब्बी मेले,
नाथ मेरा मस्ती विच मेले,
दीदार पौणाहारी दे, कर लो,
कर लो दीदार पौणाहारी दे, कर लो.......

चौंकी वाला चौंकी दे दिन,
चल गुफा तो आया,
भर लो झोलिया नाथ मेरा अज्ज,
दातां वंडंन आया,
मंग लो जो भी दर तो मंगना,
नहीं ता पल्ले रह जाऊ संगना,
दीदार पौणाहारी दे, कर लो,
कर लो दीदार पौणाहारी दे, कर लो.......

पियों पुत्तर दिया रमज़ा दी ना,
समझ किसे नू आवे,
पुत्र हथ विच वाजा फड़ के,
पियो नू मस्त बनावे,
भगता जाके भूल बक्शा लै,
कित्ते पापा नू बक्शा लै,
दीदार पौणाहारी दे, कर लो,
कर लो दीदार पौणाहारी दे, कर लो.......


ਕਰ ਲੋ ll ਦੀਦਾਰ, ਪੌਣਾਹਾਰੀ ਦੇ ਕਰ ਲੋ ll
ਮੇਰਾ, ਸਤਿਗੁਰੂ ਭੇਟ ਸੁਣਾਵੇ,
ਪੌਣਾਹਾਰੀ, ਨੱਚਦਾ ਆਵੇ,
ਦੀਦਾਰ, ਪੌਣਾਹਾਰੀ ਦੇ ਕਰ ਲੋ,,,
ਕਰ ਲੋ ll ਦੀਦਾਰ, ਪੌਣਾਹਾਰੀ ਦੇ ਕਰ ਲੋ,,,,,,,,

ਪੌਣਾਹਾਰੀ / ਗੁਫ਼ਾ ਵਾਲੇ, ਬਾਬੇ ਨੇ ਅੱਜ,
ਨਵਾਂ ਹੀ ਖੇਡ ਰਚਾਇਆ ll
ਏਹ ਹੱਥ ਵਿੱਚ ਫੜ੍ਹਕੇ, ਚਿਮਟਾ ਬਾਬਾ / ਜੋਗੀ,
ਨੱਚਦਾ ਨੱਚਦਾ ਆਇਆ l
ਹੋ ਗਏ, ਅੱਜ ਸਬੱਬੀ ਮੇਲੇ,
ਨਾਥ, ਮੇਰਾ ਮਸਤੀ ਵਿੱਚ ਮੇਲ੍ਹੇ,
ਦੀਦਾਰ, ਪੌਣਾਹਾਰੀ ਦੇ ਕਰ ਲੋ,,,
ਕਰ ਲੋ ll ਦੀਦਾਰ, ਪੌਣਾਹਾਰੀ ਦੇ ਕਰ ਲੋ,,,,,,,,

ਚੌਂਕੀ ਵਾਲਾ, ਚੌਂਕੀ ਦੇ ਦਿਨ,
ਚੱਲ ਗੁਫ਼ਾ ਤੋਂ ਆਇਆ ll
ਭਰ ਲੋ ਝੋਲੀਆਂ, ਨਾਥ / ਜੋਗੀ ਮੇਰਾ ਅੱਜ,
ਦਾਤਾਂ ਵੰਡਣ ਆਇਆ ll
ਮੰਗ ਲੋ, ਜੋ ਵੀ ਦਰ ਤੋਂ ਮੰਗਣਾ,
ਨਹੀਂ ਤਾਂ, ਪੱਲੇ ਰਹਿ ਜਾਊ ਸੰਗਣਾ,
ਦੀਦਾਰ, ਪੌਣਾਹਾਰੀ ਦੇ ਕਰ ਲੋ,,,
ਕਰ ਲੋ ll ਦੀਦਾਰ, ਪੌਣਾਹਾਰੀ ਦੇ ਕਰ ਲੋ,,,,,,,,

ਪਿਓ ਪੁੱਤਰ ਦੀਆਂ, ਰਮਜ਼ਾਂ ਦੀ ਨਾ,
ਸਮਝ ਕਿਸੇ ਨੂੰ ਆਵੇ ll
ਪੁੱਤਰ ਹੱਥ ਵਿੱਚ, ਵਾਜਾ ਫੜ੍ਹਕੇ,
ਪਿਓ ਨੂੰ ਮਸਤ ਬਣਾਵੇ ll
ਭਗਤਾ, ਜਾ ਕੇ ਭੁੱਲ ਬਖਸ਼ਾ ਲੈ,
ਕੀਤੇ, ਪਾਪਾਂ ਨੂੰ ਬਖਸ਼ਾ ਲੈ,
ਦੀਦਾਰ, ਪੌਣਾਹਾਰੀ ਦੇ ਕਰ ਲੋ,,,
ਕਰ ਲੋ ll ਦੀਦਾਰ, ਪੌਣਾਹਾਰੀ ਦੇ ਕਰ ਲੋ,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (425 downloads)