पौणाहारी दे नच्दे भगत प्यारे

हो रही ए फुलां दी वर्खा, सिद्ध जोगी दे द्वारे,
ओ वेख के तक्क के मंदिरा नू नच्दे भगत प्यारे,
ओ पौणाहारी दे नच्दे भगत प्यारे,
ओ दूधाधारी दे नच्दे भगत प्यारे।

तीन लोक दे देवी देवता, अमृत वर्खा करदे,
आपने लाल दी शिव माँ गौरी, पए हाज़री भरदे,
जति सती सनयासी आये, ख़ुशी च झुम्न सारे,
ओ दूधाधारी दे नच्दे भगत प्यारे,
ओ वेख के तक्क के मंदिरा नू नच्दे भगत प्यारे,
ओ पौणाहारी दे नच्दे भगत प्यारे,
ओ दूधाधारी दे नच्दे भगत प्यारे।

अट्ठे पहर पौणाहारी दे खुल्ले रेहन दरवाजे,
दुरो दुरो संगता आवन, वजदे ढोल ते वाजे,
बक्शे लाल जिहना नू जोगी, सुखना देन प्यारे,
ओ दूधाधारी दे नच्दे भगत प्यारे,
ओ वेख के तक्क के मंदिरा नू नच्दे भगत प्यारे,
ओ पौणाहारी दे नच्दे भगत प्यारे,
ओ दूधाधारी दे नच्दे भगत प्यारे।

एह सच्चा दरबार जोगी दा, जिथे मौजा ही मौजा,
नच्चन गावन ख़ुशी मनावन, सिद्ध जोगी दिया फौजा,
कहे जलंधरी झोलियाँ भर गए, सच रंगलिया प्यारे,
ओ दूधाधारी दे नच्दे भगत प्यारे,
ओ वेख के तक्क के मंदिरा नू नच्दे भगत प्यारे,
ओ पौणाहारी दे नच्दे भगत प्यारे,
ओ दूधाधारी दे नच्दे भगत प्यारे।


*ਹੋ ਰਹੀ ਏ, ਫੁੱਲਾਂ ਦੀ ਵਰਖਾ, ਸਿੱਧ ਜੋਗੀ ਦੇ ਦਵਾਰੇ ll,
ਓ ਵੇਖ ਕੇ / ਤੱਕ ਕੇ ਮੰਦਿਰਾਂ ਨੂੰ, ਨੱਚਦੇ ਭਗਤ ਪਿਆਰੇ ll
ਓ ਪੌਣਾਹਾਰੀ ਦੇ, ਨੱਚਦੇ ਭਗਤ ਪਿਆਰੇ l
ਓ ਦੁੱਧਾਧਾਰੀ ਦੇ, ਨੱਚਦੇ ਭਗਤ ਪਿਆਰੇ l

ਤੀਨ ਲੋਕ ਦੇ, ਦੇਵੀ ਦੇਵਤਾ, "ਅੰਮ੍ਰਿਤ ਵਰਖਾ ਕਰਦੇ" l
ਆਪਣੇ ਲਾਲ ਦੀ, ਸ਼ਿਵ ਮਾਂ ਗੌਰਾਂ, "ਪਏ ਹਾਜ਼ਰੀ ਭਰਦੇ" ll
*ਜਤੀ ਸਤੀ, ਸਨਿਆਸੀ ਆਏ ll, ਖੁਸ਼ੀ 'ਚ ਝੂਹਮਣ ਸਾਰੇ,
ਓ ਦੁੱਧਾਧਾਰੀ ਦੇ, ਨੱਚਦੇ ਭਗਤ ਪਿਆਰੇ l
ਓ ਵੇਖ ਕੇ / ਤੱਕ ਕੇ ਮੰਦਿਰਾਂ ਨੂੰ, ਨੱਚਦੇ ਭਗਤ ਪਿਆਰੇ ll
ਓ ਪੌਣਾਹਾਰੀ ਦੇ, ਨੱਚਦੇ ਭਗਤ ਪਿਆਰੇ l
ਓ ਦੁੱਧਾਧਾਰੀ ਦੇ, ਨੱਚਦੇ ਭਗਤ ਪਿਆਰੇ l

ਅੱਠੇ ਪਹਿਰ, ਪੌਣਾਹਾਰੀ ਦੇ, "ਖੁੱਲ੍ਹੇ ਰਹਿਣ ਦਰਵਾਜ਼ੇ" l  
ਦੂਰੋਂ ਦੂਰੋਂ, ਸੰਗਤਾਂ ਆਵਣ, "ਵੱਜਦੇ ਢੋਲ ਤੇ ਵਾਜੇ" ll
*ਬਖਸ਼ੇ ਲਾਲ, ਜਿਹਨਾਂ ਨੂੰ ਜੋਗੀ ll, ਸੁੱਖਣਾ ਦੇਣ ਪਿਆਰੇ,
ਓ ਦੁੱਧਾਧਾਰੀ ਦੇ, ਨੱਚਦੇ ਭਗਤ ਪਿਆਰੇ l
ਓ ਵੇਖ ਕੇ / ਤੱਕ ਕੇ ਮੰਦਿਰਾਂ ਨੂੰ, ਨੱਚਦੇ ਭਗਤ ਪਿਆਰੇ ll
ਓ ਪੌਣਾਹਾਰੀ ਦੇ, ਨੱਚਦੇ ਭਗਤ ਪਿਆਰੇ l
ਓ ਦੁੱਧਾਧਾਰੀ ਦੇ, ਨੱਚਦੇ ਭਗਤ ਪਿਆਰੇ l

ਏਹ ਸੱਚਾ, ਦਰਬਾਰ ਜੋਗੀ ਦਾ, "ਜਿੱਥੇ ਮੌਜ਼ਾਂ ਹੀ ਮੌਜ਼ਾਂ" l
ਨੱਚਣ ਗਾਵਣ, ਖੁਸ਼ੀ ਮਨਾਵਣ, "ਸਿੱਧ ਜੋਗੀ ਦੀਆਂ ਫੌਜਾਂ" ll
*ਕਹੇ ਜਲੰਧਰੀ, ਝੋਲੀਆਂ ਭਰ ਗਏ ll, ਸੱਚ ਰੰਗੀਲਿਆ ਪਿਆਰੇ,
ਓ ਦੁੱਧਾਧਾਰੀ ਦੇ, ਨੱਚਦੇ ਭਗਤ ਪਿਆਰੇ l
ਓ ਵੇਖ ਕੇ / ਤੱਕ ਕੇ ਮੰਦਿਰਾਂ ਨੂੰ, ਨੱਚਦੇ ਭਗਤ ਪਿਆਰੇ ll
ਓ ਪੌਣਾਹਾਰੀ ਦੇ, ਨੱਚਦੇ ਭਗਤ ਪਿਆਰੇ l
ਓ ਦੁੱਧਾਧਾਰੀ ਦੇ, ਨੱਚਦੇ ਭਗਤ ਪਿਆਰੇ l

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (526 downloads)