जोगी लम्मियाँ जटावां वाला, जंगला च गऊआं चारदा।।
जंगल दे विच मंगल लावे, जिधर भी ओ जावे,
ॐ नाम दा जाप है करदा, शिवा दा नाम ध्यावे,
भुलैया नू गल लाके जोगी, तपदे सीने ठारदा,
जोगी लम्मियाँ जटावां वाला.....
छोटी उमरे जोगी बनया, लोकी करदे गल्ला,
जे भगता तू जाना देखन, नाल तेरे मैं चला,
सुनिया जोगी रूप है रब्ब दा, डुब्बे बेड़े तारदा,
जोगी लम्मियाँ जटावां वाला.....
अमर कथा सुन अमर हो गया, कलयुग दा अवतारी,
भगता दी चौंकी विच आजा, बन के पौणाहारी,
आसां पुरिया करदा जोगी, सच्चे दिल जो धारदा,
जोगी लम्मियाँ जटावां वाला.....
जटा सुनहरी सोने रंगिया, भगवा चोला पाया,
जो जोगी दा बन गया ओहने, उच्चा रुतबा पाया,
ओ भगता नू आप बुलावे, रहन्दा अवाजा मारदा,
जोगी लम्मियाँ जटावां वाला.....
ਜੋਗੀ, ਲੰਮੀਆਂ ਜਟਾਵਾਂ ਵਾਲਾ, ਜੰਗਲਾਂ 'ਚ, ਗਊਆਂ ਚਾਰਦਾ ll
ਜੰਗਲ ਦੇ ਵਿੱਚ, ਮੰਗਲ ਲਾਵੇ, "ਜਿੱਧਰ ਵੀ ਓਹ ਜਾਵੇ" l
ਓਮ ਨਮੋ ਦਾ, ਜਾਪ ਹੈ ਕਰਦਾ, "ਸ਼ਿਵਾ ਦਾ ਨਾਮ ਧਿਆਵੇ" ll
*ਭੁੱਲਿਆਂ ਨੂੰ ਗਲ਼, ਲਾ ਕੇ ਜੋਗੀ ll, ਤੱਪਦੇ ਸੀਨੇ ਠਾਰਦਾ,,,
ਜੋਗੀ, ਲੰਮੀਆਂ ਜਟਾਵਾਂ ਵਾਲਾ,,,,,,,,,,,,,,,,,,,,,,
ਛੋਟੀ ਉਮਰੇ, ਜੋਗੀ ਬਣਿਆ, "ਲੋਕੀਂ ਕਰਦੇ ਗੱਲਾਂ" l
ਜੇ ਭਗਤਾਂ ਤੂੰ, ਜਾਣਾ ਵੇਖਣ, "ਨਾਲ ਤੇਰੇ ਮੈਂ ਚੱਲਾਂ" ll
*ਸੁਣਿਆ ਜੋਗੀ, ਰੂਪ ਹੈ ਰੱਬ ਦਾ ll, ਡੁੱਬੇ ਬੇੜੇ ਤਾਰਦਾ,,,
ਜੋਗੀ, ਲੰਮੀਆਂ ਜਟਾਵਾਂ ਵਾਲਾ,,,,,,,,,,,,,,,,,,,,,,
ਅਮਰ ਕਥਾ ਸੁਣ, ਅਮਰ ਹੋ ਗਿਆ, "ਕਲਯੁੱਗ ਦਾ ਅਵਤਾਰੀ" l
ਭਗਤਾਂ ਦੀ, ਚੌਂਕੀ ਵਿੱਚ ਆਜਾ, "ਬਣਕੇ ਪੌਣਾਹਾਰੀ" ll
*ਆਸਾਂ ਪੂਰੀਆਂ, ਕਰਦਾ ਜੋਗੀ ll, ਸੱਚੇ ਦਿਲ ਜੋ ਧਾਰਦਾ,,,
ਜੋਗੀ, ਲੰਮੀਆਂ ਜਟਾਵਾਂ ਵਾਲਾ,,,,,,,,,,,,,,,,,,,,,,
ਜਟਾਂ ਸੁਨਹਿਰੀ, ਸੋਨੇ ਰੰਗੀਆਂ, "ਭਗਵਾਂ ਚੋਲਾ ਪਾਇਆ" l
ਜੋ ਜੋਗੀ ਦਾ, ਬਣ ਗਿਆ ਓਹਨੇ, "ਉੱਚਾ ਰੁੱਤਬਾ ਪਾਇਆ" ll
*ਓਹ ਭਗਤਾਂ ਨੂੰ, ਆਪ ਬੁਲਾਵੇ ll, ਰਹਿੰਦਾ ਵਾਜ਼ਾਂ ਮਾਰਦਾ,,,
ਜੋਗੀ, ਲੰਮੀਆਂ ਜਟਾਵਾਂ ਵਾਲਾ,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ