भगतो मुरादां मंग लो

पौणाहारी ने भंडारे रखे खोल के,
भगतो मुरादां मंग लो,
सिद्ध जोगी दा जैकारा मुखो खोल के,
भगतो मुरादां मंग लो।

एहो इक वेला कुझ खटन कमाउन दा,
गुफा वाले जोगी दा दीदार अज्ज पाउन दा,
गल इक इक दिल दी फरोल के,
भगतो मुरादां मंग लो,
पौणाहारी ने भंडारे रखे खोल के.....

संगता दा मेला लगा, दाते दे द्वारे ते,
इक नहीं अनेका लोकी, बाबा जी ने तार ते,
रस प्रेम दा जिहना ने पीता घोल के,
भगतो मुरादां मंग लो,
पौणाहारी ने भंडारे रखे खोल के.....

सौदा ए मुनाफे वाला, वार वार हथ आउना नहीं,
लंग गया वेहला जेहड़ा, मुड़ के है आउना नहीं,
जींद प्यार वाली, तकड़ी च तोल के,
भगतो मुरादां मंग लो,
पौणाहारी ने भंडारे रखे खोल के.....

बाबे दा प्यार रोम रोम च वसा के,
बह जाओ आके चरणा च पलका विछा के,
कहंदा घुला सरहाले वाला बोल के,
भगतो मुरादां मंग लो,
पौणाहारी ने भंडारे रखे खोल के.....


ਪੌਣਾਹਾਰੀ ਨੇ, ਭੰਡਾਰੇ ਰੱਖੇ ਖੋਲ੍ਹ ਕੇ,
( ਭਗਤੋਂ, ਮੁਰਾਦਾਂ ਮੰਗ ਲਓ ) l
ਸਿੱਧ ਜੋਗੀ ਦਾ, ਜੈਕਾਰਾ ਮੁੱਖੋਂ ਬੋਲ ਕੇ,
( ਭਗਤੋਂ, ਮੁਰਾਦਾਂ ਮੰਗ ਲਓ ) ll

ਏਹੋ ਇੱਕ ਵੇਲਾ ਕੁੱਝ, ਖੱਟਣ ਕਮਾਉਣ ਦਾ l
ਗੁਫ਼ਾ ਵਾਲੇ ਜੋਗੀ ਦਾ, ਦੀਦਾਰ ਅੱਜ ਪਾਉਣ ਦਾ ll
*ਗੱਲ ਇੱਕ ਇੱਕ, ਦਿਲ ਦੀ ਫ਼ਰੋਲ ਕੇ ll,
( ਭਗਤੋਂ, ਮੁਰਾਦਾਂ ਮੰਗ ਲਓ )
ਪੌਣਾਹਾਰੀ ਨੇ, ਭੰਡਾਰੇ ਰੱਖੇ ਖੋਲ੍ਹ ਕੇ,,,,,,,,,,,,F

ਸੰਗਤਾਂ ਦਾ ਮੇਲਾ ਲੱਗਾ, ਦਾਤੇ ਦੇ ਦਵਾਰ ਤੇ l
ਇੱਕ ਨਹੀਂ ਅਨੇਕਾਂ ਲੋਕੀਂ, ਬਾਬਾ ਜੀ ਨੇ ਤਾਰ ਤੇ ll
*ਰਸ ਪ੍ਰੇਮ ਦਾ, ਜਿਹਨਾਂ ਨੇ ਪੀਤਾ ਘੋਲ੍ਹ ਕੇ ll,
( ਭਗਤੋਂ, ਮੁਰਾਦਾਂ ਮੰਗ ਲਓ )
ਪੌਣਾਹਾਰੀ ਨੇ, ਭੰਡਾਰੇ ਰੱਖੇ ਖੋਲ੍ਹ ਕੇ,,,,,,,,,,,,F

ਸੌਦਾ ਏਹ ਮੁਨਾਫ਼ੇ ਵਾਲਾ, ਵਾਰ ਵਾਰ ਹੱਥ ਆਉਣਾ ਨਹੀਂ l
ਲੰਘ ਗਿਆ ਵੇਲਾ ਜੇਹੜਾ, ਮੁੜ੍ਹ ਕੇ ਹੈ ਆਉਣਾ ਨਹੀਂ ll
*ਜਿੰਦ ਪਿਆਰ ਵਾਲੀ, ਤੱਕੜੀ 'ਚ ਤੋਲ੍ਹ ਕੇ ll,
( ਭਗਤੋਂ, ਮੁਰਾਦਾਂ ਮੰਗ ਲਓ )
ਪੌਣਾਹਾਰੀ ਨੇ, ਭੰਡਾਰੇ ਰੱਖੇ ਖੋਲ੍ਹ ਕੇ,,,,,,,,,,,,F

ਬਾਬੇ ਦਾ ਪਿਆਰ, ਰੋਮ ਰੋਮ 'ਚ ਵਸਾ ਕੇ l
ਬਹਿ ਜਾਓ, ਆ ਕੇ ਚਰਨਾਂ 'ਚ, ਪਲਕਾਂ ਵਿਛਾ ਕੇ ll
*ਕਹਿੰਦਾ ਘੁੱਲਾ, ਸਰਿਹਾਲੇ ਵਾਲਾ ਬੋਲ ਕੇ ll,
( ਭਗਤੋਂ, ਮੁਰਾਦਾਂ ਮੰਗ ਲਓ )
ਪੌਣਾਹਾਰੀ ਨੇ, ਭੰਡਾਰੇ ਰੱਖੇ ਖੋਲ੍ਹ ਕੇ,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (400 downloads)