भगता नू आसां तेरे उत्ते

पौणाहारिया, भगता नू आसां तेरे उत्ते,
तू नाथा दा नाथ कहावे, भाग जगावे सुत्ते,
पौणाहारिया, भगता नू आसां तेरे उत्ते.....

चेत दे महीने चल दर तेरे आईदा,
करके दीदार तेरा पीछे मुड़ जाइदा,
तेरी गुफा ते आके बाबा, फूल चढ़ावा सुच्चे,
पौणाहारिया, भगता नू आसां तेरे उत्ते.....

चरणा च रखी सानू बागा दिया मालिया,
कट दे चौरासी साडी, सोहनी गुफा वालेया,
मात लोक दे जीव हां असी, कर्मा दे हां लुट्टे,
पौणाहारिया, भगता नू आसां तेरे उत्ते.....

भगता ने डोरा अज्ज तेरे उत्ते सुट्टीया,
प्रेम दिया डोरा एह कदे भी ना टूटिया,
द्वार तेरे ते खड़े सवाली, दर्शना दे ने भूखे,
पौणाहारिया, भगता नू आसां तेरे उत्ते.....

संगता ने तेरे दर उत्ते डेरा ला लिया,
रोट प्रशाद अते धुप भी धुखा लिया,
लाल रंग दे झंडे चढ़ाउंदे, गुफा तेरी उत्ते,
पौणाहारिया, भगता नू आसां तेरे उत्ते.....

ਪੌਣਾਹਾਰੀਆ, ਭਗਤਾਂ ਨੂੰ ਆਸਾਂ ਤੇਰੇ ਉੱਤੇ xll -ll
*ਤੂੰ ਨਾਥਾਂ ਦਾ, ਨਾਥ ਕਹਾਵੇਂ ll, ਭਾਗ ਜਗਾਵੇਂ ਸੁੱਤੇ,
ਪੌਣਾਹਾਰੀਆ, ਭਗਤਾਂ ਨੂੰ ਆਸਾਂ ਤੇਰੇ ਉੱਤੇ xll -ll

ਚੇਤ ਦੇ ਮਹੀਨੇ ਚੱਲ, ਦਰ ਤੇਰੇ ਆਈਦਾ l
ਕਰਕੇ ਦੀਦਾਰ ਤੇਰਾ, ਪਿੱਛੇ ਮੁੜ ਜਾਈਦਾ ll
*ਤੇਰੀ ਗੁਫ਼ਾ ਤੇ, ਆ ਕੇ ਬਾਬਾ ll, ਫ਼ੁੱਲ ਚੜ੍ਹਾਵਾਂ ਸੁੱਚੇ,
ਪੌਣਾਹਾਰੀਆ, ਭਗਤਾਂ ਨੂੰ ਆਸਾਂ,,,,,,,,,,,,,,,F

ਚਰਨਾਂ 'ਚ ਰੱਖੀ ਸਾਨੂੰ, ਬਾਗਾਂ ਦੀਆਂ ਮਾਲੀਆ l
ਕੱਟ ਦੇ ਚੌਰਾਸੀ ਸਾਡੀ, ਸੋਹਣੀ ਗੁਫ਼ਾ ਵਾਲਿਆ ll
*ਮਾਤ ਲੋਕ ਦੇ, ਜੀਵ ਹਾਂ ਅਸੀਂ ll, ਕਰਮਾਂ ਦੇ ਹਾਂ ਲੁੱਟੇ,
ਪੌਣਾਹਾਰੀਆ, ਭਗਤਾਂ ਨੂੰ ਆਸਾਂ,,,,,,,,,,,,,,,F

ਭਗਤਾਂ ਨੇ ਡੋਰਾਂ ਅੱਜ, ਤੇਰੇ ਉੱਤੇ ਸੁੱਟੀਆਂ l
ਪ੍ਰੇਮ ਦੀਆਂ ਡੋਰਾਂ ਏਹੇ, ਕਦੇ ਵੀ ਨਾ ਟੁੱਟੀਆਂ ll
*ਦਵਾਰ ਤੇਰੇ ਤੇ, ਖੜੇ ਸਵਾਲੀ ll, ਦਰਸ਼ਨਾਂ ਦੇ ਨੇ ਭੁੱਖੇ,,,
ਪੌਣਾਹਾਰੀਆ, ਭਗਤਾਂ ਨੂੰ ਆਸਾਂ,,,,,,,,,,,,,,,F

ਸੰਗਤਾਂ ਨੇ ਤੇਰੇ ਦਰ, ਉੱਤੇ ਡੇਰਾ ਲਾ ਲਿਆ l
ਰੋਟ ਪ੍ਰਸ਼ਾਦ ਅਤੇ, ਧੂਫ਼ ਵੀ ਧੁਖਾ ਲਿਆ ll
*ਲਾਲ ਰੰਗ ਦੇ, ਝੰਡੇ ਚੜ੍ਹਾਉਂਦੇ ll, ਗੁਫ਼ਾ ਤੇਰੀ ਦੇ ਉੱਤੇ,,,
ਪੌਣਾਹਾਰੀਆ, ਭਗਤਾਂ ਨੂੰ ਆਸਾਂ,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (439 downloads)