मुंद्रा बलोरी बाबा तेरियां

मुंद्रा बलोरी बाबा तेरियां,
कदो पायेंगा कना दे विच मेरे,
हो जग देया पालनहारिया,
नित करदे सलामा दर तेरे,
मुंद्रा बलोरी बाबा तेरियां....

नंगे नंगे पैरी बाबा दर तेरे आवा,
मेहरा वालेया बाबा कर सिर छावा,
पावा हार फुला दे गल तेरे,
मुंद्रा बलोरी बाबा तेरियां....

भगता प्यारेया दी सुन अरजोई वे,
तेरे बाझो बाबा किते मिलदी ना ढोई वे,
मैं चलके द्वारे आवा तेरे,
मुंद्रा बलोरी बाबा तेरियां....

तेरे उत्ते बाबा मैनु रब जिना मान ए,
तोड़ी ना भरोसा, तेरा बचड़ा नादान ए,
दुःख कटदे शेनशाह मेरे,
मुंद्रा बलोरी बाबा तेरियां....

नूर तेरे दी बाबा तकदे आ रावा,
तेरा दर छड्ड बाबा केहड़े दर जावा,
तेरी पौन मारदी गेड़े,
मुंद्रा बलोरी बाबा तेरियां....

जिथे जा के बैठ गया ओथे तेरा की वे,
तेरे तो बग़ैर बाबा लगदा ना जी वे,
कदे मार गरीबा घर फेरे,
मुंद्रा बलोरी बाबा तेरियां....

तेरे दर चल बाबा, दौड़े असी आउंदे आ,
हो गईया ने भुला बाबा तैथों बक्शाउंदे आ,
वाजा मारदे बचड़े तेरे,
मुंद्रा बलोरी बाबा तेरियां....




ਮੁੰਦਰਾਂ, ਬਲੋਰੀ ਬਾਬਾ, ਤੇਰੀਆਂ,
ਕਦੋਂ, ਪਾਏਂਗਾ ਕੰਨਾਂ ਦੇ ਵਿੱਚ ਮੇਰੇ l
ਹੋ ਜੱਗ ਦਿਆ, ਪਾਲਣਹਾਰੀਆ,
ਨਿੱਤ, ਕਰਦੇ ਸਲਾਮਾਂ ਦਰ ਤੇਰੇ ll
ਮੁੰਦਰਾਂ, ਬਲੋਰੀ ਬਾਬਾ, ਤੇਰੀਆਂ,,,,,,,,,,,
^
ਨੰਗੇ ਨੰਗੇ, ਪੈਰੀਂ ਬਾਬਾ, ਦਰ ਤੇਰੇ ਆਵਾਂ ll
ਮੇਹਰਾਂ, ਵਾਲੀਆਂ ਬਾਬਾ, ਕਰ ਸਿਰ ਛਾਂਵਾਂ ll
ਪਾਵਾਂ ਹਾਰ, ਫੁੱਲਾਂ ਦੇ ਗਲ਼ ਤੇਰੇ,,,
ਮੁੰਦਰਾਂ, ਬਲੋਰੀ ਬਾਬਾ, ਤੇਰੀਆਂ,,,,,,,,,,,
^
ਭਗਤਾਂ, ਪਿਆਰਿਆਂ ਦੀ, ਸੁਣ ਅਰਜ਼ੋਈ ਵੇ ll
ਤੇਰੇ ਬਾਝੋਂ, ਬਾਬਾ ਕਿਤੇ, ਮਿਲਦੀ ਨਾ ਢੋਈ ਵੇ ll
ਮੈਂ ਚੱਲਕੇ, ਦਵਾਰੇ ਆਵਾਂ ਤੇਰੇ,,,
ਮੁੰਦਰਾਂ, ਬਲੋਰੀ ਬਾਬਾ, ਤੇਰੀਆਂ,,,,,,,,,,,
^
ਤੇਰੇ ਉੱਤੇ, ਬਾਬਾ ਮੈਨੂੰ, ਰੱਬ ਜਿੰਨਾ ਮਾਣ ਏ ll
ਤੋੜੀ ਨਾ, ਭਰੋਸਾ ਤੇਰਾ, ਬੱਚੜਾ ਨਾਦਾਨ ਏ ll
ਦੁੱਖ ਕੱਟਦੇ, ਸ਼ਹਿਨਸ਼ਾਹ ਮੇਰੇ,,,
ਮੁੰਦਰਾਂ, ਬਲੋਰੀ ਬਾਬਾ, ਤੇਰੀਆਂ,,,,,,,,,,,
^
ਨੂਰ, ਤੇਰੇ ਦੀ ਬਾਬਾ, ਤੱਕਦੇ ਆਂ ਰਾਹਵਾਂ ll
ਤੇਰਾ ਦਰ, ਛੱਡ ਬਾਬਾ, ਕੇਹੜੇ ਦਰ ਜਾਵਾਂ ll
ਤੇਰੀ ਪੌਣ, ਮਾਰਦੀ ਗੇੜੇ,,,
ਮੁੰਦਰਾਂ, ਬਲੋਰੀ ਬਾਬਾ, ਤੇਰੀਆਂ,,,,,,,,,,,
^
ਜਿੱਥੇ ਜਾ ਕੇ, ਬੈਠ ਗਿਆ, ਓਥੇ ਤੇਰਾ ਕੀ ਵੇ ll
ਤੇਰੇ ਤੋਂ ਵਗੈਰ ਬਾਬਾ, ਲੱਗਦਾ ਨਾ ਜੀਅ ਵੇ ll
ਕਦੇ ਮਾਰ, ਗਰੀਬਾਂ ਘਰ ਫ਼ੇਰੇ,,,
ਮੁੰਦਰਾਂ, ਬਲੋਰੀ ਬਾਬਾ, ਤੇਰੀਆਂ,,,,,,,,,,,
^
ਤੇਰੇ ਦਰ ਚੱਲ ਬਾਬਾ, ਦੌੜੇ ਅਸੀਂ ਆਉਂਦੇ ਆਂ ll
ਹੋ ਗਈਆਂ ਨੇ, ਭੁੱਲਾਂ ਬਾਬਾ, ਤੈਥੋਂ ਬਖਸ਼ਾਉਂਦੇ ਆਂ ll
ਵਾਜ਼ਾਂ ਮਾਰਦੇ, ਬੱਚੜੇ ਤੇਰੇ,,,
ਮੁੰਦਰਾਂ, ਬਲੋਰੀ ਬਾਬਾ, ਤੇਰੀਆਂ,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ  
download bhajan lyrics (552 downloads)