रविदास आ गया जुलम मिटाऊंन नू

ਸੁਣਿਆ ਉਹ ਪੱਥਰ ਤਰਾਈ ਜਾਂਦਾ ਏ,
ਪਾਣੀ ਕੁੰਡੇ ਵਿਚੋਂ ਉਹ ਪਿਲਾਈ ਜਾਂਦਾ ਏ,
ਧੋਤੀ ਕੁੜਤਾ ਪਾਕੇ ਸਾਡੀ ਰੀਸ ਕਰਦਾਂ,
ਸੰਖ ਵੀ ਹੈ ਰੱਖਿਆ ਉਹਨੇ ਬਜਾਉਣ ਨੂੰ,
ਰਾਜੇ ਦੀਆਂ ਮਹਿਲਾ ਵਿੱਚ ਰੋਲਾਂ ਪੈ ਗਿਆ ਰਵਿਦਾਸ ਆਗਿਆ,
ਜ਼ੁਲਮ ਮਿਟਾਉਣ ਨੂੰ....

ਚਮਤਕਾਰ ਐਸੇ ਕਰੀ ਜਾਂਦੇ ਏ,
ਠੋਕਦਾ ਏ ਕਿੱਲ ਦੁੱਖ ਹਰੀ ਜਾਂਦਾ ਏ,
ਕਾਨਿਆਂ ਦੀ ਕੁੱਲੀ ਵਿਚ ਉਹ ਬੈਠਕੇ,
ਫ਼ਿਰਦਾ ਏ ਨਾਮ ਸੋਹੰ ਜਪਾਉਣ ਨੂੰ,
ਰਾਜੇ ਦਿਆਂ ਮਹਿਲਾ ਵਿੱਚ ਰੋਲਾਂ ਪੈ ਗਿਆ ਰਵਿਦਾਸ ਆਗਿਆ,
ਜ਼ੁਲਮ ਮਿਟਾਉਣ ਨੂੰ....

ਰਾਜੇ ਨੇ ਬੁਲਾਇਆ ਜਦੋਂ ਦਰਬਾਰ ਸੀ,
ਸਿਨੇ ਮਾਰੀ ਰੰਬੀ ਜੰਜੂ ਕਡੇ ਚਾਰ ਸੀ,
ਦੇਖ ਕੇ ਸੀ ਰਾਜਾਂ ਹੈਰਾਨ ਹੋ ਗਿਆ,
ਬੈਠ ਗਿਆ ਭੁਲਾ ਤਾਈਂ ਬਖਸ਼ਾਉਣ ਨੂੰ,
ਰਾਜੇ ਦਿਆਂ ਮਹਿਲਾ ਵਿੱਚ ਰੋਲਾਂ ਪੈ ਗਿਆ ਰਵਿਦਾਸ ਆਗਿਆ,
ਜ਼ੁਲਮ ਮਿਟਾਉਣ ਨੂੰ....

ਅੱਖਾਂ ਬੰਦ ਕਰਾਂ ਗੁਰੂ ਦਿੱਖੀ ਜਾਂਦਾ ਏ,
ਰਹਿਪੇ ਵਾਲਾਂ ਸਿਰਫਾ ਵੀ ਲਿੱਖੀ ਜਾਂਦਾ ਏ,
ਰੋਸ਼ਨ ਤੇ ਐਸਾ ਕਰਮ ਕਮਾਇਆ ਏ,
ਫੋਟੋ ਉਹਦੀ ਚੁੱਕੀ ਬੈਠਾਂ ਸਿਨੇ ਲਾਉਂਣ ਨੂੰ,
ਰਾਜੇ ਦਿਆਂ ਮਹਿਲਾ ਵਿੱਚ ਰੋਲਾਂ ਪੈ ਗਿਆ ਰਵਿਦਾਸ ਆਗਿਆ,
ਜ਼ੁਲਮ ਮਿਟਾਉਣ ਨੂੰ....

download bhajan lyrics (392 downloads)