ਸੁਣ ਲੈ ਦੁਆਵਾਂ ਮੇਰੀਆਂ
==================
( ਜਿਹਨਾਂ, ਆਪਣਿਆਂ ਆਪ ਨੂੰ, ਜਾਣ ਲਿਆ,
ਓਹ ਜੱਗ ਤੋਂ, ਜ਼ੁਦਾ ਹੋ ਜਾਂਦੇ ਨੇ l
ਜਿਹਨਾਂ, ਮਾਂ ਨੂੰ ਰੱਬ, ਜਾਣ ਲਿਆ,
ਓਹ ਬੰਦਿਓਂ, ਖ਼ੁਦਾ ਹੋ ਜਾਂਦੇ ll )
ਕਦੋਂ, ਆਵੇਂਗੀ ਮਾਂ, ਮੁਰੀਦਾਂ* ਦੇ ਵੇਹੜੇ,
"ਸੁਣ ਲੈ, ਦੁਆਵਾਂ ਮੇਰੀਆਂ" xll-ll
ਕਦੋਂ ਪੈਣਗੇ, ਨਸੀਬਾਂ ਵਾਲੇ ਫੇਰੇ* ll,
"ਸੁਣ ਲੈ, ਦੁਆਵਾਂ ਮੇਰੀਆਂ" xll
ਕਦੋਂ, ਆਵੇਂਗੀ ਮਾਂ,,,,,,,,,,,,,,,,,,,,,
ਤੂੰ ਮੁਰਸ਼ਿਦ ਦੇ, ਮੁਰੀਦ ਤੇਰੇ ਘਰ ਦਾ,
"ਤੇਰਾ ਦਰ ਮੱਲ੍ਹਿਆ ਨਾ, ਰਿਹਾ ਕਿਸੇ ਦਰ ਦਾ" ll
ਹੋ ਸੋਹਣਾ, ਮੰਦਿਰ ll, ਬਣਾਵਾਂ, *ਮਈਆ ਤੇਰਾ,
"ਸੁਣ ਲੈ, ਦੁਆਵਾਂ ਮੇਰੀਆਂ" xll
ਕਦੋਂ, ਆਵੇਂਗੀ ਮਾਂ,,,,,,,,,,,,,,,,,,,,,
ਆਜਾ ਉੱਤਰ, ਜਵਾਲਾ ਮਾਈ ਆਜਾ,
"ਸਭ ਦੇ, ਦਿਲਾਂ ਦੇ ਵਿੱਚ, ਜੋਤ ਜਗਾ ਜਾ" ll
ਹੋ ਪਾਵੀਂ, ਚਰਨ ll, ਕਮਲ, *ਸਾਡੇ ਵੇਹੜੇ,
"ਸੁਣ ਲੈ, ਦੁਆਵਾਂ ਮੇਰੀਆਂ" xll
ਕਦੋਂ ਆਵੇਂਗੀ ਮਾਂ,,,,,,,,,,,,,,,,,,,,,
ਬੋਲੇ, ਰਾਮ ਰਾਮ, ਰਾਮ, ਤੇ ਰਮਈਆ ਪਿਆ ਆਖੇ,
"ਮੇਰਾ, ਮਨ ਇੱਕ ਟੱਕ ਬਸ, ਮਈਆ ਮਈਆ ਆਖੇ" ll
ਨਾਮ, ਅਮਰ ਕਰੇਂਦਾ, ਧਿਆਨੂੰ ਸੀਸ ਚੜ੍ਹਾ ਕੇ,
"ਜਪੇ, ਨਾਮ ਵਾਲੀ ਮਾਲਾ ਮੱਥੇ, ਧੂਲੀ ਤੇਰੀ ਲਾ ਕੇ" ll
ਬੈਠੇ, ਭਗਤ ਆਖੇਂਦੇ* ਤੇਰੇ, ਦਰ ਉੱਤੇ ਆ ਕੇ,
"ਸੁਣ ਲੈ, ਦੁਆਵਾਂ ਮੇਰੀਆਂ" xll
ਕਦੋਂ ਆਵੇਂਗੀ ਮਾਂ,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ