एहनां साहां दा नी मैनूं इतबार
यकीन जिन्ना पौणाहारी ते ॥
मेरे नाल खड़दा ए हर वार ॥
यकीन मैनूं पौणाहारी ते...
एहनां साहां दा नी...
दुख मेरे इक फूक मार के उड़ा जावे
जदों मैं बुलावां झट्ट मोर चढ़ आ जावे ॥
ओहनूं खिच पाउंदा मेरा सच्चा प्यार ॥
यकीन मैनूं पौणाहारी ते...
एहनां साहां दा नी...
साहां दा भरोसा की ए बुल्हा ए हवांवां दा
जोगी मेरा साथी धुर तक दियां राहवां दा ॥
ओहदे बाझों लाउणा किसे नहींओं पार ॥
यकीन मैनूं पौणाहारी ते...
एहनां साहां दा नी...
सोनूं सुखे रखिया यकीन तांहियों तर गए
इक नहीं हज़ारां सुखां नाल पल्ले भर गए ॥
तांहियों महिमा लिखे प्रीत बलिहार ॥
यकीन मैनूं पौणाहारी ते...
एहनां साहां दा नी...
अपलोडर- अनिलरामूरतीभोपाल
ਏਹਨਾਂ, ਸਾਹਾਂ ਦਾ ਨੀ, ਮੈਨੂੰ ਇਤਬਾਰ,
ਯਕੀਨ, ਜਿੰਨਾ, ਪੌਣਾਹਾਰੀ ਤੇ ॥
ਮੇਰੇ, ਨਾਲ ਖੜ੍ਹਦਾ ਏ, ਹਰ ਵਾਰ ॥
ਯਕੀਨ, ਮੈਨੂੰ, ਪੌਣਾਹਾਰੀ ਤੇ...
ਏਹਨਾਂ, ਸਾਹਾਂ ਦਾ ਨੀ...
ਦੁੱਖ ਮੇਰੇ, ਇੱਕ ਫ਼ੂਕ, ਮਾਰ ਕੇ, ਉੜ੍ਹਾ ਜਾਵੇ,
ਜਦੋਂ ਮੈਂ, ਬੁਲਾਵਾਂ ਝੱਟ, ਮੋਰ ਚੜ੍ਹ, ਆ ਜਾਵੇ ॥
ਓਹਨੂੰ, ਖਿੱਚ ਪਾਉਂਦਾ, ਮੇਰਾ ਸੱਚਾ ਪਿਆਰ ॥
ਯਕੀਨ, ਮੈਨੂੰ, ਪੌਣਾਹਾਰੀ ਤੇ...
ਏਹਨਾਂ, ਸਾਹਾਂ ਦਾ ਨੀ...
ਸਾਹਾਂ ਦਾ, ਭਰੋਸਾ ਕੀ ਏ, ਬੁੱਲ੍ਹਾ ਏ, ਹਵਾਂਵਾਂ ਦਾ,
ਜੋਗੀ ਮੇਰਾ, ਸਾਥੀ ਧੁਰ, ਤੱਕ ਦੀਆਂ, ਰਾਹਵਾਂ ਦਾ ॥
ਓਹਦੇ, ਬਾਝੋਂ ਲਾਉਣਾ, ਕਿਸੇ ਨਹੀਂਓਂ ਪਾਰ ॥
ਯਕੀਨ, ਮੈਨੂੰ, ਪੌਣਾਹਾਰੀ ਤੇ...
ਏਹਨਾਂ, ਸਾਹਾਂ ਦਾ ਨੀ...
ਸੋਨੂੰ ਸੁੱਖੇ, ਰੱਖਿਆ, ਯਕੀਨ, ਤਾਂਹੀਓਂ ਤਰ ਗਏ,
ਇੱਕ ਨਹੀਂ, ਹਜ਼ਾਰਾਂ ਸੁੱਖਾਂ, ਨਾਲ ਪੱਲੇ, ਭਰ ਗਏ ॥
ਤਾਂਹੀਓਂ, ਮਹਿਮਾ ਲਿੱਖੇ, ਪ੍ਰੀਤ ਬਲਿਹਾਰ ॥
ਯਕੀਨ, ਮੈਨੂੰ, ਪੌਣਾਹਾਰੀ ਤੇ...
ਏਹਨਾਂ, ਸਾਹਾਂ ਦਾ ਨੀ...
ਅਪਲੋਡਰ- ਅਨਿਲਰਾਮੂਰਤੀਭੋਪਾਲ