नाथ मेरे दा झंडा

रंग दे वे नाथ मेरे झंडे ल्लारियां रंग दे वे,
लाल जेहा रंग सोहना रंग दे,
करके मन नु ठंडा ललारियां रंग दे वे,
रंग दे वे नाथ मेरे दा झंडा ....

सी दे वे नाथ मेरे दा झंडा दर्जियाँ सी दे वे,
सोने रंग दा गोटा लावी,
जय बाबे दी उपर वाहि,
जीवे तेरा मुंडा दर्जियाँ सी दे वे,
सी दे वे नाथ मेरे दा झंडा......

सी दे वे नाथ मेरी दी झोली दरजियाँ सी दे वे,
सोहनी जिही एहदी बनत बनाई,
हॉवे फुला तो होली दर्जियाँ सी दे वे,
सी दे वे नाथ मेरे दा झंडा......

खड देवी वे नाथ मेरे दी सिंग्नी सुनारियां खड देवी वे,
एह सिंग्नी मेरे नाथ ने पाउनी,
लगे सब नु चंगी सुनहरी खड देवी वे,
सी दे वे नाथ मेरे दा झंडा......

खड देवी वे जोगियां दियां खडावा चंदन दियां खड देवी वे,
कल नु मैं बाबे दे जाना,
गुफा ते जा के झंडा लौना
भोले सच सुनावा चन्दन दियां खड देवी वे,
खड देवी वे जोगियां दियां खडावा चंदन दियां खड देवी वे,

रंग दे वे नाथ मेरे दा झंडा ल्लारियां रंग दे वे,
सी दे वे नाथ मेरे दा झंडा दरजियां सी दे वे,
सी दे वे नाथ मेरे दी झोली दर्जियाँ दी दे वे



ਰੰਗ ਦੇ ਵੇ, ਨਾਥ ਮੇਰੇ ਦਾ ਝੰਡਾ , ਲਲਾਰੀਆ ਰੰਗ ਦੇ ਵੇ ll
ਲਾਲ ਜੇਹਾ ਰੰਗ ਸੋਹਣਾ ਰੰਗ ਦੇ
ਕਰਕੇ ਮਨ ਨੂੰ ਠੰਡਾ, ਲਲਾਰੀਆ ਰੰਗ ਦੇ ਵੇ,
ਰੰਗ ਦੇ ਵੇ ਨਾਥ ਮੇਰੇ ਦਾ ਝੰਡਾ,,,,,,,,,,,,,,,,

ਸੀਂ ਦੇ ਵੇ, ਨਾਥ ਮੇਰੇ ਦਾ ਝੰਡਾ, ਦਰਜ਼ੀਆ ਸੀਂ ਦੇ ਵੇ
ਸੋਨੇ ਰੰਗ ਦਾ ਗੋਟਾ ਲਾਵੀਂ
ਜੈ ਬਾਬੇ ਦੀ ਉੱਪਰ ਵਾਹਵੀਂ
ਜੀਵੇ ਤੇਰਾ ਮੁੰਡਾ, ਦਰਜ਼ੀਆਂ ਸੀਂ ਦੇ ਵੇ,
ਸੀਂ ਦੇ ਵੇ, ਨਾਥ ਮੇਰੇ ਦਾ ਝੰਡਾ,,,,,,,,,,,,,,,,

ਸੀਂ ਦੇ ਵੇ, ਨਾਥ ਮੇਰੇ ਦੀ ਝੋਲੀ, ਦਰਜ਼ੀਆ ਸੀਂ ਦੇ ਵੇ
ਸੋਹਣੀ ਜਿਹੀ ਏਹਦੀ ਬਣਤ ਬਣਾਵੀਂ
ਹੋਵੇ ਫੁੱਲਾਂ ਤੋਂ ਹੌਲ਼ੀ, ਦਰਜ਼ੀਆਂ ਸੀਂ ਦੇ ਵੇ,
ਸੀਂ ਦੇ ਨਾਥ ਮੇਰੇ ਦੀ ਝੋਲੀ,,,,,,,,,,,,,,,,,,,,,,


ਘੜ੍ਹ ਦੇਈਂ ਵੇ, ਨਾਥ ਮੇਰੇ ਦੀ ਸਿੰਗੀ, ਸੁਨਿਆਰਿਆ ਘੜ੍ਹ ਦੇਈਂ ਵੇ
ਏਹ ਸਿੰਗੀ ਮੇਰੇ ਨਾਥ ਨੇ ਪਾਉਣੀ
ਲੱਗੇ ਸਭ ਨੂੰ ਚੰਗੀ, ਸੁਨਿਆਰਿਆ ਘੜ੍ਹ ਦੇਈਂ ਵੇ,
ਘੜ੍ਹ ਦੇਈਂ ਵੇ ਨਾਥ ਮੇਰੇ ਦੀ ਸਿੰਗੀ,,,,,,,,,,,,,,,,,,,

ਘੜ੍ਹ ਦੇਈ ਵੇ, ਜੋਗੀ ਦੀਆਂ ਖੜ੍ਹਾਵਾਂ, ਚੰਦਨ ਦੀਆਂ ਘੜ੍ਹ ਦੇਈਂ ਵੇ
ਕੱਲ ਨੂੰ ਮੈਂ ਬਾਬੇ ਦੇ ਜਾਣਾ
ਗੁਫਾ ਤੇ ਜਾ ਕੇ ਝੰਡਾ ਲਾਉਣਾ
ਭੋਲੇ ਸੱਚ ਸੁਣਾਵਾਂ, ਚੰਦਨ ਦੀਆਂ ਘੜ੍ਹ ਦੇਈਂ ਵੇ,
ਘੜ੍ਹ ਦੇਈ ਵੇ, ਜੋਗੀ ਦੀਆਂ ਖੜ੍ਹਾਵਾਂ, ਚੰਦਨ ਦੀਆਂ ਘੜ੍ਹ ਦੇਈਂ ਵੇ

ਰੰਗ ਦੇ ਵੇ, ਨਾਥ ਮੇਰੇ ਦਾ ਝੰਡਾ, ਲਲਾਰੀਆ ਰੰਗ ਦੇ ਵੇ,,,,
ਸੀਂ ਦੇ ਵੇ, ਨਾਥ ਮੇਰੇ ਦਾ ਝੰਡਾ, ਦਰਜ਼ੀਆ ਸੀਂ ਦੇ ਵੇ,,,,
ਸੀਂ ਦੇ ਵੇ, ਨਾਥ ਮੇਰੇ ਦੀ ਝੋਲੀ, ਦਰਜ਼ੀਆ ਸੀਂ ਦੇ ਵੇ,,,,
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ
download bhajan lyrics (935 downloads)