साडी लाज रखी महारानिये विच परदेसा दे,
साडे अंग संग रही भवानिये विच परदेशा दे,
साडी लाज रखी महारानिये .....
परदेसा दे दुःख बुरे ने कहंदे ने जग वाले,
असा ते खुद नु कर दिता ऐ दाती तेरे हवाले,
माँ तुहियो साथ निभानी ऐ विच परदेशा दे,
साडी लाज रखी महारानिये....
दर्द विछोडा की हुंदा ऐ अज असा एह जानना,
रिश्तेदारी यारी दोस्ती सबना नु पहचानेया,
माँ रोंदी जींद निमानी इ विच परदेशा दे,
साडी लाज रखी महारानिये
कीने चंगे दिन सी दाती घर दियां पाकियाँ खांदे सा,
अपनी मर्जी सोंदे बेह्न्दे मन मर्जी दा पाउदे सा,
हूँ रही गई याद पुरानी ऐ विच परदेशा दे,
साडी लाज रखी महारानिये
पंशियाँ ते पर्देसियाँ दी माँ एको जेहि कहानी,
अज इस तहानी ते बैठे माँ कल बैठे उस ताह्नी,
माँ एदा ही मुज जानी ऐ विच परदेशा से,
साडी लाज रखी महारानिये
चंचल दी अरदास एहो परिवार एह सहनु मिल जावे,
शेरावाली माँ तेरा दरबार आसा नु मिल जावे ,
हूँ एहियो अर्ज सुनानी ऐ विच परदेशा दे,
साडी लाज रखी महारानिये
ਸਾਡੀ ਲਾਜ ਰੱਖੀ, ਮਹਾਂਰਾਣੀਏ, ਵਿੱਚ ਪਰਦੇਸਾਂ ਦੇ l
ਸਾਡੇ ਅੰਗ ਸੰਗ ਰਹੀ, ਭਵਾਨੀਏ, ਵਿੱਚ ਪਰਦੇਸਾਂ ਦੇ ll
ਸਾਡੀ ਲਾਜ ਰੱਖੀ ਮਹਾਂਰਾਣੀਏ,,,,,,,,,,,,,,,,,,
ਪਰਦੇਸਾਂ ਦੇ ਦੁੱਖ ਬੁਰੇ ਨੇ, ਕਹਿੰਦੇ ਨੇ ਜੱਗ ਵਾਲੇ
ਅਸਾਂ ਤੇ ਖੁਦ ਨੂੰ ਕਰ ਦਿੱਤਾ ਏ, ਦਾਤੀ ਤੇਰੇ ਹਵਾਲੇ ll
*ਮਾਂ ਤੂੰਹੀਓਂ ਸਾਥ ਨਿਭਾਣੀ ਏ, ਵਿੱਚ ਪਰਦੇਸਾਂ ਦੇ,**
ਸਾਡੀ ਲਾਜ ਰੱਖੀ ਮਹਾਂਰਾਣੀਏ,,,,,,,,,,,,,,,,,,
ਦਰਦ ਵਿਛੋੜਾ ਕੀ ਹੁੰਦਾ ਏ, ਅੱਜ ਅਸਾਂ ਏਹ ਜਾਣਿਆ
ਰਿਸ਼ਤੇਦਾਰੀ ਯਾਰੀ ਦੋਸਤੀ, ਸਭਨਾਂ ਨੂੰ ਪਹਿਚਾਣਿਆ ll
*ਮਾਂ ਰੋਂਦੀ ਜਿੰਦ ਨਿਮਾਣੀ ਏ, ਵਿੱਚ ਪਰਦੇਸਾਂ ਦੇ,**
ਸਾਡੀ ਲਾਜ ਰੱਖੀ ਮਹਾਂਰਾਣੀਏ,,,,,,,,,,,,,,,,,,
ਕਿੰਨੇ ਚੰਗੇ ਦਿਨ ਸੀ ਦਾਤੀ, ਘਰ ਦੀਆਂ ਪੱਕੀਆਂ ਖਾਂਦੇ ਸਾਂ
ਆਪਣੀ ਮਰਜ਼ੀ ਸੌਂਦੇ ਬਹਿੰਦੇ, ਮਨ ਮਰਜ਼ੀ ਦਾ ਪਾਉਂਦੇ ਸਾਂ ll
*ਹੁਣ ਰਹੀ ਗਈ ਯਾਦ ਪੁਰਾਣੀ ਏ, ਵਿੱਚ ਪਰਦੇਸਾਂ ਦੇ,**
ਸਾਡੀ ਲਾਜ ਰੱਖੀ ਮਹਾਂਰਾਣੀਏ,,,,,,,,,,,,,,,,,,
ਪੰਛੀਆਂ ਤੇ ਪਰਦੇਸੀਆਂ ਦੀ ਮਾਂ, ਇੱਕੋ ਜੇਹੀ ਕਹਾਣੀ
ਅੱਜ ਇਸ ਟਹਿਣੀ ਤੇ ਬੈਠੇ ਮਾਂ, ਕੱਲ ਬੈਠੇ ਉਸ ਟਹਿਣੀ ll
*ਮਾਂ ਐਦਾਂ ਹੀ ਮੁੱਕ ਜਾਣੀ ਏ, ਵਿੱਚ ਪਰਦੇਸਾਂ ਦੇ,**
ਸਾਡੀ ਲਾਜ ਰੱਖੀ
ਚੰਚਲ ਦੀ ਅਰਦਾਸ ਏਹੋ, ਪਰਿਵਾਰ ਏਹ ਸਾਨੂੰ ਮਿਲ ਜਾਵੇ
ਸ਼ੇਰਾਂਵਾਲੀ ਮਾਂ ਤੇਰਾ, ਦਰਬਾਰ ਅਸਾਂ ਨੂੰ ਮਿਲ ਜਾਵੇ ll
*ਹੁਣ ਏਹੀਓ ਅਰਜ਼ ਸੁਣਾਉਣੀ ਏ, ਵਿੱਚ ਪਰਦੇਸਾਂ ਦੇ,**
ਸਾਡੀ ਲਾਜ ਰੱਖੀ ਮਹਾਂਰਾਣੀਏ,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ