फ़ेर वाजा मारोगे असि मुड़ नही आवेंगे

असीं साह छड जावांगे, असीं साह छड जावांगे
फेर वाजां मारोगे, असीं मुड़ नहीं आवांगे

इस जिंदगी तो की लैना
दर्श तेरा ना होया, फेर जी के की लैना

एह जिन्दगी वी तेरी ए
ओह कद वेला आवेगा, नहीं ते मिटटी दी ढेरी ए

असी दर तेरे आवांगे
सोहं अपनी पावंगे, तैनू अपना बनावंगे

तेरे चरना च रहलांगे
तू सानु गैर कवीं, असी ओह वी सहलांगे

असीं गैरा तो चंगे आ,
अपना बनाले दातिये, असी एहिओ ते मंगदे आ

तेरा होक मैं आवांगा
तू वी ते रोवेंगी, जद तैनू छड़ जावांगा

एह लिख के मैं जावागा
अगले जनम वी माँ, तेरा पुत्र कहावंगा


ਅਸੀਂ ਸਾਹ ਛੱਡ ਜਾਵਾਂਗੇ ਅਸੀਂ ਸਾਹ ਛੱਡ ਜਾਵਾਂਗੇ  
ਫੇਰ ਵਾਜਾਂ ਮਾਰੋਗੇ,ਅਸੀਂ ਮੁੜ ਨਹੀਂ ਆਵਾਂਗੇ


ਇਸ ਜ਼ਿੰਦਗੀ ਤੋਂ ਕੀ ਲੈਣਾ,ਨੀ ਮਾਂ,ਇਸ ਜ਼ਿੰਦਗੀ ਤੋਂ ਕੀ ਲੈਣਾ
ਦਰਸ਼ ਤੇਰਾ ਨਾ ਹੋਇਆ ਜੇ ਦਰਸ਼ ਤੇਰਾ ਨਾ ਹੋਇਆ
ਫਿਰ ਜੀ ਕੇ ਕੀ ਲੈਣਾ
ਦਰਸ਼ ਤੇਰਾ ਨਾ ਹੋਇਆ...

ਇਹ ਜਿੰਦਗੀ ਵੇ ਤੇਰੀ ਏ,ਮਾਂ,ਇਹ ਜਿੰਦਗੀ ਵੇ ਤੇਰੀ ਏ
ਓਹ ਕੱਦ ਵੇਲਾ ਆਵੇਗਾ,ਮਾਂ ਕੱਦ ਵੇਲਾ ਆਵੇਗਾ
ਨਹੀਂ ਤੇ ਮਿੱਟੀ ਦੀ ਢੇਰੀ ਏ
ਓਹ ਕੱਦ ਵੇਲਾ ਆਵੇਗਾ...

ਅਸੀਂ ਦਰ ਤੇਰੇ ਆਵਾਂਗੇ,ਮਈਆ,ਅਸੀਂ ਦਰ ਤੇਰੇ ਆਵਾਂਗੇ
ਸੌਂਹ ਆਪਣੀ ਪਾਵਾਂਗੇ, ਤੈਨੂੰ ਸੌਂਹ ਆਪਣੀ ਪਾਵਾਂਗੇ
ਤੈਨੂੰ ਆਪਣਾ ਬਣਾਵਾਂਗੇ
ਸੌਂਹ ਆਪਣੀ ਪਾਵਾਂਗੇ...

ਤੇਰੇ ਚਰਨਾਂ ਚ ਰਹਿ ਲਾਂ ਗੇ,ਮਾਂ,ਤੇਰੇ ਚਰਨਾਂ ਚ ਰਹਿ ਲਾਂ ਗੇ
ਤੂੰ ਸਾਨੂੰ ਗੈਰ ਕਹੀਂ, ਮਾਂ ਤੂੰ ਸਾਨੂੰ ਗੈਰ ਕਹੀਂ  
ਅਸੀਂ ਓਹ ਵੀ ਸਹਿ ਲਾਂ ਗੇ
ਤੂੰ ਸਾਨੂੰ ਗੈਰ ਕਹੀਂ ਮਾਂ...

ਅਸੀਂ ਗੈਰਾਂ ਤੋਂ ਚੰਗੇ ਆਂ,ਨੀ ਮਾਂ,ਅਸੀਂ ਗੈਰਾਂ ਤੋਂ ਚੰਗੇ ਆਂ
ਆਪਣਾ ਬਣਾ ਲੈ ਦਾਤੀਏ,ਤੂੰ ਆਪਣਾ ਬਣਾ ਲੈ ਦਾਤੀਏ
ਅਸੀਂ ਏਹੀਓ ਤੇ ਮੰਗਦੇ ਹਾਂ
ਤੂੰ ਆਪਣਾ ਬਣਾ ਲੈ ਦਾਤੀਏ...

ਤੇਰਾ ਹੋ ਕੇ ਮੈਂ ਆਵਾਂਗਾ,ਨੀ ਮਾਂ,ਤੇਰਾ ਹੋ ਕੇ ਮੈਂ ਆਵਾਂਗਾ
ਤੂੰ ਵੀ ਤੇ ਰੋਂਵੇਗੀ, ਮਾਂ ਤੂੰ ਵੀ ਤੇ ਰੋਂਵੇਗੀ
ਜਦ ਤੈਨੂੰ ਛੱਡ ਜਾਵਾਂਗਾ
ਤੂੰ ਵੀ ਤੇ ਰੋਂਵੇਗੀ...

ਇਹ ਲਿਖ ਕੇ ਮੈਂ ਜਾਵਾਂਗਾ,ਮਾਂ ਇਹ ਲਿਖ ਕੇ ਮੈਂ ਜਾਵਾਂਗਾ
ਅਗਲੇ ਜਨਮ ਵੀ ਮਾਂ,ਓ ਅਗਲੇ ਜਨਮ ਵੀ ਮਾਂ
ਤੇਰਾ ਪੁੱਤਰ ਕਹਾਵਾਂਗਾ  
ਓ ਅਗਲੇ ਜਨਮ ਵੀ ਮਾਂ...

ਇਹ ਲਿਖ ਕੇ ਮੈਂ ਜਾਵਾਂਗਾ,ਮਾਂ ਇਹ ਲਿਖ ਕੇ ਮੈਂ ਜਾਵਾਂਗਾ
ਜਨਮ ਜਨਮ ਮਾਂ ਮੈਂ,ਓ ਜਨਮ ਜਨਮ ਮਾਂ ਮੈਂ
ਤੇਰਾ ਪੁੱਤਰ ਕਹਾਵਾਂਗਾ
ਜਨਮ ਜਨਮ ਮਾਂ ਮੈਂ...
download bhajan lyrics (1098 downloads)