माँ तेरी दहलीज़ ते, की एहो जिहा हो गया,
भरिया भरिया सी दर तेरा, क्यों सुन्ना सुन्ना हो गया,
लगदीयां सी रौनकां, ऐथे लगदे सी मेले बड़े,
लम्मीयां लम्मीयां कतारां दे विच्च, भगत सी रहिन्दे खड़े,
होइयां सुन्नीयां इह कतारां, खाली वेहडा़ रहि गया,
भरिया भरिया सी दर तेरा ..............................
भगत चढ ऊँचीयां चढाइया, आऊंदे सी बन्न टोलियां,
मस्तीयां दे विच्च ओह गाऊंदे, पाऊंदे सी मां बोलियां,
सुनदीयां नही ओह अवाजां, माँ मेरा दिल तां है डोलिया
भरिया भरिया सी दर तेरा.................................
खोल माए तू दरवाजा, असी तां अक्क गए बडे़,
दर तेरे ते लाइयां अखियां, नैन ने थक्क गए बड़े,
"अदिति" पइ तैनू वाजां मारे, तू बूहा क्यों नी खोलिया,
भरिया भरिया सी दर तेरा, क्यों सुन्ना सुन्ना हो गया,
मां तेरी दहलीज़ ते, की एहो जिहा हो गया,
भरिया भरिया सी दर तेरा, क्यों सुन्ना सुन्ना हो गया,
ਮਾਂ ਤੇਰੀ ਦਹਲੀਜ਼ ਤੇ, ਕੀ ਏਹੋ ਜਿਹਾ ਹੋ ਗਿਆ।
ਭਰਿਆ ਭਰਿਆ ਸੀ ਦਰ ਤੇਰਾ, ਕਿਉਂ ਸੁੰਨਾ ਸੁੰਨਾ ਹੋ ਗਿਆ।।
ਲਗਦੀਆਂ ਸੀ ਰੌਣਕਾਂ, ਏਥੇ ਲਗਦੇ ਸੀ ਮੇਲੇ ਬੜੇ।
ਲੰਮੀਆਂ ਲੰਮੀਆਂ ਕਤਾਰਾਂ ਦੇ ਵਿਚ, ਭਗਤ ਸੀ ਰਹਿੰਦੇ ਖੜੇ।
ਹੋਈਆਂ ਸੁੰਨੀਆਂ ਇਹ ਕਤਾਰਾਂ, ਖਾਲੀ ਵਿਹੜਾ ਰਹਿ ਗਿਆ।
ਭਰਿਆ ਭਰਿਆ ਸੀ ਦਰ......................................
ਭਗਤ ਚੜ ਉੱਚੀਆਂ ਚੜਾਇਆ, ਆਉੰਦੇ ਸੀ ਬੰਨ੍ਹ ਟੋਲੀਆਂ।
ਮਸਤੀਆਂ ਦੇ ਵਿਚ ਉਹ ਗਾਉੰਦੇ, ਪਾਉੰਦੇ ਸੀ ਮਾਂ ਬੋਲੀਆਂ।
ਸੁਣਦੀਆਂ ਨਹੀ ਉਹ ਅਵਾਜਾਂ, ਮਾਂ ਮੇਰਾ ਦਿਲ ਤਾਂ ਹੈ ਡੋਲੀਆ।
ਭਰਿਆ ਭਰਿਆ ਸੀ ਦਰ........................................
ਖੋਲ ਮਾਏ ਤੂੰ ਦਰਵਾਜ਼ਾ, ਅਸੀਂ ਤਾਂ ਅੱਕ ਗਏ ਬੜੇ।
ਦਰ ਤੇਰੇ ਤੇ ਲਾਈਆਂ ਆਖਿਆਂ, ਨੈਣ ਨੇ ਥੱਕ ਗਏ ਬੜੇ।
"ਅਦਿਤੀ" ਪਈ ਤੈਨੂੰ ਵਾਜਾਂ ਮਾਰੇ, ਤੂੰ ਬੂਹਾ ਕਿਉਂ ਨੀ ਖੋਲੀਆ।
ਭਰਿਆ ਭਰਿਆ ਸੀ ਦਰ ਤੇਰਾ, ਕਿਉਂ ਸੁੰਨਾ ਸੁੰਨਾ ਹੋ ਗਿਆ।
ਮਾਂ ਤੇਰੀ ਦਹਲੀਜ਼ ਤੇ, ਕੀ ਏਹੋ ਜਿਹਾ ਹੋ ਗਿਆ।
ਭਰਿਆ ਭਰਿਆ ਸੀ ਦਰ ਤੇਰਾ, ਕਿਉਂ ਸੁੰਨਾ ਸੁੰਨਾ ਹੋ ਗਿਆ।।
7888344149