गौरा समझावां तैनू सच मैं बतावा
सारा नक्शा बतावा उसदा
ओह्दियाँ एह निशानियाँ
ओ डर लगदा ऐ नाले दिल कंभ दा ऐ,
करके याद कहानियां
गोरा समजावा तेनु ..........
गल शरधा दी माला तेरा लाडा है काला
सारे जग नालो वखरा ओहदा रूप निराला
नि ओह भंगा खांदा नाले रगड़े लाउंदा,
ओह्दियाँ अखा मस्तानिया
गौरा समझावां तैनू .........
ओहदा चिटा है दाडा ओह ते बन गया ऐ लाडा
ओहदे सिर उते लबदा नहियो वाल इक काला
नी तेरी बाल्डी उमर ऐ पन्दरा साल दी
तेरिया अल्ड जवानिया
गौरा समझावां तैनू ...
ओहदे हार कोई ना शिंगार कोई ना
पाउंदा मुंडा दी माला उते ओह मिर्ग्शाला
तन ते भसम रमाये मथे चन चड़ाए,
वगदी गंगा महा रानिये,
गौरा समझावां तैनू ..........
सो साल दा लगदा तेरे नाल ही फबदा,
नि गोरा ओह ता तेरे नाल नही सजदा
नी ओहनू आये बुडापे ओ ते बुडापा जापे
ओह्दियाँ हडियाँ ने पुरानिया
गौरा समझावां तैनू ........
ओह प्रेमी ते संगी जिहदे नाल तू मंगी
नी गोरा तेरे नाल किसी ने किती न चंगी
हूँ कुछ सोच गोरा कर कुछ गोर गोरा
तेरे नाल होइयां बेईमानिया
गौरा समझावां तैनू ..........
ਗੌਰਾਂ ਸਮਝਾਵਾਂ ਤੈਨੂੰ, ਸੱਚ ਮੈਂ ਬਤਾਵਾਂ
ਸਾਰਾ, ਨਕਸ਼ਾ ਬਤਾਵਾਂ ਉਸਦਾ,
ਓਹਦੀਆਂ ਏਹ ਨਿਸ਼ਾਨੀਆਂ xll -ll
ਓ ਡਰ ਲੱਗਦਾ ਏ, ਨਾਲੇ ਦਿਲ ਕੰਬਦਾ ਏ l
ਕਰਕੇ, ਯਾਦ ਕਹਾਣੀਆਂ,,,
ਗੌਰਾਂ ਸਮਝਾਵਾਂ ਤੈਨੂੰ,,,,,,,,,,,,,,,,,,,,,,,
ਗੱਲ ਸਰਪਾਂ ਦੀ ਮਾਲਾ, ਤੇਰਾ ਲਾੜ੍ਹਾ ਹੈ ਕਾਲਾ l
ਸਾਰੇ ਜੱਗ ਨਾਲੋਂ ਵੱਖਰਾ, ਓਹਦਾ ਰੂਪ ਨਿਰਾਲਾ l
ਨੀ ਉਹ ਭੰਗਾਂ ਖਾਂਦਾ, ਨਾਲੇ ਰਗੜੇ ਲਾਉਂਦਾ l
ਓਹਦੀਆਂ, ਅੱਖਾਂ ਮਸਤਾਨੀਆਂ,,,
ਗੌਰਾਂ ਸਮਝਾਵਾਂ ਤੈਨੂੰ,,,,,,,,,,,,,,,,,,,,,,,
ਓਹਦਾ ਚਿੱਟਾ ਹੈ ਦਾੜ੍ਹਾ, ਓਹ ਤੇ ਬਣ ਗਿਆ ਏ ਲਾੜ੍ਹਾ l
ਓਹਦੇ ਸਿਰ ਉੱਤੇ ਲੱਭਦਾ, ਨਹੀਂਓਂ ਵਾਲ਼ ਇੱਕ ਕਾਲਾ l
ਨੀ ਤੇਰੀ ਬਾਲੜ੍ਹੀ, ਉਮਰ ਏ ਪੰਦਰਾਂ ਸਾਲ ਦੀ l
ਤੇਰੀਆਂ, ਅੱਲੜ੍ਹ ਜਵਾਨੀਆਂ,,,
ਗੌਰਾਂ ਸਮਝਾਵਾਂ ਤੈਨੂੰ,,,,,,,,,,,,,,,,,,,,,,,
ਓਹਦੇ ਹਾਰ ਕੋਈ ਨਾ, ਸ਼ਿੰਗਾਰ ਕੋਈ ਨਾ l
ਪਾਉਂਦਾ ਮੁੰਡਾਂ ਦੀ ਮਾਲਾ, ਓੜ੍ਹੇ ਓਹ ਮ੍ਰਿਗਸ਼ਾਲਾ l
ਤਨ ਤੇ ਭਸਮ ਰਮਾਏ, ਮੱਥੇ ਚੰਨ ਚੜ੍ਹਾਏ l
ਵੱਗਦੀ, ਗੰਗਾ ਮਹਾਂਰਾਣੀਆਂ,,,
ਗੌਰਾਂ ਸਮਝਾਵਾਂ ਤੈਨੂੰ,,,,,,,,,,,,,,,,,,,,,,,
ਸੌ ਸਾਲ ਦਾ ਲੱਗਦਾ, ਤੇਰੇ ਨਾਲ ਨਹੀਂ ਫ਼ੱਬਦਾ l
ਨੀ ਗੌਰਾਂ ਓਹ ਤਾਂ, ਤੇਰੇ ਨਾਲ ਨਹੀਂ ਸੱਜਦਾ l
ਨੀ ਓਹਨੂੰ ਆਏ ਬੁੜ੍ਹਾਪੇ, ਓ ਤੇ ਬੁੱਢੜਾ ਜਾਪੇ l
ਓਹਦੀਆਂ, ਹੱਡੀਆਂ ਨੇ ਪੁਰਾਣੀਆਂ,,,
ਗੌਰਾਂ ਸਮਝਾਵਾਂ ਤੈਨੂੰ,,,,,,,,,,,,,,,,,,,,,,,
ਓਹ ਪ੍ਰੇਮੀ ਤੇ ਸੰਗੀ, ਜਿਹਦੇ ਨਾਲ ਤੂੰ ਮੰਗੀ l
ਨੀ ਗੌਰਾਂ ਤੇਰੇ ਨਾਲ, ਕਿਸੀ ਨੇ ਕੀਤੀ ਨਾ ਚੰਗੀ l
ਹੁਣ ਕੁਛ ਸੋਚ ਗੌਰਾਂ, ਕਰ ਕੁਛ ਗੌਰ ਗੌਰਾਂ l
ਤੇਰੇ ਨਾਲ, ਹੋਈਆਂ ਬੇਈਮਾਨੀਆਂ,,,
ਗੌਰਾਂ ਸਮਝਾਵਾਂ ਤੈਨੂੰ,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ