सुन नी गौरां गौरां अडिये

सुन नी गौरां गौरां अडिये बुड़डा तेरा परोना नी,
जिहदे नाल तू व्याह करवाऊना नि

असा वेखी आ बरात गोरा बागा विच का के
ओथे नचदे बराती सारे भंग दा घोटा ला के
लाडा तेरा खिड खिड हसदा लगदा बड़ा ऐ डराउना नि
जिहदे नाल तू व्याह करवाऊना नि

ओह ता थोडा जेहा नाहटा गोरा थोडा जेहा काला
अंग ते है धुड मली उडी है मृगशाला
गले ओहदे शरदा दी माला जिह्दा तू साथ निभाऊना नी
जिहदे नाल तू व्याह करवाऊना नि

जता विच ओहदे गोरा गंगा विराजे
मथे ओहदे ते गोरा चंदा वी साजे
हथा च ओहदे तिरशूल डमरू डम डम डमरू वजाऊना नी
जिहदे नाल तू व्याह करवाऊना नि


ਸੁਣ ਨੀ ਗੌਰਾਂ, ਗੌਰਾਂ ਅੜ੍ਹੀਏ ll, ਬੁੱਢੜਾ ਤੇਰਾ, ਪ੍ਰੌਹਣਾ ਨੀ,
"ਜੀਹਦੇ ਨਾਲ ਤੂੰ ll, ਵਿਆਹ ਕਰਵਾਉਣਾ ਨੀ" ll

ਅਸਾਂ ਵੇਖੀਂ ਆ, ਬਰਾਤ ਗੌਰਾਂ, "ਬਾਗਾਂ ਵਿੱਚ ਜਾ ਕੇ" l (ਗੌਰਾਂ)
ਓਥੇ ਨੱਚਦੇ, ਬਰਾਤੀ ਸਾਰੇ, "ਭੰਗ ਦਾ ਘੋਟਾ ਲਾ ਕੇ" ll
ਲਾੜਾ  ਤੇਰਾ, ਖਿੜ੍ਹ ਖਿੜ੍ਹ ਹੱਸਦਾ ll, ਲੱਗਦਾ ਬੜਾ ਈ ਡਰਾਉਣਾ ਨੀ,
"ਜੀਹਦੇ ਨਾਲ ਤੂੰ ll, ਵਿਆਹ ਕਰਵਾਉਣਾ ਨੀ" l

ਓਹ ਤਾਂ 'ਥੋੜਾ ਜੇਹਾ, ਨਾਹਟਾ ਗੌਰਾਂ, ਥੋੜਾ ਜੇਹਾ ਕਾਲਾ' l
ਅੰਗ ਤੇ ਹੈ, ਧੂੜ ਮਲ੍ਹੀ, "ਓੜ੍ਹੀ ਹੈ ਮ੍ਰਿਗਸ਼ਾਲਾ" ll (ਗੌਰਾਂ)      
ਗਲ਼ੇ ਓਹਦੇ, ਸਰਪਾਂ ਦੀ ਮਾਲਾ ll, ਜੀਹਦਾ ਤੂੰ ਸਾਥ ਨਿਭਾਉਣਾ ਨੀ,
"ਜੀਹਦੇ ਨਾਲ ਤੂੰ ll, ਵਿਆਹ ਕਰਵਾਉਣਾ ਨੀ" l

ਜਟਾਂ ਵਿੱਚ, ਓਹਦੇ ਗੌਰਾਂ, "ਗੰਗਾ ਵਿਰਾਜ਼ੇ" l (ਗੌਰਾਂ)
ਮੱਥੇ, ਓਹਦੇ ਤੇ ਗੌਰਾਂ, "ਚੰਦਾ ਵੀ ਸਾਜੇ" ll      
ਹੱਥਾਂ 'ਚ ਓਹਦੇ, ਤ੍ਰਿਸ਼ੂਲ ਡੰਮਰੂ ll, ਡੰਮ ਡੰਮ ਡੰਮਰੂ ਵਜਾਉਣਾ ਨੀ,
"ਜੀਹਦੇ ਨਾਲ ਤੂੰ ll, ਵਿਆਹ ਕਰਵਾਉਣਾ ਨੀ" l
ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (558 downloads)